ਬੇਟੇ ਤੋਂ ਦੋ ਕਦਮ ਅੱਗੇ ਨਿਕਲੇ 'ਜੱਗੂ ਦਾਦਾ' ਨੂੰ ਅਮਰੀਕਾ 'ਚ ਮਿਲਿਆ ਵੱਡਾ ਸਨਮਾਨ
Published : Mar 15, 2018, 6:15 pm IST
Updated : Mar 19, 2018, 3:34 pm IST
SHARE ARTICLE
Jackie dada
Jackie dada

ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੀ ਰਹੇ ਬਾਲੀਵੁਡ ਦੇ ਜੱਗੂ ਦਾਦਾ ਇਨੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੀ ਰਹੇ ਬਾਲੀਵੁਡ ਦੇ ਜੱਗੂ ਦਾਦਾ ਇਨੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਖ਼ਿਰ ਬਣਨ ਵੀ ਕਿਓਂ ਨਾ ਹਾਲ ਹੀ ਦੇ ਵਿਚ ਉਨ੍ਹਾਂ ਨੇ ਇੱਕ ਵੱਡੀ ਉਪਲਭਦੀ ਜੋ ਆਪਣੇ ਨਾਮ ਕੀਤੀ ਹੈ। ਜੀ ਹਾਂ ਹਾਲ ਹੀ 'ਚ ਜੈਕੀ ਸ਼ਰਾਫ ਨੂੰ ਇੰਟਰਨੈਸ਼ਨਲ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਇਕ ਸ਼ਾਰਟ ਫਿਲਮ ਲਈ ਦਿੱਤਾ ਗਿਆ ਹੈ।ਦਸ ਦੇਈਏ ਕਿ ਜੈਕੀ ਸ਼ਰਾਫ ਦੀ ਹਾਲ ਹੀ 'ਚ ਆਈ ਸ਼ਾਰਟ ਫਿਲਮ 'ਸ਼ੂਨਿਯਤਾ' ਆਈ ਸੀ, ਜਿਸ ਨੂੰ ਕਾਫ਼ੀ ਸਰਾਹਿਆ ਗਿਆ। 

ਇਸ ਤੋਂ ਬਾਅਦ ਜੈਕੀ ਸ਼ਰਾਫ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ 'ਬੈਸਟ ਆਫ ਇੰਡੀਆ ਸ਼ਾਰਟ ਫਿਲਮ' ਦੇ ਸਨਮਾਨ ਨਾਲ ਨਵਾਜ਼ਿਆ ਗਿਆ। ਇਸ ਫਿਲਮ ਦਾ ਨਿਰਦੇਸ਼ਨ ਚਿੰਤਨ ਸ਼ਾਰਦਾ ਨੇ ਕੀਤਾ ਸੀ।ਦੱਸਣਯੋਗ ਹੈ ਕਿ ਜੈਕੀ ਸ਼ਰਾਫ ਦੀ 22 ਮਿੰਟ ਦੀ ਫਿਲਮ 'ਸ਼ੂਨਿਯਤਾ' ਸਰਵਸ਼੍ਰੇਸ਼ਠ 6 ਸ਼ਾਰਟ ਫਿਲਮਾਂ 'ਚ ਸ਼ਾਮਲ ਹੋਈ ਸੀ, ਜਿਸ ਨੂੰ ਅਮਰੀਕਾ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਕ ਹਫਤੇ ਤੱਕ ਇਸ ਫਿਲਮ ਨੂੰ ਟਿਕਟ ਲੈ ਕੇ ਦਿਖਾਇਆ ਗਿਆ ਤੇ ਫਿਰ ਇਸ ਫਿਲਮ ਤੋਂ ਪ੍ਰਭਾਵਿਤ ਹੋ ਕੇ ਜੱਜਾਂ ਨੇ ਇਸ ਨੂੰ ਬੈਸਟ ਫਿਲਮ ਕਰਾਰ ਦੇ ਦਿੱਤਾ। 

ਇਸ ਸਮਾਗਮ ਦਾ ਆਯੋਜਨ 3 ਮਾਰਚ ਨੂੰ ਕੀਤਾ ਗਿਆ ਸੀ ਅਤੇ ਇਸ ਲਈ 10,000 ਡਾਲਰ ਦੀ ਨਕਦ ਰਾਸ਼ੀ ਵੀ ਦਿੱਤੀ ਗਈ ਸੀ। 'ਸ਼ੁਨੀਯਤਾ' ਫ਼ਿਲਮ ਨੂੰ ਬੈਸਟ ਸ਼ੋਟ ਫ਼ਿਲਮ ਚੁਣੇ ਜਾਣ ਤੋਂ ਬਾਅਦ ਫ਼ਿਲਮ ਦੇ ਨਿਰਮਾਤਾ ਸਾਰਦਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪਾ ਕੇ ਮੈਨੂੰ ਬਹੁਤ ਖੁਸ਼ੀ ਹੈ ਇਸ ਦੇ ਲਈ ਮੈਂ ਜੈਕੀ ਸਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਦਸ ਦੇਈਏ ਕਿ ਫ਼ਿਲਮ ਦੀ ਵਧੇਰੇ ਸ਼ੂਟਿੰਗ ਰਾਤ ਵੇਲੇ ਹੋਈ ਹੈ ਜਿਸ ਵਿਚ ਜੈਕੀ ਦੇ ਦਮਦਾਰ ਡਾਇਲਾਗ ਵੀ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।  

ਦੱਸਣਯੋਗ ਹੈ ਕਿ ਜੱਗੂ ਦਾਦਾ ਪਿਛਲੇ ਕਾਫ਼ੀ ਸਮੇਂ ਤੋਂ ਬਾਲੀਵੁਡ ਇੰਡਸਟਰੀ ਤੋਂ ਦੂਰ ਹਨ ਪਰ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦਾ ਬੀਟਾ ਟਾਈਗਰ ਸ਼ਰਾਫ ਅੱਜ ਕੱਲ੍ਹ ਬਾਲੀਵੁਡ ਵਿਚ ਕਾਫੀ ਧਮਾਲ ਮਚਾ ਰਿਹਾ ਹੈ। ਟਾਈਗਰ ਦੀ ਨਵੀਂ ਫਿਲਮ ਬਾਗ਼ੀ 2 ਜਲਦ ਹੀ ਵੱਡੇ ਪਰਦੇ ਤੇ ਆਉਣ ਵਾਲੀ ਹੈ। ਇਸ ਫ਼ਿਲਮ ਵਿਚ ਟਾਈਗਰ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਅਹਿਮ ਭੂਮਿਕਾ ਨਿਭਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement