
ਪਾਰਟੀ ਵਿਚ ਮੌਜੂਦ ਇਕ ਵਿਅਕਤੀ ਨੇ ਹੀ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰ ਦਿੱਤੀ। ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਪੁਲਿਸ ਨੇ .....
ਸਾਹਨੇਵਾਲ- ਕੁੱਝ ਸਮਾਂ ਪਹਿਲਾਂ ਰੰਮੀ ਰੰਧਾਵਾ ਦੀ ਜੋੜੀ ਨਾਲ ਹੋਏ ਝਗੜੇ ਨੂੰ ਲੈ ਕੇ ਚਰਚਾ ਵਿਚ ਆਏ ਪੰਜਾਬੀ ਗਾਇਕ ਐਲੀ ਮਾਂਗਟ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਆਪਣੇ ਇੱਕ ਦੋਸਤ ਦੀ ਪਾਰਟੀ ਵਿਚ ਉਹਨਾਂ ਨੇ ਹਵਾਈ ਫਾਇਰ ਕੀਤੇ ਹਨ ਇਸ ਲਈ ਉਹ ਇਕ ਵਾਰ ਫੁਰ ਵਿਵਾਦਾ ਵਿਚ ਘਿਰ ਗਏ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਨੇਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਨਮਦਿਨ ਮਨਾਉਣ ਵਾਲੇ ਐਲੀ ਮਾਂਗਟ ਦੇ ਦੋਸਤ, ਉਸ ਦੇ ਪਿਤਾ ਅਤੇ ਐਲੀ ਮਾਂਗਟ ਦੇ ਨਾਲ ਦਰਜਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Elly Mangat
ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ 19 ਨਵੰਬਰ ਨੂੰ ਪੰਜਾਬੀ ਗਾਇਕ ਐਲੀ ਮਾਂਗਟ ਆਪਣੇ ਦੋਸਤ ਦੇ ਪਿੰਡ ਧਰੋਡ ਨਿਵਾਸੀ ਭੁਪਿੰਦਰ ਸਿੰਘ ਦੇ ਜਨਮਦਿਨ ਦੀ ਪਾਰਟੀ ਤੇ ਪਹੁੰਚੇ ਸਨ ਜਿੱਥੇ ਉਹਨਾਂ ਨੇ 12 ਬੋਰ ਦੀ ਬੰਦੂਕ ਤੋਂ ਰਾਤ ਕਰੀਬ 11 ਵਜੇ ਲਗਾਤਾਰ 3 ਫਾਇਰ ਕੀਤੇ। ਪਾਰਟੀ ਵਿਚ ਮੌਜੂਦ ਇਕ ਵਿਅਕਤੀ ਨੇ ਹੀ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰ ਦਿੱਤੀ। ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਐਲੀ ਮਾਂਗਟ ਸਮੇਤ 10-15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਐਲੀ ਮਾਂਗਟ ਦੇ ਦੋਸਤ ਗੁਰਬੰਸ ਸਿੰਘ ਨੂੰ ਗ੍ਰਿਫਡਤਾਰ ਕਰਦੇ ਹੋਏ ਉਸ ਦੇ ਨਾਮ ਤੇ ਪੰਜੀਕਰਣ ਬੰਦੂਕ ਅਤੇ 12 ਬੋਰ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ। ਐਲੀ ਮਾਂਗਟ ਦੀ ਇਹ ਵੀਡੀਓ ਪੂਰਾ ਦਿਨ ਸਾਰੇ ਲੋਕਾਂ ਦੇ ਫੋਨਾਂ ਵਿਚ ਘੁੰਮਦੀ ਰਹੀ ਅਤੇ ਉ ਸ ਦੇ ਪ੍ਰਸੰਸ਼ਕ ਉਸ ਨੂੰ ਹੋਰ ਸ਼ੇਅਰ ਕਰਦੇ ਰਹੇ। ਇਸ ਤਰ੍ਹਾਂ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਅਤੇ ਕਾਰਵਾਈ ਸ਼ੁਰੂ ਹੋ ਗਈ।