ਇਸ ਬਿਮਾਰੀ ਨਾਲ ਜੂਝ ਰਹੇ ਹਨ ਉਦਿਤ ਨਰਾਇਣ, ਹਸਪਤਾਲ 'ਚ ਹੋਏ ਭਰਤੀ
Published : Mar 14, 2018, 6:26 pm IST
Updated : Mar 19, 2018, 3:53 pm IST
SHARE ARTICLE
Udit Narayan
Udit Narayan

ਸਿੰਗਰ ਉਦਿਤ ਨਰਾਇਣ ਦੀ ਹ਼ਾਲਤ ਖ਼ਰਾਬ ਹੋਣ ਦੀ ਵਜ੍ਹਾ ਹੋਣ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

 

ਮੁੰਬਈ : ਸਿੰਗਰ ਉਦਿਤ ਨਰਾਇਣ ਦੀ ਹ਼ਾਲਤ ਖ਼ਰਾਬ ਹੋਣ ਦੀ ਵਜ੍ਹਾ ਹੋਣ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਰਿਪੋਰਟ ਮੁਤਾਬਕ ਉਦਿਤ ਦੀ ਯੂਰਿਨ ਇੰਫੈਕਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਚਲਦੇ ਹਾਲਤ ਵਿਗੜੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਹੈ। 
 
 
ਪਿਛਲੇ ਮਹੀਨੇ ਵੀ ਭਰਤੀ ਹੋਏ ਸਨ ਉਦਿਤ
 
ਰਿਪੋਰਟ ਮੁਤਾਬਕ ਉਦਿਤ ਨਰਾਇਣ ਇਨ੍ਹੀਂ ਦਿਨੀਂ 2 ਤਰ੍ਹਾਂ ਡਾਇਬੀਟੀਜ਼ ਤੋਂ ਪੀੜਤ ਹਨ। ਇਕ ਮਹੀਨੇ ਪਹਿਲਾਂ ਹੀ ਗਲੂਕੋਜ਼ ਲੈਵਲ ਹਾਈ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਡਾਇਬੀਟੀਜ਼ ਦੇ ਨਾਲ - ਨਾਲ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਯੂਰਿਨ ਇੰਫੈਕਸ਼ਨ ਦੀ ਵੀ ਸ਼ਿਕਾਇਤ ਹੋ ਗਈ ਹੈ।
 
 
ਦਸ ਦੇਈਏ ਕਿ ਉਦਿਤ ਦੇ ਬੇਟੇ ਆਦਿੱਤਿਆ ਨਰਾਇਣ ਨੇ ਸੋਮਵਾਰ ਨੂੰ ਮੁੰਬਈ ਦੇ ਅੰਧੇਰੀ 'ਚ ਅਪਣੀ ਮਰਸਿਡੀਜ਼ ਕਾਰ ਨਾਲ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿਤੀ ਸੀ। ਇਸ 'ਚ ਆਟੋ ਚਾਲਕ ਅਤੇ ਉਸ 'ਚ ਸਵਾਰ ਇਕ ਮਹਿਲਾ ਜਖ਼ਮੀ ਹੋ ਗਈ। ਇਸ ਘਟਨਾ ਦੇ ਸਿਲਸਿਲੇ 'ਚ ਆਦਿਤਿਆ ਦੇ ਖਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ 'ਚ ਜ਼ਮਾਨਤ 'ਤੇ ਉਨ੍ਹਾਂ ਨੂੰ ਛੱਡ ਦਿਤਾ ਗਿਆ।
 
 
ਇਨ੍ਹਾਂ ਫਿਲਮਾਂ 'ਚ ਗਾਏ ਗੀਤਾਂ ਤੋਂ ਉਦਿਤ ਨੇ ਬਣਾਈ ਪਹਿਚਾਣ
 
ਉਦਿਤ ਨਰਾਇਣ ਨੂੰ 2009 'ਚ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ ਸੀ। ਅਪਣੀ ਅਵਾਜ਼ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਤਿੰਨ ਵਾਰ ਬੈਸਟ ਸਿੰਗਰ ਦਾ ਨੈਸ਼ਨਲ ਅਵਾਰਡ ਵੀ ਮਿਲ ਚੁਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫ਼ਿਲਮਫੇਅਰ ਬੈਸਟ ਸਿੰਗਰ ਦੇ 5 ਅਵਾਰਡ ਵੀ ਮਿਲੇ ਹਨ। 
 
 
ਉਨ੍ਹਾਂ ਨੂੰ ਇਹ ਅਵਾਰਡ ਫ਼ਿਲਮ 'ਕਿਆਮਤ ਤੋਂ ਕਿਆਮਤ ਤਕ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਰਾਜਾ ਹਿੰਦੁਸਤਾਨੀ', 'ਹਮ ਦਿਲ ਦੇ ਚੁਕੇ ਸਨਮ', 'ਆਸ਼ਿਕੀ', 'ਲਗਾਨ' ਵਰਗੀਆਂ ਸੁਪਰਹਿਟ ਫ਼ਿਲਮਾਂ ਲਈ ਮਿਲੇ ਹਨ। ਉਦਿਤ ਹੁਣ ਤਕ 30 ਭਾਸ਼ਾਵਾਂ 'ਚ ਕਰੀਬ 15 ਹਜ਼ਾਰ ਗੀਤ ਗਾ ਚੁੱਕੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement