ਕਿਮੀ ਵਰਮਾ ਦੇ ਜਨਮਦਿਨ ਮੌਕੇ ਤੇ ਜਾਣੋ ਉਹਨਾਂ ਬਾਰੇ ਕੁੱਝ ਖਾਸ ਗੱਲਾਂ

By : GAGANDEEP

Published : Nov 20, 2020, 3:23 pm IST
Updated : Nov 20, 2020, 3:23 pm IST
SHARE ARTICLE
Kimi Verma
Kimi Verma

ਸਕੂਲ 'ਚ ਪੜਨ ਦੌਰਾਨ ਖੇਡਾਂ 'ਚ ਵੀ ਕਾਫੀ ਐਕਟਿਵ ਸਨ

ਮੁਹਾਲੀ: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਦਾ ਅੱਜ ਜਨਮਦਿਨ ਹੈ। ਜਿਹਨਾਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਨਾਲ ਕਈ ਪੰਜਾਬੀ ਫਿਲਮਾਂ ਕੀਤੀਆਂ ਜੋ ਕਿ ਸੁਪਰਹਿੱਟ ਸਾਬਿਤ ਹੋਈਆਂ। ਹਿੱਟ ਫਿਲਮਾਂ ਦੇਣ ਤੋਂ ਬਾਅਦ ਵੀ ਕਿਉਂ ਪੰਜਾਬੀ ਇੰਡਸਟਰੀ ਤੋਂ ਦੂਰ ਹੋ ਗਏ ਕਿਮੀ ਇਸ ਸਮੇਂ ਕਿੱਥੇ ਰਹਿ ਰਹੇ ਨੇ ਤੇ ਕਿਸ ਨਾਲ ਵਿਆਹ ਹੋਇਆ ਅੱਜ ਉਹਨਾਂ ਦੇ ਜਨਮਦਿਨ 'ਤੇ ਤੁਹਾਨੂੰ ਦੱਸਾਂਗੇ।

Kimi Verma Kimi Verma

ਕਿਮੀ ਵਰਮਾ ਦਾ ਜਨਮ 20 ਨਵੰਬਰ, 1977 ਨੁੰ ਜਗਰਾਓ ਲੁਧਿਆਣਾ, ਪੰਜਾਬ 'ਚ ਪਿਤਾ ਕ੍ਰਿਸ਼ਨ ਕਮਲ ਤੇ ਮਾਤਾ ਕਮਲਜੀਤ ਦੇ ਘਰ ਹੋਇਆ। ਜੇਕਰ ਗੱਲ ਕਰੀਏ ਉਹਨਾਂ ਦੇ ਅਸਲੀ ਨਾਮ ਦੀ ਤਾਂ ਉਹ ਹੈ ਕਿਰਨਦੀਪ ਵਰਮਾ ਹੋਇਆ. ਕਿਮੀ ਦੇ ਪਿਤਾ ਇੱਕ ਬਹੁਤ ਹੀ ਫੇਮਸ ਫੋਟੋਗ੍ਰਾਫਰ ਰਹਿ ਚੁੱਕੇ ਹਨ। ਜਦੋਂ ਕਿਮੀ ਛੋਟੀ ਸੀ ਉਦੋਂ ਹੀ ਉਹਨਾਂ ਦਾ ਸਾਰਾ ਪਰਿਵਾਰ ਮੁੰਬਈ ਜਾ ਕੇ ਰਹਿਣ ਲੱਗ ਗਿਆ ਸੀ।

Kimi Verma Kimi Verma

ਕਿਮੀ ਦੀ ਪੜਾਈ ਦੀ ਗੱਲ ਕਰੀਏ ਤਾ ਉਹ ਉਹਨਾਂ ਨੇ ਜਗਰਾਓ ਤੇ ਮੁੰਬਈ ਤੋਂ ਕੀਤੀ। ਬੰਬੇ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕਰਨ ਤੋਂ ਬਾਅਦ ਉਹ ਲਾਸ ਏਂਗਲਸ ਵਿਖੇ ਚਲੀ ਗਈ ਅਤੇ ਵਰਤਮਾਨ ਸਮੇਂ ਵੀ ਉਹ ਉੱਥੇ ਹੀ ਰਹਿ ਰਹੀ ਹੈ। ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਵਿਸ਼ਾਲ ਭਾਂਤੀਆਂ ਨਾਲ ਹੋਇਆ। ਵਿਆਹ ਤੋਂ ਬਾਅਦ ਕਿਮੀ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਜਿਸ ਦੀ ਖੁਸ਼ੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ। ਕਿਮੀ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਫਿਲਮ ਇੰਡਸਟਰੀ 'ਚ ਆਉਣਗੇ ।

Kimi Verma Kimi Verma

ਹਮੇਸ਼ਾ ਉਹਨਾਂ ਦਾ ਧਿਆਨ ਪੜਾਈ ਵੱਲ ਹੀ ਹੁੰਦਾ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਕਿਮੀ ਨੂੰ ਬਿਨਾਂ ਸੰਘਰਸ਼ ਕੀਤੇ ਪਹਿਲੀ ਫਿਲਮ ਮਿਲੀ। ਜਦੋਂ ਕਿਮੀ ਦਸਵੀ 'ਚ ਸਨ ਤਾਂ ਉਹਨਾਂ ਦੇ ਪਿਤਾ ਦੇ ਦੋਸਤ ਮਨਮੋਹਨ ਫਿਲਮ ਲਈ ਇੱਕ ਦਸ ਕੁ ਸਾਲਾਂ ਦੀ ਕੁੜੀ ਲੱਭ ਰਹੇ ਸਨ ਜਦ ਉਹਨਾਂ ਨੇ ਕਿਮੀ ਨੂੰ ਦੇਖਿਆ ਤਾਂ ਉਸ ਨੂੰ ਫਿਲਮ ਲਈ ਫਾਈਨਲ ਕਰ ਲਿਆ ਅਤੇ ਕਿਮੀ ਦੇ ਦਸਵੀ ਦੇ ਐਗਜ਼ਾਮ ਹੋਣ ਤੋ ਬਾਅਦ ਫਿਰ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ। ਫਿਲਮ ਨੂੰ ਬਣਦੇ ਬਣਦੇ ਤਿੰਨ ਚਾਰ ਸਾਲ ਲੱਗ ਗਏ।

Kimi Verma Kimi Verma

1994 'ਚ ਫਿਲਮ ਰਿਲੀਜ਼ ਹੋਈ। ਕਿਮੀ ਨੇ ਪੜਾਈ ਕਰਦੇ ਸਮੇਂ ਕੋਈ ਵੀ ਡਰਾਮਾ ਕੰਪੀਟੀਸ਼ਨ 'ਚ ਭਾਗ ਨਹੀਂ ਲਿਆ ਤੇ ਨਾਹੀ ਕਦੇ ਐਕਟਿੰਗ ਸਿੱਖੀ ਸੀ। ਇਸ ਫਿਲਮ ਤੋਂ ਬਾਅਦ ਕਿਮੀ ਨੇ ਸਾਲ 2000 'ਚ ਆਈ ਫਿਲਮ ਸ਼ਹੀਦ ਊਧਮ ਸਿੰਘ , ਜੀ ਆਇਆ ਨੂੰ, 2004 'ਚ ਅਸਾਂ ਨੂੰ ਮਾਣ ਵਤਨਾਂ ਦਾ,2008 'ਚ ਮੇਰਾ ਪਿੰਡ 2009 'ਚ ਸਤਿ ਸ਼੍ਰੀ ਅਕਾਲ ,2010 'ਚ  ਇੱਕ ਕੁੜੀ ਪੰਜਾਬ ਦੀ ਤੇ ਫਿਰ 2012 'ਚ ਫਿਲਮ ਆਈ ਅੱਜ ਦੇ ਰਾਂਝੇ । ਇਸ ਤੋਂ ਬਾਅਦ ਕਿਮੀ ਕਾਫੀ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹੇ।

ਹਰਭਜਨ ਨਾਲ ਆਈਆਂ ਉਹਨਾਂ ਦੀਆਂ ਸਭ ਫਿਲਮਾਂ ਹਿੱਟ ਰਹੀਆਂ। ਕਿਮੀ ਇਸ ਸਮੇਂ ਲਾਸ ਐਂਜਲਸ ਵਿੱਚ ਰਹਿ ਰਹੇ ਨੇ। ਜਿੱਥੇ ਉਹ ਆਪਣੀ ਸ਼ੈਲ ਕੇ ਨਾਮ ਦੀ ਡਿਜਾਈਨਿੰਗ ਕੰਪਨੀ ਚਲਾ ਰਹੇ ਹਨ। ਜੋ ਕਾਫੀ ਮਸ਼ਹੂਰ ਹੈ। ਹੁਣ ਗੱਲ ਕਰਦੇ ਹਾਂ ਕਿਮੀ ਬਾਰੇ ਕੁਝ ਇੰਟਰਸਟਿੰਗ ਗੱਲਾਂ ਦੀ। 1994 'ਚ ਕਿਮੀ ਨੇ ਕਾਲਜ 'ਚ ਪੜਦੇ ਸਮੇਂ ਫੇਮਿਨਾ ਮਿਸ ਬਿਉਟੀਫੁਲ ਹੇਅਰ ਦਾ ਖਿਤਾਬ ਜਿੱਤਿਆ ਸੀ।

 ਯੂਐਸਏ 'ਚ ਮਿਸ ਇੰਡੀਆਂ ਪੀਜੈਂਟ ਨੂੰ ਵੀ ਕਿਮੀ ਜਿੱਤ ਚੁਕੇ ਹਨ। ਫਿਲਮ ਨਸੀਬੋ ਤੋਂ ਬਾਅਦ 1997 'ਚ ਆਈ ਫਿਲਮ ਕਹਿਰ 'ਚ ਵੀ ਕਿਮੀ ਕੰਮ ਕਰ ਚੁੱਕੇ ਹਨ। ਕਿਮੀ ਸਕੂਲ 'ਚ ਪੜਨ ਦੌਰਾਨ ਖੇਡਾਂ 'ਚ ਵੀ ਕਾਫੀ ਐਕਟਿਵ ਸਨ। ਇਹ ਸੀ ਕਿਮੀ ਦੇ ਜਨਮਦਿਨ 'ਤੇ ਉਹਨਾਂ ਬਾਰੇ ਖਾਸ ਜਾਣਕਾਰੀ ਜਿਸ ਬਾਰੇ ਸ਼ਾਇਦ ਤੁਸੀ ਨਹੀਂ ਜਾਣਦੇ ਹੋਵੋਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement