ਰੌਸ਼ਨ ਪ੍ਰਿੰਸ ਨੇ ਤਾਜੀਆਂ ਕੀਤੀਆਂ ਅਪਣੀਆਂ ਪੁਰਾਣੀਆਂ ਯਾਦਾਂ
Published : Nov 1, 2018, 12:37 pm IST
Updated : Nov 1, 2018, 12:37 pm IST
SHARE ARTICLE
Roshan Prince
Roshan Prince

ਪੰਜਾਬੀ ਇੰਡਸਟਰੀ ਵਿਚ ਪ੍ਰਸਿੱਧੀ ਖੱਟਣ ਵਾਲੇ ਰੌਸ਼ਨ ਪ੍ਰਿੰਸ ਅੱਜ-ਕੱਲ ਥੋੜੇ ਜਿਹੇ ਜਿਆਦਾ ਹੀ ਸ਼ੋਸਲ ਮੀਡੀਆ......

ਚੰਡੀਗੜ੍ਹ ( ਭਾਸ਼ਾ ): ਪੰਜਾਬੀ ਇੰਡਸਟਰੀ ਵਿਚ ਪ੍ਰਸਿੱਧੀ ਖੱਟਣ ਵਾਲੇ ਰੌਸ਼ਨ ਪ੍ਰਿੰਸ ਅੱਜ-ਕੱਲ ਥੋੜੇ ਜਿਹੇ ਜਿਆਦਾ ਹੀ ਸ਼ੋਸਲ ਮੀਡੀਆ ਨਾਲ ਜੁੜੇ ਹੋਏ ਹਨ। ਜੋ ਕਿ ਅਪਣੀਆਂ ਵੀਡੀਓਜ਼ ਅਤੇ ਫੋਟੋਆਂ ਪਾਉਦੇਂ ਰਹਿੰਦੇ ਹਨ। ਰੌਸ਼ਨ ਪ੍ਰਿੰਸ ਨੇ ਵੱਖ-ਵੱਖ ਗੀਤਾਂ ਤੇ ਪੰਜਾਬੀ ਫਿਲਮ 'ਲੱਗਦਾ ਇਸ਼ਕ ਹੋ ਗਿਆ', 'ਸਿਰ ਫਿਰੇ', 'ਫੇਰ ਮਾਮਲਾ ਗੜਬੜ ਗੜਬੜ', 'ਨੋਟੀ ਜੱਟਸ', 'ਲਾਂਵਾ ਫੇਰੇ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਸਿਖਰਾਂ ਉਤੇ ਪਹੁੰਚਾਇਆ ਹੈ। ਪਿਛਲੇ ਹੀ ਹਫ਼ਤੇ ਉਨ੍ਹਾਂ ਦੀ ਫਿਲਮ 'ਰਾਂਝਾ ਰਫੀਊਜੀ' ਰਿਲੀਜ਼ ਹੋਈ ਸੀ।

Roshan PrinceRoshan Prince

ਜਿਸ ਵਿਚ ਉਨ੍ਹਾਂ ਨੇ ਡ਼ਬਲ ਕਿਰਦਾਰ ਨਿਭਾ ਕੇ ਕਾਫੀ ਚੁਣੌਤੀਪੂਰਨ ਕੰਮ ਕੀਤਾ ਸੀ। ਰੌਸ਼ਨ ਪ੍ਰਿੰਸ ਦੇ ਇਸ ਕਿਰਦਾਰ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਸਨ। ਜਿਸ ਨਾਲ ਇਹ ਫਿਲਮ ਕਾਫੀ ਸੁਰਖੀਆਂ ਵਿਚ ਛਾਹੀ ਰਹੀ। ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਗੀਤ ਦੇ ਬੋਲ ਬੋਲਦੇ ਨਜ਼ਰ ਆ ਰਹੇ ਹਨ ਅਤੇ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ। 'ਜੇ ਚੰਨ 'ਚੋਂ ਚੰਨਣੀ ਮੁੱਕ ਜਾਵੇ, ਸਾਗਰ 'ਚੋਂ ਪਾਣੀ ਸੁੱਕ ਜਾਵੇ... ਹਰ ਦਿਲ ਦੀ ਧੜਕਨ ਰੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ...'।

View this post on Instagram

❤️

A post shared by Roshan Prince (@theroshanprince) on

ਇਸ ਵੀਡੀਓ ਨੂੰ ਦੇਖ ਦੇ ਕਿ ਲਗ ਰਿਹਾ ਹੈ ਕਿ ਰੌਸ਼ਨ ਪ੍ਰਿੰਸ ਅਪਣੇ ਪੁਰਾਣੇ ਦਿਨਾਂ ਨੂੰ ਕਾਫੀ ਯਾਦ ਕਰ ਰਹੇ ਹਨ। ਦੱਸ ਦਈਏ ਕਿ ਫਿਲਮ ਤੇ ਸੰਗੀਤ ਇੰਡਸਟਰੀ 'ਚ ਬੇਹੱਦ ਘੱਟ ਲੋਕ ਹੁੰਦੇ ਹਨ। ਜਿਹੜੇ ਬੁਲੰਦੀਆਂ 'ਤੇ ਪਹੁੰਚ ਕੇ ਪਿਛਲੇ ਜਾਂ ਬੀਤੇ ਦਿਨਾਂ ਨੂੰ ਯਾਦ ਕਰਦੇ ਹਨ ਕਿਉਂਕਿ ਫਿਲਮ ਇੰਡਸਟਰੀ ਦੀ ਸ਼ੌਹਰਤ ਹੀ ਅਜਿਹੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦਾ। ਰੌਸ਼ਨ ਪ੍ਰਿੰਸ ਦੀ ਇਹ ਵੀਡਿਓ ਸ਼ੋਸਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਗਿਆ ਹੈ ਤੇ ਇਸ ਵੀਡਿਓ 'ਤੇ ਲੋਕਾਂ ਦੇ ਕਾਫੀ ਵਧੀਆ ਕੁਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ।

Roshan PrinceRoshan Prince

ਰੌਸ਼ਨ ਪ੍ਰਿੰਸ ਦੇ ਗੀਤਾਂ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਹੈ। ਰੌਸ਼ਨ ਨੂੰ ਅਪਣੀ ਸੁਰੀਲੀ ਅਵਾਜ਼ ਦੇ ਸਦਕਾ ਪੰਜਾਬ ਦੀ ਅਵਾਜ਼ ਸ਼ੋਅ ਵਿਚ ਜੱਜ ਬਣਨ ਦਾ ਵੀ ਮੌਕਾ ਮਿਲਦਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement