ਸ਼ੋਸਲ ਮੀਡੀਆ ਉਤੇ ਛਾਏ ਰੌਸ਼ਨ ਪ੍ਰਿੰਸ
Published : Nov 17, 2018, 4:42 pm IST
Updated : Nov 17, 2018, 4:42 pm IST
SHARE ARTICLE
Roshan Prince
Roshan Prince

ਪੰਜਾਬ ਵਿਚ ਜਿੱਥੇ ਸਮਾਂ ਗਾਇਕੀ ਦਾ ਸੀ ਉਥੇ ਹੀ ਸਮਾਂ ਹੁਣ ਅਦਾਕਾਰੀ.....

ਚੰਡੀਗੜ੍ਹ (ਪੀ.ਟੀ.ਆਈ): ਪੰਜਾਬ ਵਿਚ ਜਿੱਥੇ ਸਮਾਂ ਗਾਇਕੀ ਦਾ ਸੀ ਉਥੇ ਹੀ ਸਮਾਂ ਹੁਣ ਅਦਾਕਾਰੀ ਦਾ ਵੀ ਆ ਗਿਆ ਹੈ। ਪੰਜਾਬੀ ਗਾਇਕ ਅਪਣੀ ਕਿਸਮਤ ਫਿਲਮਾਂ ਵਿਚ ਵੀ ਅਜਮਾ ਕੇ ਦੇਖਦੇ ਹਨ ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਈ ਗਾਇਕ ਅਜਿਹੇ ਹਨ। ਜਿੰਨ੍ਹਾਂ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਅੱਜ ਪਾਲੀਵੁੱਡ ਫਿਲਮ ਇੰਡਸਟਰੀ ਦੇ ਨਾਮੀ ਕਲਾਕਾਰ ਬਣ ਚੁੱਕੇ ਹਨ। ਅਜਿਹੇ ਹੀ ਕਲਾਕਾਰਾਂ ਵਿਚੋਂ ਇਕ ਨਾਂਅ ਰੌਸ਼ਨ ਪ੍ਰਿੰਸ ਦਾ ਵੀ ਹੈ। ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਨਾਲ ਕੀਤੀ ਸੀ ਅਤੇ ਅੱਜ ਪਾਲੀਵੁੱਡ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਚੁੱਕਾ ਹੈ।

ਹਾਲ ਹੀ 'ਚ ਰੌਸ਼ਨ ਪ੍ਰਿੰਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਫੈਲ ਗਈ ਹੈ। ਜਿਸ ਵਿਚ ਉਹ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੁਦ ਰੌਸ਼ਨ ਪ੍ਰਿੰਸ ਨੇ ਵੀ ਅਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਇਹ ਅਸੀਂ ਨਹੀਂ ਸਗੋਂ ਖੁਦ ਰੌਸ਼ਨ ਪ੍ਰਿੰਸ ਦੱਸ ਰਹੇ ਹਨ। ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਸ ਵੀਡੀਓ ਵਿਚ ਇਕ ਬਚਾ ਲੋਕਾਂ ਦੀ ਭੀੜ 'ਚ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

Roshan Prince Roshan Prince

ਇਸ ਵੀਡੀਓ ਨਾਲ ਹੀ ਰੌਸ਼ਨ ਪ੍ਰਿੰਸ ਨੇ ਲੋਕਾਂ ਨੂੰ ਬਾਲ ਦਿਹਾੜੇ ਦੀ ਵਧਾਈ ਦਿਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਦਰਅਸਲ ਵੀਡੀਓ 'ਚ ਗਾਉਣ ਵਾਲਾ ਬੱਚਾ ਰੋਸ਼ਨ ਪ੍ਰਿੰਸ ਹੀ ਹੈ। ਰੌਸ਼ਨ ਪ੍ਰਿੰਸ ਨੇ ਇਹ ਵੀਡੀਓ ਸਾਂਝੀ ਕਰਕੇ ਇਹ ਸਾਬਤ ਕਰ ਦਿਤਾ ਹੈ ਕਿ ਬਚਪਨ ਤੋਂ ਸੰਘਰਸ ਕਰਕੇ ਮੈਂ ਅੱਜ ਇਸ ਮੁਕਾਮ ਉਤੇ ਪਹੁੰਚਿਆ ਹਾਂ। ਸਟਾਰ ਬਣਨ ਦੇ ਲਈ ਬਹੁਤ ਜਿਆਦਾ ਮਿਹਨਤ ਦੀ ਲੋੜ ਪੈਂਦੀ ਹੈ ਤੇ ਇਹ ਰੌਸ਼ਨ ਪ੍ਰਿੰਸ ਦੀ ਮਿਹਨਤ ਹੀ ਉਸ ਨੂੰ ਅੱਜ ਇਸ ਮੁਕਾਮ ਉਤੇ ਲੈ ਕੇ ਆਈ ਹੈ। ਇਸ ਵੀਡੀਓ ਨੂੰ ਦੇਖ ਕੇ ਖਾਸ ਕਰਕੇ ਬੱਚਿਆਂ ਨੂੰ ਕੁਝ ਕਰਨ ਦੀ ਪ੍ਰੇਰਣਾ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement