ਮੱਧ-ਪੂਰਬ ਵਿਚ ਜੰਗ ਹੋਰ ਭੜਕੀ, ਇਰਾਨ ਦਾ ਅਮਰੀਕੀ ਸਫ਼ਾਰਤਖ਼ਾਨੇ ’ਤੇ ਹਮਲਾ
Published : Mar 3, 2026, 7:29 pm IST
Updated : Mar 3, 2026, 7:29 pm IST
SHARE ARTICLE
War in the Middle East escalates, Iran attacks US embassy
War in the Middle East escalates, Iran attacks US embassy

ਹਮਲੇ ਕਾਰਨ ਇਰਾਨ ਦੇ ਨਤਾਂਜ਼ ਪਰਮਾਣੂ ਸਥਾਨ ਨੂੰ ਪਹੁੰਚਿਆ ਨੁਕਸਾਨ, ਪਰ ਹਾਨੀਕਾਰਕ ਕਿਰਨਾਂ ਨਹੀਂ ਨਿਕਲੀਆਂ : ਪ੍ਰਮਾਣੂ ਨਿਗਰਾਨੀ ਸੰਸਥਾ

ਦੁਬਈ: ਰਿਆਦ ਵਿਚ ਅਮਰੀਕੀ ਸਫ਼ਾਰਤਖ਼ਾਨੇ ’ਤੇ ਇਰਾਨੀ ਹਮਲੇ ਤੋਂ ਬਾਅਦ ਮੱਧ-ਪੂਰਬ ਵਿਚ ਜੰਗ ਹੋਰ ਤੀਬਰ ਹੋ ਗਈ ਹੈ। ਅਮਰੀਕਾ ਨੇ ਕਈ ਦੇਸ਼ਾਂ ’ਚੋਂ ਅਪਣੇ  ਕਰਮਚਾਰੀਆਂ ਨੂੰ ਤੁਰਤ  ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਦੌਰਾਨ, ਅਮਰੀਕਾ ਅਤੇ ਇਸਰਾਈਲ ਨੇ ਇਰਾਨ ‘ਤੇ ਭਾਰੀ ਹਵਾਈ ਹਮਲੇ ਕੀਤੇ ਹਨ।

ਉਧਰ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹਵਾਈ ਹਮਲਿਆਂ ਦੇ ਦਰਮਿਆਨ ਇਰਾਨ ਦੇ ਨਤਾਂਜ਼ ਪਰਮਾਣੂ ਸਥਾਨ ਨੂੰ ‘ਹਾਲ ਹੀ ਵਿਚ ਕੁੱਝ  ਨੁਕਸਾਨ’ ਹੋਇਆ ਹੈ, ਪਰ ਇਸ ਨਾਲ ‘ਕਿਸੇ ਵੀ ਵਿਕਿਰਣ ਦਾ ਸ਼ੱਕ ਨਹੀਂ ਹੈ।’ ਕੌਮਾਂਤਰੀ  ਪਰਮਾਣੂ ਊਰਜਾ ਏਜੰਸੀ ਨੇ ਦਸਿਆ  ਕਿ ਨੁਕਸਾਨ ਮੁੱਖ ਤੌਰ ਉਤੇ  ਪਰਮਾਣੂ ਸਥਾਨ ਦੇ ਭੂਗਰਭੀ ਹਿੱਸੇ ਦੇ ‘ਪ੍ਰਵੇਸ਼ ਭਵਨਾਂ’ ਤਕ  ਸੀਮਿਤ ਹੈ।

ਸਾਉਦੀ ਰੱਖਿਆ ਮੰਤਰਾਲੇ ਨੇ ਦਸਿਆ  ਕਿ ‘ਦੋ ਡਰੋਨ ਹਮਲਿਆਂ ਨਾਲ ਦੂਤਾਵਾਸ ਵਿਚ ਸੀਮਿਤ ਅੱਗ ਲੱਗੀ।’ ਅਮਰੀਕੀ ਸਫ਼ਾਰਤਖ਼ਾਨੇ ਨੇ ਅਪਣੇ  ਨਾਗਰਿਕਾਂ ਨੂੰ ਚੇਤਾਵਨੀ ਦਿਤੀ  ਕਿ ਉਹ ਕੰਪਾਊਂਡ ਤੋਂ ਦੂਰ ਰਹਿਣ। ਕੁਵੈਤ ਵਿਚ ਅਮਰੀਕੀ ਸਫ਼ਾਰਤਖ਼ਾਨਾ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੁਵੈਤ, ਬਹਿਰੀਨ, ਇਰਾਕ, ਕਤਰ, ਜੋਰਡਨ ਅਤੇ ਯੂ.ਏ.ਈ. ’ਚੋਂ ਗੈਰ-ਜ਼ਰੂਰੀ ਕਰਮਚਾਰੀਆਂ ਅਤੇ ਪਰਵਾਰਾਂ ਨੂੰ ਤੁਰਤ  ਨਿਕਾਲਣ ਦੇ ਹੁਕਮ ਦਿਤੇ ਹਨ। ਹਵਾਈ ਅੱਡਿਆਂ ਦੇ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਫਸੇ ਹੋਏ ਹਨ।

ਇਰਾਨੀ ਰੈੱਡ ਕ੍ਰੈਸੈਂਟ ਸੋਸਾਇਟੀ ਮੁਤਾਬਕ, ਹੁਣ ਤਕ  787 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ ’ਚੋਂ ਵੱਡੀ ਗਿਣਤੀ ਇਰਾਨ ਵਿਚ ਹੈ। ਇਸਰਾਈਲ ਵਿਚ ਇਰਾਨੀ ਮਿਸਾਈਲ ਹਮਲਿਆਂ ਨਾਲ 11 ਲੋਕ ਮਾਰੇ ਗਏ ਹਨ। ਹਿਜਬੁੱਲਾਹ ਨੇ ਵੀ ਇਸਰਾਈਲ ’ਤੇ ਹਮਲੇ ਕੀਤੇ ਹਨ, ਜਿਸ ਦੇ ਜਵਾਬ ਵਿਚ ਇਸਰਾਈਲ ਨੇ ਲੈਬਨਾਨ ਵਿਚ 52 ਲੋਕਾਂ ਨੂੰ ਮਾਰ ਦਿਤਾ। ਇਰਾਨੀ ਬ੍ਰਿਗੇਡੀਅਰ ਜਨਰਲ ਇਬਰਾਹੀਮ ਜੱਬਾਰੀ ਨੇ ਚੇਤਾਵਨੀ ਦਿਤੀ , ‘‘ਹੋਰਮੁਜ਼ ਦੀ ਖਾੜੀ ਬੰਦ ਹੈ। ਕੋਈ ਵੀ ਜਹਾਜ਼ ਜੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਅੱਗ ਲਗਾ ਦਿਤੀ  ਜਾਵੇਗੀ।’’

ਲੈਬਨਾਨ ਵਿਚ ਇਜ਼ਰਾਈਲ ਨੇ ਨਵੇਂ ਜ਼ਮੀਨੀ ਦਸਤਿਆਂ ਨੂੰ ਤਾਇਨਾਤ ਕੀਤਾ ਹੈ। ਬੇਰੂਤ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਹਿਜਬੁੱਲਾਹ ਦੇ ਸੀਨੀਅਰ ਅਧਿਕਾਰੀ ਮਹਮੂਦ ਕੋਮਾਤੀ ਨੇ ਕਿਹਾ, ‘‘ਹੁਣ ਸਾਡੇ ਕੋਲ ਲੜਨ ਤੋਂ ਇਲਾਵਾ ਕੋਈ ਵਿਕਲਪ ਨਹੀਂ।’’ ਇਹ ਜੰਗ ਨਾ ਸਿਰਫ਼ ਮੱਧ-ਪੂਰਬ ਦੀ ਸਿਆਸਤ ਨੂੰ ਹਿਲਾ ਰਹੀ ਹੈ, ਸਗੋਂ ਦੁਨੀਆਂ  ਭਰ ਦੇ ਤੇਲ ਅਤੇ ਗੈਸ ਸਪਲਾਈ, ਕੌਮਾਂਤਰੀ  ਜਹਾਜ਼ਰਾਨੀ ਅਤੇ ਹਵਾਈ ਯਾਤਰਾ ਨੂੰ ਵੀ ਗੰਭੀਰ ਤੌਰ ’ਤੇ ਪ੍ਰਭਾਵਤ  ਕਰ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement