ਸਲਮਾਨ ਖਾਨ ਦੀ ਦੀਵਾਨਗੀ 'ਚ ਕੁੜੀ ਨੇ ਕੀਤੀ ਖ਼ਤਰਨਾਕ ਹਰਕਤ
Published : Mar 15, 2018, 4:25 pm IST
Updated : Mar 17, 2018, 6:58 pm IST
SHARE ARTICLE
salman khan
salman khan

ਸਲਮਾਨ ਖਾਨ ਦੀ ਦੀਵਾਨਗੀ 'ਚ ਕੁੜੀ ਨੇ ਕੀਤੀ ਖ਼ਤਰਨਾਕ ਹਰਕਤ

ਮੁੰਬਈ : ਸਲਮਾਨ ਖਾਨ ਦੇ ਚਹੇਤੀਆਂ ਦੀ ਲਿਸਟ ਕਾਫ਼ੀ ਲੰਮੀ ਹੈ। 50 ਸਾਲ ਦੀ ਉਮਰ 'ਚ ਵੀ ਲੜਕੀਆਂ ਉਸ ਦੇ ਨਾਲ ਵਿਆਹ ਕਰਨ ਲਈ ਦੀਵਾਨੀ ਰਹਿੰਦੀਆਂ ਹਨ। ਇਸ ਗੱਲ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ। ਹਾਲ ਹੀ 'ਚ ਉਸ ਦੇ ਘਰ 'ਚ ਇਕ ਕੁੜੀ ਆ ਗਈ। ਹੱਥ 'ਚ ਤੇਜ਼ਧਾਰ ਹਥਿਆਰ ਦੇ ਨਾਲ ਉਸ ਨੇ ਖ਼ੁਦ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਅਤੇ ਸਲਮਾਨ ਖਾਨ ਨੂੰ ਅਪਣਾ ਪਤੀ ਦਸਿਆ।



ਖ਼ਬਰ ਮੁਤਾਬਕ ਕੁੱਝ ਦਿਨਾਂ ਪਹਿਲਾਂ ਦੁਪਹਿਰ ਕਰੀਬ 12.30 ਵਜੇ ਇਕ ਕੁੜੀ ਸਲਮਾਨ ਦੇ ਘਰ ਗੈਲਕਸੀ ਅਪਾਰਟਮੈਂਟ 'ਚ ਵੜ ਗਈ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਗੇਟ 'ਤੇ ਲਗੀ ਸਕਿਉਰਟੀ ਢਿੱਲੀ ਸੀ। ਜਿਸ ਸਮੇਂ ਕੁੜੀ ਸਲਮਾਨ ਖਾਨ ਦੇ ਘਰ 'ਚ ਵੜੀ ਉਸ ਸਮੇਂ ਗੇਟ 'ਤੇ ਦੋ ਗਾਰਡ ਡਿਊਟੀ ਕਰ ਰਹੇ ਸਨ। 

ਇਸ 'ਚ ਇਕ ਗਾਰਡ ਨੇ ਡਿਊਟੀ 'ਚ ਲਾਪਰਵਾਹੀ ਵਰਤੀ ਤਾਂ ਦੂਜਾ ਗਾਰਡ ਜਵਾਬ ਦੇਣ ਲਈ ਕਾਫ਼ੀ ਨਵਾਂ ਸੀ। ਨਵਾਂ ਗਾਰਡ ਕੁੜੀ ਨੂੰ ਘਰ ਦੇ ਅੰਦਰ ਆਉਣ ਤੋਂ ਰੋਕਦਾ ਇਸ ਤੋਂ ਪਹਿਲਾਂ ਹੀ ਕੁੜੀ ਭੱਜ ਕੇ ਗਲੈਕਸੀ ਅਪਾਰਟਮੈਂਟ ਦੀ ਛੱਤ 'ਤੇ ਚੜ੍ਹ ਗਈ। ਰਸਤੇ 'ਚ ਹੀ ਸਲਮਾਨ ਖਾਨ ਦੇ ਦਰਵਾਜੇ ਤੋਂ ਕੁੜੀ ਭੱਜੀ ਤਾਂ ਸਲਮਾਨ ਖਾਨ ਦੇ ਰਸੋਈਏ ਨੇ ਗੇਟ ਖੋਲ ਕੇ ਦੇਖਿਆ ਕਿ ਕੀ ਹੰਗਾਮਾ ਹੋ ਰਿਹਾ ਹੈ ਪਰ ਉਸ ਸਮੇਂ ਤਕ ਕੁੜੀ ਛੱਤ 'ਤੇ ਜਾ ਚੁਕੀ ਸੀ, ਇਹ ਕਹਿੰਦੇ ਹੋਏ ਕਿ , ਸਲਮਾਨ ਖਾਨ ਮੇਰੇ ਪਤੀ ਹਨ। 

ਇੰਨਾ ਹੀ ਨਹੀਂ ਕੁੜੀ ਦੇ ਹੱਥ 'ਚ ਤੇਜ਼ਧਾਰ ਹਥਿਆਰ ਵੀ ਸੀ ਅਤੇ ਕੁੜੀ ਨੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿਤੀ। ਰਿਪੋਰਟ ਮੁਤਾਬਕ, ਕੁੜੀ ਦੇ ਹੰਗਾਮੇ ਨੂੰ ਦੇਖ ਦੇ ਹੋਏ ਸਕਿਉਰਟੀ ਨੇ ਫਾਇਰਬ੍ਰਿਗੇਡ ਨੂੰ ਬੁਲਾਇਆ। ਸਮੇਂ ਤੇ ਐਕਸ਼ਨ ਲੈ ਕੇ ਕੁੜੀ ਨੂੰ ਘਰ ਤੋਂ ਕੱਢਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement