ਫ਼ਿਲਮ ਛੋਲੇ ਕੁਲਚੇ ਦਾ ਭੰਗੜਾ ਟਰੈਕ ‘ਪੰਜਾਬੀ ਜੱਚਦੇ’ ਦੁਬਈ ਵਿਚ ਹੋਇਆ ਲਾਂਚ, ਮਿਲਿਆ ਭਰਵਾਂ ਹੁੰਗਾਰਾ
Published : Oct 17, 2022, 4:12 pm IST
Updated : Oct 17, 2022, 4:12 pm IST
SHARE ARTICLE
Film Kulche Chole Team charges up Dubai with their Bhangra Track ‘Punjabi Jachde’
Film Kulche Chole Team charges up Dubai with their Bhangra Track ‘Punjabi Jachde’

ਫ਼ਿਲਮ ਦੇ ਭੰਗੜਾ ਟਰੈਕ ਦੇ ਲਾਂਚ ਹੋਣ ਨਾਲ ਲੋਕਾਂ ਵਿਚ ਕਾਫੀ ਉਮੀਦਾਂ ਵਧ ਗਈਆਂ ਹਨ, ਗੀਤ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।

 

ਦੁਬਈ: ਪੰਜਾਬੀ ਫ਼ਿਲਮ ਛੋਲੇ ਕੁਲਚੇ ਦਾ ਭੰਗੜਾ ਟਰੈਕ ‘ਪੰਜਾਬੀ ਜੱਚਦੇ’ 15 ਅਕਤੂਬਰ ਨੂੰ ਦੁਬਈ ਵਿਚ ਲਾਂਚ ਕੀਤਾ ਗਿਆ। ਇਸ ਗੀਤ ਨੇ ਲਾਂਚ ਹੁੰਦਿਆਂ ਹੀ ਦੁਬਈ ਵਿਚ ਆਪਣੀ ਧੂੰਮ ਮਚਾ ਦਿੱਤੀ ਹੈ। ਮਸ਼ਹੂਰ ਗਲੋਬਲ ਫਿਲਮ ਅਤੇ ਸੰਗੀਤ ਪ੍ਰੋਡਕਸ਼ਨ ਹਾਊਸ ਸਾਗਾ ਸਟੂਡੀਓ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ 11 ਨਵੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਭੰਗੜਾ ਟਰੈਕ ਦੇ ਲਾਂਚ ਹੋਣ ਨਾਲ ਲੋਕਾਂ ਵਿਚ ਕਾਫੀ ਉਮੀਦਾਂ ਵਧ ਗਈਆਂ ਹਨ, ਗੀਤ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।

Film Kulche Chole Team charges up Dubai with their Bhangra TrackFilm Kulche Chole Team charges up Dubai with their Bhangra Track

ਭੰਗੜਾ ਟਰੈਕ 'ਪੰਜਾਬੀ ਜੱਚਦੇ' ਦਾ ਸ਼ਾਨਦਾਰ ਸੰਗੀਤ ਲਾਂਚ ਲੀਜੈਂਡਜ਼ ਰੈਸਟੋ ਬਾਰ ਐਂਡ ਕਲੱਬ ਵਿਖੇ ਹੋਇਆ, ਜਿਸ ਵਿਚ ਫਿਲਮ ਦੇ ਨਿਰਮਾਤਾ ਸੁਮੀਤ ਸਿੰਘ, ਨਿਰਦੇਸ਼ਕ ਸਿਮਰਨਜੀਤ ਹੁੰਦਲ, ਜੰਨਤ ਜ਼ੁਬੈਰ ਅਤੇ ਦਿਲਰਾਜ ਗਰੇਵਾਲ ਅਤੇ ਪ੍ਰਸਿੱਧ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਸ਼ਾਮਲ ਸਨ। ਇਸ ਮੌਕੇ 'ਇੰਟਰਨੈਸ਼ਨਲ ਇੰਫਲੂਐਂਸਰ ਕਵਿੱਕ ਸਟਾਈਲ' ਡਾਂਸ ਗਰੁੱਪ ਵੀ ਮੌਜੂਦ ਸੀ, ਜਿਸ ਨੇ ਪਹਿਲਾਂ ਰਿਲੀਜ਼ ਹੋਏ ਟਰੈਕ 'ਕਾਲਾ ਚਸ਼ਮਾ' 'ਤੇ ਆਪਣੇ ਦਮਦਾਰ ਡਾਂਸ ਮੂਵਜ਼ ਨਾਲ ਲੋਕਾਂ ਦਾ ਦਿਲ ਜਿੱਤਿਆ। ‘ਪੰਜਾਬੀ ਜੱਚਦੇ’ ਦੀ ਤਾਲ ਨੇ ਦੁਬਈ ਸ਼ਹਿਰ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੱਤਾ ਹੈ।

Film Kulche Chole Team charges up Dubai with their Bhangra TrackFilm Kulche Chole Team charges up Dubai with their Bhangra Track

ਫਿਲਮ 'ਕੁਲਚੇ ਛੋਲੇ' ਦੇ ਨਿਰਮਾਤਾ ਸੁਮੀਤ ਸਿੰਘ ਨੇ ਕਿਹਾ, 'ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। ਨਾ ਸਿਰਫ ਇਹ ਫਿਲਮ ਖਾਸ ਹੈ, ਸਗੋਂ ਮੇਰੇ ਇਸ ਫਿਲਮ ਨੂੰ ਬਣਾਉਣ ਦਾ ਕਾਰਨ ਹੋਰ ਵੀ ਖਾਸ ਹੈ। ਉਹਨਾਂ ਕਿਹਾ ਕਿ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਉਹਨਾਂ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕਰਨਾ ਪਸੰਦ ਹੈ। ਇਸ ਲਈ ਇਸ ਫਿਲਮ ਨੂੰ ਬਿਲਕੁਲ ਨਵੀਂ ਸਟਾਰ ਕਾਸਟ, ਖਾਸ ਕਰਕੇ ਲੀਡ ਜੋੜੀ ਨਾਲ ਬਣਾਉਣਾ ਮੁਸ਼ਕਲ ਅਤੇ ਰੋਮਾਂਚਕ ਰਿਹਾ ਹੈ। ਮੇਰਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਨੂੰ ਪਲੇਟਫਾਰਮ ਦੇਣਾ ਇਕ ਨਿਰਮਾਤਾ ਦੇ ਰੂਪ ਵਿਚ ਮੇਰੀ ਜ਼ਿੰਮੇਵਾਰੀ ਦਾ ਹਿੱਸਾ ਹੈ।

'ਪੰਜਾਬੀ ਜਾਚਦੇ' ਗੀਤ ਦਾ ਸੰਗੀਤ 'ਜਸ ਕੀਜ਼' ਦੁਆਰਾ ਦਿੱਤਾ ਗਿਆ ਹੈ। ਇਸ ਦੀ ਕੋਰੀਓਗ੍ਰਾਫੀ ਰਿਚੀ ਬਰਟਨ ਨੇ ਕੀਤੀ ਹੈ ਅਤੇ ਇਸ ਨੂੰ ਸਾਗਾ ਸੰਗੀਤ ਦੇ ਅਧਿਕਾਰਤ ਹੈਂਡਲ 'ਤੇ ਰਿਲੀਜ਼ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement