ਇੱਕ ਵਾਰ ਹਿਮਾਸ਼ੀ ਖੁਰਾਨਾ ਦੀ ਖੂਬਸੂਰਤੀ ਇਸ ਤਰ੍ਹਾਂ ਆਈ ਚਰਚਾ 'ਚ 
Published : Jun 19, 2018, 3:11 pm IST
Updated : Jun 19, 2018, 3:11 pm IST
SHARE ARTICLE
Himanshi Khurana
Himanshi Khurana

ਹਿਮਾਸ਼ੀ ਦੀ ਖੂਬਸੂਰਤੀ ਕਾਰਨ ਅਕਸਰ ਹੀ ਆਪਣੀ ਇੰਡਸਟ੍ਰੀ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਪੰਜਾਬੀ ਗੀਤਾਂ 'ਚ ਮਾਡਲਿੰਗ ਕਰਨ ਵਾਲੀ ਹਿਮਾਂਸ਼ੀ ਖੁਰਾਨਾ ਨੇ ਬਹੁਤ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ। ਹਿਮਾਸ਼ੀ ਦੀ ਖੂਬਸੂਰਤੀ ਕਾਰਨ ਅਕਸਰ ਹੀ ਆਪਣੀ ਇੰਡਸਟ੍ਰੀ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਿਮਾਂਸ਼ੀ ਵਲੋਂ ਸ਼ੇਅਰ ਕੀਤੀਆਂ ਜਾਂਦੀਆਂ ਤਸਵੀਰਾਂ 'ਤੇ ਉਨ੍ਹਾਂ ਨੂੰ ਚਾਹੁੰਣ ਵਾਲਿਆਂ ਦੇ ਕਮੈਂਟਸ ਦੀ ਲੜੀ ਲਗ ਜਾਂਦੀ ਹੈ। ਜੀ ਹਾਂ ਲੱਗੇ ਵੀ ਕਿਉਂ ਨਾ ਆਖ਼ਿਰ ਸਾਡੀ ਪਾਲੀਵੁੱਡ ਦੀ ਇਹ ਮਾਡਲ ਹੈ ਹੀ ਐਨੀ ਸੋਹਣੀ। ਉਹਨਾਂ ਵਲੋਂ ਅਪਲੋਡ ਕੀਤੀਆਂ ਜਾਣਦੀਆਂ ਤਸਵੀਰਾਂ 'ਚ ਉਨ੍ਹਾਂ ਦਾ ਹਰ ਵੀ ਵੱਖਰਾ ਅੰਦਾਜ਼ ਅੱਖਾਂ ਨੂੰ ਮਿਲਦਾ ਹੈ  

Himanshi KhuranaHimanshi Khurana

ਇਹੀ ਕਾਰਨ ਹੈ ਕਿ ਆਏ ਦਿਨ ਹਿਮਾਂਸ਼ੀ ਦੇ ਇੰਸਟਾਗ੍ਰਾਮ ਫੋਲੋਅਰਜ਼ ਦੀ ਲਿਸਟ ਵਧਦੀ ਜਾ ਰਹੀ ਹੈ। ਹਿਮਾਸ਼ੀ ਵੀ ਫੇਰ ਕਿਸੇ ਗਲੋਂ ਘਟ ਨਹੀਂ, ਉਹ ਵੀ ਆਪਣੇ ਫੈਂਸ ਦਾ ਦਿਲ ਲਵਾਉਣ ਲਈ ਕੋਈ ਨਾ ਕੋਈ ਬੇਹੱਦ ਖੂਬਸੂਰਤੀ ਵਾਲੀਆਂ ਤਸਵੀਰਾਂ ਦਰਸ਼ਕਾਂ ਦੇ ਰੂਬਰੂ ਕਰਦੀ ਰਹਿੰਦੀ ਹੈ। ਇਸੇ ਗੱਲੋਂ ਸਾਡੀ ਪੋਲੀਵੁਡ ਦੀ ਮਾਡਲ ਕਿਸੇ ਪਾਸਿਓਂ ਬਾਲੀਵੁਡ ਤੋਂ ਘੱਟ ਨਜ਼ਰ ਨਹੀਂ ਆਉਂਦੀ। 

Himanshi KhuranaHimanshi Khurana

ਤੁਸੀਂ ਵੀ ਹਿਮਾਸ਼ੀ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ 'ਤੇ ਨਜ਼ਰ ਮਾਰੀ ਹੀ ਹੋਵੇਗੀ ਪਰ ਫੇਰ ਉਨ੍ਹਾਂ ਦੇ ਇੰਸਟਾ ਦੀਆਂ ਖੁੰਝ ਖਾਸ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ। ਪੰਜਾਬੀ ਅਦਾਕਾਰਾਂ ਵਿੱਚੋਂ ਸਭ ਤੋਂ ਹਾਟ ਅਦਾਕਾਰਾ ਦੀ ਗੱਲ ਕੀਤੀ ਜਾਏ ਤਾਂ ਹਿਮਾਂਸ਼ੀ ਦਾ ਨਾਮ ਸਭ ਤੋਂ ਪਹਿਲੇ ਨੰਬਰ ‘ਤੇ ਆਉਂਦਾ ਹੈ। ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ ਮਾਡਲ ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕਿਰਤਪੁਰ ਸਾਹਿਬ ‘ਚ ਹੋਇਆ।

Himanshi KhuranaHimanshi Khurana

ਪੰਜਾਬੀ ਗੀਤਾਂ ‘ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਾਲ ਹੀ ‘ਚ ਹਿਮਾਂਸ਼ੀ ਨੇ ਇਕ ਇੰਟਰਵਿਊ ਦਿਤਾ ਸੀ, ਜਿਸ ‘ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਗੱਲਾਂ ਸਾਝੀਆਂ ਕੀਤੀਆਂ ਸਨ।

Himanshi KhuranaHimanshi Khurana

ਇਸ ਖਾਸ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਕੰਮ ਪਸੰਦ ਨਹੀਂ ਸੀ ਪਰ ਮੰਮੀ ਦਾ ਪੂਰਾ ਸਹਿਯੋਗ ਹੁੰਦਾ ਸੀ। ਹਿਮਾਂਸ਼ੀ ਨੇ ਦੱਸਿਆ, ''ਸਕੂਲ 'ਚ ਉਹ ਹਰ ਮੁਕਾਬਲੇ 'ਚ ਹਿੱਸਾ ਲੈਂਦੀ ਸੀ ਪਰ ਡੈਡ ਨੂੰ ਇਹ ਪਸੰਦ ਨਹੀਂ ਸੀ, ਉਹ ਹਮੇਸ਼ਾ ਗੁੱਸਾ ਕਰਦੇ ਸਨ। ਫੰਕਸ਼ਨ ਦੇ ਦਿਨ ਜਦੋਂ ਵੀ ਉਹ ਸਕੂਲ ਲਈ ਨਿਕਲਦੀ ਸੀ ਤਾਂ ਡੈਡ ਮੇਰਾ ਸਕੂਲ ਬੈਗ ਚੈੱਕ ਕਰਦੇ ਸਨ ਕਿ ਕਿਤੇ ਮੈਂ ਮੁਕਾਬਲੇ ਲਈ ਬੈਗ 'ਚ ਕੋਈ ਡਰੈੱਸ ਤਾਂ ਨਹੀਂ ਲੈ ਕੇ ਜਾ ਰਹੀ ਹਾਂ।

Himanshi KhuranaHimanshi Khurana

ਪਰ ਮੰਮੀ ਮੈਨੂੰ ਪੂਰਾ ਸਹਿਯੋਗ ਦਿੰਦੇ ਸੀ, ਉਹ ਮੇਰੀ ਡਰੈੱਸ ਪੈਕ ਕਰਕੇ ਕੰਧੋਂ ਪਾਰ ਸੁੱਟ ਦਿੰਦੀ ਸੀ ਤੇ ਮੈਂ ਘਰੋਂ ਨਿਕਲਦੇ ਸਮੇਂ ਚੁੱਕ ਲੈਂਦੀ ਹੁੰਦੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਬਿਲਕੁੱਲ ਸੈਂਸਰ ਬੋਰਡ ਵਾਂਗ ਹੈ। ਜਦੋਂ ਵੀ ਮੇਰੀ ਕੋਈ ਵੀਡੀਓ ਆਉਂਦੀ ਹੈ ਤਾਂ ਉਹ ਉਸ ਨੂੰ ਦੇਖ ਕੇ ਮੈਨੂੰ ਦੱਸਦੇ ਹਨ ਕਿ ਉਸ 'ਚ ਤੁਸੀਂ ਇਹ ਚੰਗਾ ਕੀਤਾ ਜਾਂ ਫਿਰ ਇੱਥੇ ਤੁਹਾਡੀ ਗਲਤੀ ਹੈ। ਇਹ ਸਾਰੀਆਂ ਗੱਲਾਂ ਮੇਰੇ ਕੰਮ ਆਉਂਦੀਆਂ ਹਨ। ਇਸ ਤੋਂ ਇਲਾਵਾ ਮੇਰਾ ਪੂਰਾ ਪਰਿਵਾਰ ਮਿਲ ਕੇ ਫੈਸਲਾ ਕਰਦਾ ਹੈ ਕਿ ਕਿਹੜੇ ਗੀਤ 'ਚ ਕੰਮ ਕਰਨਾ ਹੈ ਤੇ ਕਿਹੜਾ ਨਹੀਂ।

Himanshi KhuranaHimanshi Khurana

ਦਸ ਦਈਏ ਕਿ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ ਨੂੰ ਪੰਜਾਬੀ ਗੀਤ ਹਾਈ ਸਟੈਂਡਰ ਨੇ ਗਾਇਕ ਬਣਾਇਆ। ਇਸ ਗਾਣੇ ਨੂੰ ਹਿਮਾਸ਼ੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਹਿਮਾਂਸ਼ੀ ਨੇ ਮਾਡਲਿੰਗ ਤੋਂ ਗਾਇਕੀ 'ਚ ਆਉਣ ਲਈ ਕਾਫ਼ੀ ਮਿਹਨਤ ਕੀਤੀ ਜੋ ਕਿ ਉਨ੍ਹਾਂ ਦੇ ਗਾਣੇ 'ਚ ਸਾਫ਼ ਦਿਖਾਈ ਦਿੰਦੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement