ਮਸਤਾਨੇ ਫਿਲਮ ਦੀ ਸਮੁੱਚੀ ਟੀਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਈ ਨਤਮਸਤਕ
Published : Sep 19, 2023, 7:17 pm IST
Updated : Sep 19, 2023, 7:17 pm IST
SHARE ARTICLE
Mastaney star cast at Gurudwara Burj Akali Baba Phula Singh
Mastaney star cast at Gurudwara Burj Akali Baba Phula Singh

ਮਸਤਾਨੇ ਫਿਲਮ ਦੀ ਟੀਮ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕੀਤਾ ਸਨਮਾਨਤ

 

ਅੰਮ੍ਰਿਤਸਰ ਸਿੱਖ ਇਤਿਹਾਸ ਨੂੰ ਪੇਸ਼ ਕਰਦੀ ‘ਮਸਤਾਨੇ’ ਫਿਲਮ ਦੇ ਨਿਰਮਾਤਾ, ਡਾਇਰੈਕਟਰ ਅਤੇ ਸਮੁੱਚੀ ਟੀਮ ਅੱਜ ਗੁਰਦਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਨਤਮਸਤਕ ਹੋਈ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਫਿਲਮ ਨੂੰ ਬਣਾਉਣ ਤੇ ਸਿੱਖ ਇਤਿਹਾਸ ਦੀ ਅਸਲ ਤਸਵੀਰ ਪੇਸ਼ ਕਰਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਬਹੁਭਸ਼ਾਈ ਬਣਨੀਆਂ ਚਾਹੀਦੀਆਂ ਹਨ। ਬਹੁਤ ਖੁਸ਼ੀ ਦੀ ਗੱਲ੍ਹ ਹੈ ਕਿ ਇਹ ਫ਼ਿਲਮ ਪੰਜਾਬੀ, ਹਿੰਦੀ ਵਿਚ ਰਿਲੀਜ਼ ਹੋਈ ਹੈ ਅਤੇ ਤਮਿਲ-ਤੇਲਗੂ, ਅੰਗ੍ਰੇਜ਼ੀ ਵਿਚ ਜਲਦ ਹੀ ਰਿਲੀਜ਼ ਹੋਵੇਗੀ।

Mastaney star cast at Gurudwara Burj Akali Baba Phula SinghMastaney star cast at Gurudwara Burj Akali Baba Phula Singh

ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਸਾਹਿਬਜ਼ਾਦਿਆਂ ’ਤੇ ਬਣੀ ਫਿਲਮ ਨੇ ਲੋਕਾਂ ਅੰਦਰ ਜਾਗਰਤੀ ਤੇ ਇਤਿਹਾਸ ਦੇ ਪਹਿਲੂਆਂ ਤੋਂ ਜਾਣੂ ਕਰਵਾਇਆ ਸੀ। ਇਸ ਤਰ੍ਹਾਂ ਨਿਹੰਗ ਸਿੰਘਾਂ ਦੇ ਕਿਰਦਾਰ ਨੂੰ ਸਹੀ ਅਰਥਾਂ ਵਿਚ ਪੇਸ਼ ਕੀਤਾ ਹੈ ਅਤੇ ਅਦਾਕਾਰ ਵੀ ਸਾਰੇ ਸਾਬਤ ਸੂਰਤ ਲਏ ਗਏ ਹਨ। ਇਸ ਲਈ ਬੁੱਢਾ ਦਲ ਵਲੋਂ ਤਰਸੇਮ ਸਿੰਘ ਜਸੜ ਨੂੰ ਇਸ ਫ਼ਿਲਮ ਦੀ ਸਫਲਤਾ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਫਿਲਮ ਦਾ ਟੈਕਸ ਮੁਆਫ ਕਰਨਾ ਚਾਹੀਦਾ ਹੈ।

Mastaney star cast at Gurudwara Burj Akali Baba Phula SinghMastaney star cast at Gurudwara Burj Akali Baba Phula Singh

ਇਸ ਸਮੇਂ ਫਿਲਮ ਦੇ ਅਦਾਕਾਰ ਤਰਸੇਮ ਸਿੰਘ ਜੱਸੜ ਨੇ ਕਿਹਾ ਕਿ ਇਹ ਫ਼ਿਲਮ ਨੂੰ ਫਿਲਮਾਉਣ ਸਮੇਂ ਮੇਰੇ ਅਤੇ ਸਮੁੱਚੀ ਟੀਮ ਅੰਦਰ ਵਿਸ਼ੇਸ਼ ਊਰਜਾ ਪੈਦਾ ਹੋਈ ਜਿਸ ਅਨੁਸਾਰ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਪੂਰਾ ਉਤਰਨ ਦਾ ਯਤਨ ਕੀਤਾ, ਉਥੇ ਲੋਕਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਇਸ ਲਈ ਮੈਂ ਅਤੇ ਮੇਰੀ ਟੀਮ ਗੁਰੂ ਪਾਤਸ਼ਾਹ ਦੇ ਰਿਣੀ ਹਾਂ।  

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement