ਐਮੀ ਵਿਰਕ ਦਾ ਰੋਮਾਂਟਿਕ ਲਵ ਟਰੈਕ 'ਪਿਆਰ ਦੀ ਕਹਾਣੀ' ਹੋਇਆ ਰਿਲੀਜ਼
Published : Oct 19, 2021, 1:26 pm IST
Updated : Oct 19, 2021, 1:33 pm IST
SHARE ARTICLE
Pyar di Kahani
Pyar di Kahani

ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨ, 'ਪਿਆਰ ਦੀ ਕਹਾਣੀ' , ਨੂੰ ਚੰਡੀਗੜ੍ਹ ਦੀਆਂ ਕੁਝ ਬਹੁਤ ਹੀ ਸ਼ਾਨਦਾਰ ਜਗ੍ਹਾ 'ਤੇ ਸ਼ੂਟ ਕੀਤਾ ਗਿਆ ਹੈ।

ਇੱਕ ਗੀਤ ਜੋ ਤੁਹਾਡੀ ਰੂਹ ਨੂੰ ਛੂਹ ਲਵੇਗਾ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਨੂੰ 'ਪੁਆੜਾ' ਅਤੇ 'ਕਿਸਮਤ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ, ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ 'ਪਿਆਰ ਦੀ ਕਹਾਣੀ' ਨਾਲ ਸੰਗੀਤ ਦੇ ਨਵੇਂ ਰਿਕਾਰਡ ਤੋੜਨ ਲਈ ਤਿਆਰ ਹਨ। ਅੱਜ ਰਿਲੀਜ਼ ਹੋਇਆ ਇਹ ਗੀਤ ਇੱਕ ਰੋਮਾਂਟਿਕ ਲਵ ਟ੍ਰੈਕ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਬਹੁਤ ਹੀ ਵਧੀਆ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।

Nikki GalraniNikki Galrani

ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨ, 'ਪਿਆਰ ਦੀ ਕਹਾਣੀ' , ਨੂੰ ਚੰਡੀਗੜ੍ਹ ਦੀਆਂ ਕੁਝ ਬਹੁਤ ਹੀ ਸ਼ਾਨਦਾਰ ਜਗ੍ਹਾ 'ਤੇ ਸ਼ੂਟ ਕੀਤਾ ਗਿਆ ਹੈ। ਮੁੱਖ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਵਾਰ ਐਮੀ ਨੇ ਮਸ਼ਹੂਰ ਦੱਖਣੀ ਭਾਰਤੀ ਅਭਿਨੇਤਰੀ 'ਨਿੱਕੀ ਗਲਰਾਨੀ' ਨਾਲ ਮਿਲ ਕੇ ਕੰਮ ਕੀਤਾ ਹੈ। ਅਦਾਕਾਰਾ ਨੂੰ ਇਸ ਗੀਤ ਨਾਲ ਪੰਜਾਬੀ ਇੰਡਸਟਰੀ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਨਿੱਕੀ ਨੇ 30 ਤੋਂ ਵੱਧ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਹੈ।

Ammy Virk Ammy Virk

ਦਿਲ ਨੂੰ ਛੂਹ ਲੈਣ ਵਾਲੇ ਬੋਲ ਰਾਜ ਫਤਿਹਪੁਰੀਆ ਵਲੋਂ ਦਿੱਤੇ ਗਏ ਹਨ ਅਤੇ ਸੰਨੀ ਵਿਰਕ ਦਾ ਪਿਆਰਾ ਸੰਗੀਤ ਐਮੀ ਵਿਰਕ ਦੀ ਜਾਦੂਈ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ ਜੋ 'ਪਿਆਰ ਦੀ ਕਹਾਣੀ' ਨੂੰ ਅਸਾਨੀ ਨਾਲ ਪੰਜਾਬੀ ਸੰਗੀਤ ਇੰਡਸਟਰੀ ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ ਬਣਾਉਂਦਾ ਹੈ ਜਿਸ ਨੂੰ ਤੁਸੀਂ ਵਾਰ ਵਾਰ ਸੁਣਨਾ ਚਾਹੋਗੇ। ਇਸ ਦੇ ਨਾਲ ਹੀ ਤੁਹਾਉ ਦੱਸ ਦਈਏ ਕਿ ਗਾਣੇ ਦੀ ਵੀਡੀਓ ਨੂੰ ਨਵਜੀਤ ਬੁੱਟਰ ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਸਾਰੇਗਾਮਾ ਮਿਯੂਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement