'ਬੋਲ ਮਿੱਟੀ ਦੇ ਬਾਵਿਆ' ਗੀਤ ਰਾਹੀਂ ਲੋਕਾਂ ਨੂੰ ਕੀਲਣ ਵਾਲਾ ਬਣਿਆ 'ਲੋਕਾਂ ਦਾ ਬਾਵਾ'
Published : Mar 14, 2018, 12:43 pm IST
Updated : Mar 19, 2018, 4:18 pm IST
SHARE ARTICLE
Ranjit Bawa
Ranjit Bawa

ਪੰਜਾਬੀ ਇੰਡਸਟਰੀ ਦੇ ਵਿਚ ਰਣਜੀਤ ਬਾਵਾ ਦਾ ਨਾਮ ਉਨ੍ਹਾਂ ਦਿੱਗਜ਼ ਕਲਾਕਾਰਾਂ ਵਿਚ ਸ਼ੁਮਾਰ ਹੋ ਗਿਆ

ਪੰਜਾਬੀ ਇੰਡਸਟਰੀ ਦੇ ਵਿਚ ਰਣਜੀਤ ਬਾਵਾ ਦਾ ਨਾਮ ਉਨ੍ਹਾਂ ਦਿੱਗਜ਼ ਕਲਾਕਾਰਾਂ ਵਿਚ ਸ਼ੁਮਾਰ ਹੋ ਗਿਆ ਹੈ, ਜਿਨ੍ਹਾਂ ਨੇ ਅਪਣੀ ਸਰਦਾਰੀ ਅਪਣੀ ਵਿਰਾਸਤ ਗਾਇਕੀ ਦੇ ਵਿਚ ਵੀ ਕਾਇਮ ਰੱਖੀ ਅਤੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਪੰਜਾਬ ਅਤੇ ਪੰਜਾਬੀਅਤ ਨੂੰ ਉੱਚੇ ਪੱਧਰ 'ਤੇ ਪਹੁੰਚਾਇਆ ਹੈ। ਅਪਣੇ ਗੀਤਾਂ ਸਦਕਾ ਦਰਸ਼ਕਾਂ ਦੇ ਪਿਆਰ ਦਾ ਨਿੱਘ ਮਾਨਣ ਵਾਲਾ ਇਹ 'ਮਿੱਟੀ ਦਾ ਬਾਵਾ' ਅੱਜ 29 ਸਾਲ ਦਾ ਹੋ ਗਿਆ ਹੈ। ਜੀ ਹਾਂ ਅੱਜ ਰਣਜੀਤ ਬਾਵਾ ਦਾ ਜਨਮ ਦਿਨ ਹੈ। 

ਲੋਕਾਂ ਦੇ ਹਰਮਨ ਪਿਆਰੇ ਬਾਵੇ ਦਾ ਜਨਮ 14 ਮਾਰਚ 1989 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਬਾਵਾ ਨੂੰ ਬਚਪਨ ਤੋਂ ਹੀ ਗਾਇਕੀ ਤੇ ਭੰਗੜੇ ਦਾ ਬਹੁਤ ਸ਼ੌਕ ਸੀ ਅਤੇ ਅਪਣੇ ਇਸੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਉਹ ਸਕੂਲੀ ਸਮਾਗਮਾਂ 'ਚ ਭਾਗ ਲੈਂਦੇ ਹੋਏ ਅਪਣੀ ਕਲਾ ਦੇ ਜੌਹਰ ਦਿਖਾਉਂਦਾ ਹੋਇਆ ਕਦੋ ਨੌਜਵਾਨ ਦਿਲਾਂ ਦੀ ਧੜਕਣ ਬਣ ਗਿਆ, ਇਸਦਾ ਅੰਦਾਜ਼ਾ ਸ਼ਾਇਦ ਹੀ ਕਿਸੇ ਨੂੰ ਹੋਵੇ। ਦਸਿਆ ਜਾਂਦਾ ਹੈ ਕਿ ਸਕੂਲੀ ਸਮਾਗਮਾਂ ਦੌਰਾਨ ਵੀ ਰਣਜੀਤ ਬਾਵਾ ਅਕਸਰ 'ਬੋਲ ਮਿੱਟੀ ਦਿਆ ਬਾਵਿਆ' ਗੀਤ ਗਾਉਂਦਾ ਸੀ ਅਤੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਕੀਲ ਕੇ ਰੱਖ ਲੈਂਦਾ ਸੀ,ਇਸ ਦੇ ਸਦਕਾ ਹੀ ਰਣਜੀਤ ਸਿੰਘ ਦੇ ਨਾਮ ਦੇ ਨਾਲ ਲੋਕਾਂ ਨੇ ਬਾਵਾ ਜੋੜ ਦਿੱਤਾ। ਜਿਸ ਤੋਂ ਬਾਅਦ ਅੱਜ ਰਣਜੀਤ ਬਾਵਾ ਹੋ ਗਿਆ। 

ਤੁਹਾਨੂੰ ਦਸ ਦੇਈਏ ਕਿ ਰਣਜੀਤ ਬਾਵਾ ਦਾ ਪਹਿਲਾਂ ਗੀਤ 'ਕੁੜੀਆਂ' ਸੀ, ਪਰ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਗੀਤ 'ਜੀਨ' ਤੋਂ ਜਿਸ ਤੋਂ ਬਾਅਦ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਇੰਨੀ ਲੰਬੀ ਹੈ ਕਿ ਇਨ੍ਹਾਂ ਦੀ ਗਿਣਤੀ ਕਰਨਾ ਸੌਖਾ ਨਹੀਂ। ਇਸ ਦਿੱਗਜ਼ ਕਲਾਕਾਰ ਨੇ ਆਪਣੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਵਿਚ ਵੀ ਅਪਣਾ ਹੁਨਰ ਦਿਖਾਇਆ, ਜਿਸ ਦੇ ਚਲਦਿਆਂ ਬਾਵਾ ਨੇ ਹੁਣ ਤਕ ਪੰਜਾਬੀ ਫ਼ਿਲਮ 'ਸਰਵਣ', 'ਭਲਵਾਨ ਸਿੰਘ' ਅਤੇ 'ਵੇਖ ਬਰਾਤਾਂ ਚੱਲੀਆਂ' 'ਚ ਅਹਿਮ ਭੂਮਿਕਾ ਨਿਭਾਈ। 

ਇੰਨਾ ਹੀ ਨਹੀਂ ਆਉਣ ਵਾਲੇ ਸਮੇਂ ਵਿਚ ਰਣਜੀਤ ਬਾਵਾ ਦੀ ਇਕ ਹੋਰ ਪੰਜਾਬੀ ਫ਼ਿਲਮ ਪੰਜਾਬੀ ਸਿਨੇਮਾ 'ਚ ਦਸਤਕ ਦੇਣ ਵਾਲੀ ਹੈ। ਇਸ ਫਿਲਮ ਦਾ ਨਾਮ 'ਖਿਦੋ ਖੂੰਡੀ' ਹੈ, ਜਿਸ ਵਿਚ ਉਨ੍ਹਾਂ ਦੇ ਨਾਲ ਅਦਾਕਾਰਾ ਮੈਂਡੀ ਤੱਖਰ ਵੀ ਵਿਚ ਨਜ਼ਰ ਆਵੇਗੀ। ਇਹ ਫ਼ਿਲਮ ਹਾਕੀ ਦੀ ਖੇਡ 'ਤੇ ਅਧਾਰਿਤ ਹੈ। ਰਣਜੀਤ ਬਾਵਾ ਨੂੰ ਸਾਡੇ ਵੱਲੋਂ ਜਨਮਦਿਨ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਅਤੇ ਆਉਣ ਵਾਲੀ ਫ਼ਿਲਮ ਦੇ ਲਈ ਸ਼ੁਭਕਾਮਨਾਵਾਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement