ਸੋਨਮ ਬਾਜਵਾ ਅਪਣੇ ਇਸ ਵੱਖਰੇ ਅੰਦਾਜ਼ ਨਾਲ ਕਰ ਰਹੀ ਹੈ ਲੋਕਾਂ ਨੂੰ ਪਾਗਲ
Published : Nov 19, 2018, 11:41 am IST
Updated : Nov 19, 2018, 11:53 am IST
SHARE ARTICLE
Sonam Bajwa
Sonam Bajwa

ਪੰਜਾਬੀ ਅਦਾਕਾਰਾ ਵੀ ਕਿਸੇ ਨਾਲੋਂ ਘੱਟ ਨਹੀਂ.....

ਚੰਡੀਗੜ੍ਹ (ਭਾਸ਼ਾ): ਪੰਜਾਬੀ ਅਦਾਕਾਰਾ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਹਰ ਰੋਜ ਉਹ ਅਪਣਾ ਨਵੇਂ ਤੋਂ ਨਵਾਂ ਅੰਦਾਜ਼ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਪਾਲੀਵੁੱਡ ਇੰਡਸਟਰੀ ਵਿਚ ਦਿਲ ਖਿੱਚਵੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦੇ ਚਰਚੇ ਕਾਫੀ ਜੋਰਾਂ 'ਤੇ ਹਨ। ਸੋਨਮ ਅਪਣੀ ਖੁਬਸੂਰਤੀ ਨਾਲ ਲੋਕਾਂ ਨੂੰ ਅਪਣੇ ਵੱਲ ਇੰਨ੍ਹਾਂ ਜਿਆਦਾ ਅਕਰਸ਼ਿਤ ਕਰ ਲੈਂਦੀ ਹੈ ਕਿ ਲੋਕਾਂ ਨੂੰ ਉਸ ਤੋਂ ਨਜ਼ਰਾਂ ਹਟਾਉਣੀਆਂ ਔਖੀਆਂ ਹੋ ਜਾਦੀਆਂ ਹਨ। ਹਾਲ ਹੀ 'ਚ ਸੋਨਮ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜਿਨ੍ਹਾਂ ਤਸਵੀਰਾਂ ਵਿਚ ਉਹ ਕਾਫੀ ਖੂਬਸੂਰਤ ਤੇ ਵੱਖਰੇ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਦਾ ਇਹ ਖੂਬਸੂਰਤ ਤੇ ਵੱਖਰਾ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਿਹਾ ਹੈ। ਦੱਸ ਦਈਏ ਕਿ ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਸਿਖਰਲੀਆਂ ਅਭਿਨੇਤਰੀਆਂ ਵਿਚੋਂ ਇਕ ਹੈ। ਸੋਨਮ ਬਾਜਵਾ ਨੇ ਸਾਲ 2013 ਵਿਚ ਆਈ ਪੰਜਾਬੀ ਫਿਲਮ 'ਬੈਸਟ ਆਫ ਲੱਕ' ਰਾਹੀਂ ਪਾਲੀਵੁੱਡ ਵਿਚ ਐਂਟਰੀ ਕੀਤੀ। ਇਸ ਫਿਲਮ ਵਿਚ ਸੋਨਮ ਨੂੰ ਪੰਜਾਬੀ ਪਾਲੀਵੁੱਡ ਦੇ ਵੱਡੇ ਸਟਾਰ ਗਿੱਪੀ ਗਰੇਵਾਲ ਅਤੇ ਜੈਜੀ.ਬੀ ਨਾਲ ਕੰਮ ਕਰਨ ਲਈ ਮਿਲਿਆ।

View this post on Instagram

Je tere bina sarda hunda ... #Muklawa #Taaro ??

A post shared by Sonam Bajwa (@sonambajwa) on

ਇਸ ਤੋਂ ਇਲਾਵਾ ਸੋਨਮ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਸੋਨਮ ਨੇ 'ਬੈਸਟ ਆਫ ਲੱਕ', 'ਪੰਜਾਬ 1984', 'ਕਾਪਲ', 'ਬੋਰਨ ਟੂ ਬੀ ਕਿੰਗ', 'ਸਰਦਾਰ ਜੀ 2', 'ਅਟਦਕੁੰਦਮ ਰਾਅ' ਤੇ 'ਬਾਬੂ ਬੰਗਾਰਾਮ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਹਮੇਸ਼ਾ ਵੱਖਰੇ ਅੰਦਾਜ਼ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਹਸੀਨਾਵਾਂ ਵੀ ਸੋਨਮ ਦੀ ਖੂਬਸੂਰਤੀ ਅੱਗੇ ਪਾਣੀ ਭਰਦੀਆਂ ਹਨ।

View this post on Instagram

Muklawa ❤️?

A post shared by Sonam Bajwa (@sonambajwa) on

ਸੋਨਮ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ਵਿਚ ਵੀ ਐਕਟਿੰਗ ਕਰ ਚੁੱਕੀ ਹੈ। ਸਾਲ 2012 'ਚ ਉਨ੍ਹਾਂ ਨੇ 'ਮਿਸ ਇੰਡੀਆ' ਮੁਕਾਬਲੇ 'ਚ ਵੀ ਹਿੱਸਾ ਲਿਆ ਸੀ। ਸਾਲ 2014 ਵਿਚ ਆਈ ਫਿਲਮ 'ਪੰਜਾਬ 1984' ਨਾਲ ਸੋਨਮ ਨੇ ਕਾਫੀ ਨਾਂ ਕਮਾਇਆ ਸੀ। ਉਨ੍ਹਾਂ ਨੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਫਿਲਮ ਕੀਤੀ ਸੀ ਜੋ ਕਿ ਉਸ ਸਮੇਂ ਫਿਲਮ ਬਹੁਤ ਜਿਆਦਾ ਮਸ਼ਹੂਰ ਹੋਈ ਸੀ। ਇਸ ਫਿਲਮ ਤੋਂ ਬਾਅਦ ਸੋਨਮ ਸੂਰਖੀਆਂ ਵਿਚ ਹਹਿਣ ਲੱਗ ਪਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement