ਕਰਨ ਜੌਹ਼ਰ ਨੇ ਲਗਾਈ ਫ਼ਿਲਮ 'ਧੜਕ' ਦੇ ਸੈੱਟ 'ਤੇ ਮੋਬਾਈਲ ਫ਼ੋਨ 'ਤੇ ਪਾਬੰਦੀ
Published : Mar 13, 2018, 12:28 pm IST
Updated : Mar 19, 2018, 7:12 pm IST
SHARE ARTICLE
Dhadak
Dhadak

ਪ੍ਰੋਡਿਊਸਰ ਕਰਨ ਜੌਹਰ ਨੇ ਸੈੱਟ 'ਤੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਹੈ।

ਮੁੰਬਈ: ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫ਼ਿਲਮ ਧੜਕ ਦੇ ਸੈੱਟ ਤੋਂ ਹਾਲ ਹੀ 'ਚ ਤਸਵੀਰ ਅਤੇ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਕਾਰਨ ਡਾਇਰੈਕਟਰ ਸ਼ਸ਼ਾਂਕ ਖੇਤਾਨ ਅਤੇ ਪ੍ਰੋਡਿਊਸਰ ਕਰਨ ਜੌਹਰ ਨੇ ਸੈੱਟ 'ਤੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਹੈ। ਫ਼ਿਲਮ ਦੇ ਲੀਕ ਹੋਏ ਵੀਡੀਉ 'ਚ ਈਸ਼ਾਨ ਅਤੇ ਜਾਹਨਵੀ ਨਹਿਰ ਕੰਢੇ ਸ਼ੂਟ ਕਰਦੇ ਨਜ਼ਰ ਆਏ ਸਨ। 



ਫ਼ਿਲਮ ਮੇਕਰਜ਼ ਫ਼ਿਲਮ ਦੇ ਕਿਸੇ ਵੀ ਦ੍ਰਿਸ਼ ਨੂੰ ਲੀਕ ਕਰਨ ਤੋਂ ਬਚਾਉਣ ਲਈ ਸੈੱਟ 'ਤੇ 'ਨੋ ਫ਼ੋਨ ਪਾਲਿਸੀ' ਦੀ ਯੋਜਨਾ ਬਣਾਈ ਹੈ। ਹੁਣ ਸੈੱਟ ਅੰਦਰ ਜਾਣ ਤੋਂ ਪਹਿਲਾਂ ਫ਼ਿਲਮ ਦੇ ਟੀਮ ਮੈਂਬਰਾਂ ਨੂੰ ਨਿਜੀ ਫ਼ੋਨ ਜਮ੍ਹਾਂ ਕਰਾਉਣਾ ਪਵੇਗਾ ਉਸ ਤੋਂ ਬਾਅਦ ਹੀ ਸੈੱਟ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਮਿਲੇਗੀ। ਹਾਲ ਹੀ ਜਾਹਨਵੀ ਕਪੂਰ ਫ਼ਿਲਮ ਦੀ ਸ਼ੂਟਿੰਗ 'ਤੇ ਵਾਪਸ ਪਰਤੀ ਹੈ। ਸੈੱਟ ਤੋਂ ਜਾਹਨਵੀ ਦੀ ਸਾੜ੍ਹੀ ਵਾਲੀ ਤਸਵੀਰ ਲੀਕ ਹੋ ਗਈ ਸੀ।

https://www.instagram.com/p/BgNtKJ-nuvs/?taken-by=ishaankhatter656

ਜ਼ਿਕਰਯੋਗ ਹੈ ਕਿ ਫ਼ਿਲਮ 'ਧੜਕ' ਇਕ ਮਰਾਠੀ ਫ਼ਿਲਮ 'ਸੈਰਾਠ' ਦਾ ਰੀਮੇਕ ਹੈ ਇਸ ਲਈ ਫ਼ਿਲਮ ਦੀ ਕਹਾਣੀ ਸਾਰੇ ਜਾਣਦੇ ਹਨ ਪਰ ਫ਼ਿਲਮ 'ਚ ਨਵਾਂ-ਪਣ ਬਰਕਾਰ ਰੱਖਣ ਲਈ ਮੇਕਰਜ਼ ਚਾਹੁੰਦੇ ਹਨ ਕਿ ਫ਼ਿਲਮ ਦੀ ਕੋਈ ਵੀ ਤਸਵੀਰ ਜਾਂ ਵੀਡੀਉ ਲੀਕ ਨਾ ਹੋਵੇ। ਡਾਇਰੈਕਟਰ ਤਸਵੀਰ ਅਤੇ ਵੀਡੀਉ ਲੀਕ ਹੋਣ ਤੋਂ ਬਹੁਤ ਦੁਖੀ ਹੈ। ਉਹ ਅਪਣੀ ਫ਼ਿਲਮ ਦੇ ਪ੍ਰੋਡਕਟ ਨੂੰ ਬਚਾਉਣਾ ਚਾਹੁੰਦੇ ਹਨ। 

ਇਸ ਲਈ ਫ਼ਿਲਮ ਮੇਕਰਜ਼ ਫ਼ਿਲਮ ਨੂੰ ਸਖ਼ਤ ਸੁਰੱਖਿਆ 'ਚ ਸ਼ੂਟ ਕਰਨਾ ਚਾਹੁੰਦੇ ਹਨ ਤਾਕਿ ਫ਼ਿਲਮ ਦੀ ਕੋਈ ਵੀ ਜਾਣਕਾਰੀ ਲੀਕ ਨਾ ਹੋ ਸਕੇ। ਫ਼ਿਲਮ 'ਚ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਅਤੇ ਜਾਹਨਵੀ ਕਪੂਰ ਮੁੱਖ ਕਿਰਦਾਰ 'ਚ ਹਨ। ਜਾਹਨਵੀ ਬਾਲੀਵੁੱਡ 'ਚ ਫ਼ਿਲਮ 'ਧੜਕ' ਤੋਂ ਡੈਬਿਊ ਕਰ ਰਹੀ ਹੈ। ਇਹ ਫ਼ਿਲਮ ਰੁਮਾਂਟਿਕ ਫ਼ਿਲਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement