
ਪੰਜਾਬੀ ਇੰਡਸਟਰੀ ਦਾ ਮਿਆਰ ਬਹੁਤ ਜਿਆਦਾ ਉਚਾਈਆਂ ਨੂੰ ਛੂਹਦਾ.....
ਚੰਡੀਗੜ੍ਹ (ਪੀ.ਟੀ.ਆਈ): ਪੰਜਾਬੀ ਇੰਡਸਟਰੀ ਦਾ ਮਿਆਰ ਬਹੁਤ ਜਿਆਦਾ ਉਚਾਈਆਂ ਨੂੰ ਛੂਹਦਾ ਜਾ ਰਿਹਾ ਹੈ। ਦੇਸ਼ ਭਰ ਵਿਚ ਪੰਜਾਬੀ ਸਿਨੇਮਾ ਛਾਇਆ ਹੋਇਆ ਹੈ। ਜਿਸ ਦੇ ਨਾਲ ਪਾਲੀਵੁੱਡ ਸਿਨੇਮਾ ਵਿਚ ਹਰ ਰੋਜ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। 'ਬੰਬੂਕਾਟ', 'ਸਰਵਣ' ਤੇ 'ਰੱਬ ਦਾ ਰੇਡੀਓ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਖਿੱਚਣ ਵਾਲੀ ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਇੰਨ੍ਹੀਂ ਜਿਆਦਾ ਸੁਰਖੀਆਂ ਵਿਚ ਛਾਹੀ ਜਾ ਰਹੀ ਹੈ। ਸੁਰਖੀਆਂ ਦਾ ਕਾਰਨ ਉਸ ਦਾ ਬ੍ਰਾਈਡਲ ਫੋਟੋ ਸ਼ੂਟ ਹੈ। ਦੱਸ ਦਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ ਵਿਚ ਉਸ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੈ। ਜਿਸ ਵਿਚ ਵੱਖਰੇ-ਵੱਖਰੇ ਅੰਦਾਜ਼ ਨਾਲ ਪੋਜ਼ ਦੇ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇੰਨ੍ਹਾਂ ਤੋਂ ਇਲਾਵਾ ਕੁਝ ਤਸਵੀਰਾਂ ਵਿਚ ਸਿਮੀ ਚਾਹਲ ਨੇ ਹਲਕੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੈ। ਜਿਸ ਵਿਚ ਉਹ ਖਾਸ ਤਰੀਕੇ ਨਾਲ ਬੈਠੀ ਪੋਜ਼ ਦੇ ਰਹੀ ਹੈ। ਇੰਨ੍ਹਾਂ ਤਸਵੀਰਾਂ ਨੂੰ ਸਿਮੀ ਚਾਹਲ ਨੇ ਅਪਣੇ ਇੰਸਟਾਗ੍ਰਾਮ ਖਾਤੇ ਉਤੇ ਵੀ ਸਾਂਝੀਆਂ ਕੀਤੀਆਂ ਹਨ ਅਤੇ ਸਾਂਝੀ ਕਰਦਿਆਂ ਇਸ ਦੇ ਵਿਚ ਲਿਖਿਆ, ''ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ ਆਜਾ ਪ੍ਰਦੇਸੀਆ ਵਾਸਤਾ ਈ ਪਿਆਰ ਦਾ।''
ਦੱਸ ਦਈਏ ਕਿ ਦੁਲਹਨ ਦੇ ਲਿਬਾਸ 'ਚ ਸਿਮੀ ਚਾਹਲ ਦੇ ਮਨ ਵਿਚ ਉਸ ਦਾ ਪਿਆਰ ਹੁਲਾਰੇ ਮਾਰਨ ਲੱਗ ਪਿਆ ਹੈ ਅਤੇ ਉਹ ਅਪਣੇ ਚੰਨ ਪ੍ਰਦੇਸੀ ਦੀ ਉਡੀਕ ਕਰ ਰਹੀ ਹੈ ਅਤੇ ਉਹ ਚੰਨ ਪ੍ਰਦੇਸੀ ਕੌਣ ਹੈ। ਇਸ ਬਾਰੇ ਤਾਂ ਸਿਮੀ ਚਾਹਲ ਖੁਦ ਹੀ ਦੱਸ ਸਕਦੀ ਹੈ। ਉਸ ਦੀਆਂ ਇਹ ਤਸਵੀਰਾਂ ਉਸ ਦੇ ਸਰੋਤਿਆ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਸਿਮੀ ਚਾਹਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਸੋਹਣੀ ਅਤੇ ਮਾਸੂਮ ਅਦਾਕਾਰਾ ਹੈ ਅਤੇ ਮਿਲਾਪੜੇ ਸੁਭਾਅ ਦੀ ਮਾਲਕਨ ਹੈ। ਸਿਮੀ ਚਾਹਲ ਨੇ ਇਕ ਅਲੱਗ ਕਿਸਮ ਦਾ ਫਿਲਮਾਂ ਵਿਚ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿਤਿਆ ਹੈ। ਸਿਮੀ ਨੇ ਬਹੁਤ ਹੀ ਜਿਆਦਾ ਮਿਹਨਤ ਕਰਕੇ ਪਾਲੀਵੁੱਡ ਵਿਚ ਅਪਣੀ ਜਗ੍ਹਾ ਬਣਾ ਲਈ ਹੈ।