
'ਬਿਗ ਬਾੱਸ' ਦਾ ਲਵ ਕਪਲ ਸੋਸ਼ਲ ਮੀਡੀਆ 'ਤੇ ਹੋਇਆ ਟ੍ਰੋਲ
ਟੀਵੀ ਦੇ ਰਿਆਲਟੀ ਸ਼ੋਅ 'ਬਿੱਗ ਬਾੱਸ ਵਿਚ ਲਵ ਕਪਲ ਦੇ ਨਾਮ ਨਾਲ ਦੁਨੀਆ ਭਰ 'ਚ ਪਹਿਚਾਣ ਬਣਾਉਣ ਵਾਲ਼ੀ ਬੰਦਗੀ ਕਾਲਰਾ ਅਤੇ ਪੁਨੀਸ਼ ਸ਼ਰਮਾ ਦੀ ਜੋੜੀ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਕਾਰਨ ਇੱਕ ਫ਼ਿਰ ਚਰਚਾ ਵਿਚ ਆ ਗਈ ਹੈ। ਦਸ ਦੇਈਏ ਕਿ ਪੁਨੀਸ਼ ਬੰਦਗੀ ਦੇ ਟ੍ਰੋਲ ਹੋਣ ਦੀ ਵਜ੍ਹਾ ਹੈ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੋਈ ਤਸਵੀਰ।
ਦਰਅਸਲ ਇਸ ਜੋੜੇ ਨੇ ਹਮੇਸ਼ਾ ਵਾਂਗ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਪਣੇ ਅਕਾਊਂਟ 'ਤੇ ਇਕ ਕਿਸਿੰਗ ਸੈਲਫੀ ਪੋਸਟ ਕੀਤੀ ਸੀ ਜੋ ਕਿ ਹੂਬਹੂ ਕ੍ਰਿਕਟ ਸਟਾਰ ਅਤੇ ਬਾਲੀਵੁਡ ਅਦਾਕਾਰਾ ਅਨੁਸ਼ਕਾ ਦੀ ਤਸਵੀਰ ਦੀ ਕਾਪੀ ਸੀ ।
ਜਿਸ ਨੂੰ ਲੈ ਕੇ ਲੋਕਾਂ ਨੇ ਇਸ ਜੋੜੇ ਦਾ ਖ਼ੂਬ ਮਜ਼ਾਕ ਉਡਾਇਆ, ਅਤੇ ਕੁਮੈਂਟ ਕਰਨੇ ਸ਼ੁਰੂ ਕਰ ਦਿਤੇ। ਦੱਸ ਦੇਈਏ ਕਿ ਕੁੱਝ ਦਿਨਾਂ ਪਹਿਲਾਂ ਅਨੁਸ਼ਕਾ ਨੇ ਇੱਕ ਤਸਵੀਰ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਵਿਰਾਟ ਨੂੰ ਗੱਲ ਤੇ ਕਿੱਸ ਕਰਦੇ ਹੋਏ ਸੈਲਫ਼ੀ ਲੈ ਕੇ ਅਪਡੇਟ ਕੀਤੀ ਸੀ। ਇਸੇ ਤਰ੍ਹਾਂ ਪੁਨੀਸ਼-ਬੰਦਗੀ ਦਾ ਪੋਜ਼ ਵੀ ਬਿਲਕੁਲ ਅਜਿਹਾ ਹੀ ਸੀ ਜੋ ਕਿ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਿਲਕੁੱਲ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਕੱਪਲ ਦੀ ਕਲਾਸ ਲੱਗਾ ਦਿੱਤੀ। ਵਿਰੁਸ਼ਕਾ ਦੇ ਪੋਜ਼ ਨੂੰ ਕਾਪੀ ਕਰਨ 'ਤੇ ਯੂਜ਼ਰਜ਼ ਨੇ ਕੱਪਲ ਨੂੰ ਆਪਣਾ ਖੁਦ ਦਾ ਸਟਾਈਲ ਬਣਾਉਣ ਨੂੰ ਕਿਹਾ। ਕੁੱਝ ਯੂਜ਼ਰਜ਼ ਨੇ ਲਿਖਿਆ ਕਿ ਵਿਰਾਟ ਦੀ ਨਕਲ ਕਿਉਂ ਕਰ ਰਹੇ ਹੋ? ਇੱਕ ਨੇ ਲਿਖਿਆ ਕੀ ਤੁਸੀਂ ਲੋਕ ਖੁਦ ਨੂੰ ਵਿਰਾਟ-ਅਨੁਸ਼ਕਾ ਸਮਝਦੇ ਹੋ?
ਦੱਸ ਦੇਈਏ ਕਿ 'ਬਿੱਗ ਬੌਸ 11' ਵਿੱਚ ਕਾਮਨਰਜ਼ ਬਣ ਕੇ ਆਏ ਪੁਨੀਸ਼ ਅਤੇ ਬੰਦਗੀ ਕਾਲਰਾ ਦੀ ਲਵ ਸਟੋਰੀ ਸ਼ੋਅ ਵਿੱਚ ਹੀ ਸ਼ੁਰੂ ਹੋਈ ਸੀ। ਉਹ ਦੋਵੇਂ ਰਿਐਲਿਟੀ ਸ਼ੋਅ ਵਿੱਚ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਰੋਮਾਂਸ ਕਰਦੇ ਨਜ਼ਰ ਆਏ ਸੀ। ਇਥੇ ਇਹ ਵੀ ਦਸ ਦੇਈਏ ਕਿ ਬੰਦਗੀ ਪੁਨੀਸ਼ ਤੋਂ 10 ਸਾਲ ਛੋਟੀ ਹੈ ਅਤੇ ਬੰਦਗੀ ਮਾਡਲਿੰਗ ਅਤੇ ਟੀਵੀ ਨਾਲ ਸਬੰਧ ਰੱਖਦੀ ਹੈ ਅਤੇ ਉਥੇ ਹੀ ਪੁਨੀਸ਼ ਇਕ ਸਫਲ ਬਿਜ਼ਨਸਮੈਨ ਹਨ। ਜੋ ਕਿ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹਨ ਅਤੇ ਉਨ੍ਹਾਂ ਦਾ ਤਲਾਕ ਵੀ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਹੁਣ ਉਹ ਬੰਦਗੀ ਨਾਲ ਰਿਲੇਸ਼ਨ 'ਚ ਹਨ।