ਪੰਜਾਬੀ ਫ਼ਿਲਮ ਇੰਡਸਟਰੀ ਦੀ ਇਹ ਖੂਬਸੂਰਤ ਨਾਇਕਾ, ਜਲਦ ਲੈ ਕੇ ਆ ਰਹੀ ਆਪਣਾ ਪਹਿਲਾ ਗੀਤ
Published : Mar 7, 2018, 2:57 pm IST
Updated : Mar 7, 2018, 9:27 am IST
SHARE ARTICLE

ਪੰਜਾਬੀ ਮਨੋਰੰਜਨ ਇੰਡਸਟਰੀ ਵਿਚ ਤੁਸੀਂ ਅਕਸਰ ਗਾਇਕਾਂ ਨੂੰ ਅਦਾਕਾਰੀ ਵਿਚ ਹੱਥ ਅਜ਼ਮਾਉਂਦੇ ਹੋਏ ਸੁਣਦੇ ਹੋ, ਦੇਖਦੇ ਹੋ ਪਰ ਬਹੁਤ ਘੱਟ ਖਬਰਾਂ ਸੁਣਨ ਦੇਖਣ ਨੂੰ ਮਿਲਦੀਆਂ ਹਨ, ਜਦੋ ਕੋਈ ਅਦਾਕਾਰ ਗਾਇਕੀ ਦੀ ਲਾਈਨ ਵਿਚ ਹੱਥ ਅਜ਼ਮਾਉਂਦਾ ਹੈ। 

ਹੁਣ ਖਬਰ ਇਹ ਆ ਰਹੀ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਖੂਬਸੂਰਤ ਨਾਇਕਾ ਗਾਇਕਾ ਬਣਨ ਜਾ ਰਹੀ ਹੈ ਤੇ ਉਹ ਖੂਬਸੂਰਤ ਨਾਇਕਾ ਹੈ ਮੈਂਡੀ ਤੱਖੜ। ਜੀ ਹਾਂ, ਮੈਂਡੀ ਤੱਖੜ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕਿਹਾ ਹੈ ਕਿ ਉਹ ਬਹੁਤ ਜਲਦੀ ਆਪਣਾ ਪਹਿਲਾ ਗੀਤ ਲੈ ਕੇ ਆ ਰਹੀ ਹੈ, ਜਿਸ ਦਾ ਨਾਮ ਹੈ ਲਾਡੋ ਰਾਣੀ।



ਇਹ ਗੀਤ ਉਹਨਾਂ ਨੇ ਮਿਉਜ਼ੀਕਲ ਮਾਸਟਰ ਡਾ. ਯੂਸ ਦੇ ਨਾਲ ਗਾਇਆ ਹੈ ਤੇ ਇਹ ਗੀਤ ਮਾਰਚ ਮਹੀਨੇ ਆ ਜਾਏਗਾ, ਤਾਂ ਲਉ ਜੀ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਪਣੀ ਅਦਾਕਾਰੀ ਦੇ ਵਾਂਗ ਉਹਨਾਂ ਦੀ ਆਵਾਜ਼ ਵਿਚ ਕਿੰਨਾਂ ਦਮ ਹੋਵੇਗਾ ਤੇ ਉਹਨਾਂ ਦੀ ਆਵਾਜ਼ ਨੂੰ ਮਿਉਜ਼ਿਕ ਲਵਰਸ ਕਿੰਨਾਂ ਕੁ ਪਸੰਦ ਕਰਦੇ ਹਨ। 


ਵੈਸੇ ਮੈਂਡੀ ਤੱਖੜ ਦੀ ਜੇ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਉਹਨਾਂ ਨੇ ਪੰਜਾਬੀਆਂ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਤੇ ਤਾਮਿਲ ਇੰਡਸਟਰੀ ਲਈ ਵੀ ਕੰਮ ਕਰ ਚੁੱਕੀ ਹੈ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement