ਪੰਜਾਬੀ ਗਾਇਕੀ ਦੇ ਉਸਤਾਦ ਬੱਬੂ ਮਾਨ ਨੂੰ ਮਿਲਣ ਪੁੱਜੇ ਐਲੀ ਮਾਂਗਟ
Published : Sep 22, 2019, 3:45 pm IST
Updated : Sep 22, 2019, 4:18 pm IST
SHARE ARTICLE
Babbu Maan with Ely Mangat
Babbu Maan with Ely Mangat

ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚਾਲੇ ਤਤਕਾਰ ਇਨਾਂ ਕਾਫ਼ੀ ਵਧ ਗਿਆ ਸੀ ਕਿ...

ਐਸਏਐਸ ਨਗਰ: ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚਾਲੇ ਤਤਕਾਰ ਇਨਾਂ ਕਾਫ਼ੀ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਦਾ ਰਿਮਾਂਡ ਵੀ ਲਿਆ ਗਿਆ ਸੀ। ਮੁਹਾਲੀ ਦੀ ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਤੇ ਉਸ ਦੇ ਸਾਥੀ ਹਰਮਨ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।

Babbu MaanBabbu Maan

ਜਮਾਨਤ ਮਿਲਣ ਮਗਰੋਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਰੂ-ਬ-ਰੂ ਹੋ ਕੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਜੇਲ੍ਹ ਵਿਚ ਕਿਵੇਂ ਦਾ ਵਰਤਾਓ ਕੀਤਾ ਗਿਆ ਤੇ ਨਾਲ ਉਨ੍ਹਾਂ ਨੇ ਦੱਸਿਆ ਕਿ ਮੈਂ ਸ਼ੁਰੂ ਤੋਂ ਹੀ ਪੰਜਾਬੀ ਗਾਇਕੀ ਦੇ ਉਸਤਾਦ ਬੱਬੂ ਮਾਨ ਜੀ ਨੂੰ ਬਹੁਤ ਪਸੰਦ ਕਰਦਾ ਆ ਰਿਹਾ ਹਾਂ ਤੇ ਉਨ੍ਹਾਂ ਦੀ ਤਸਵੀਰ ਦਾ ਟੈਟੂ ਮੈਂ ਅਪਣੀ ਖੱਬੀ ‘ਤੇ ਖੁਦਵਾਇਆ ਹੋਇਆ ਹੈ। ਐਲੀ ਨੇ ਕਿਹਾ ਕਿ ਮਾਨ ਸਾਬ੍ਹ ਨੇ ਮੇਰੀ ਤਸਵੀਰ ਆਪਣੇ ਇਸਟਾਗ੍ਰਾਮ ‘ਤੇ ਅਪਲੋਡ ਕਰਕੇ ਮੇਰੀ ਸਪੋਟ ‘ਚ ਉਤਰੇ ਸੀ।

Ely Mangat with Babbu MaanElly Mangat with Babbu Maan

ਜਮਾਨਤ ਮਿਲਣ ਮਗਰੋਂ ਅੱਜ ਐਲੀ ਮਾਂਗਟ ਬੱਬੂ ਮਾਨ ਨੂੰ ਪੁੱਜੇ, ਤੇ ਉਨ੍ਹਾਂ ਨੇ ਬੱਬੂ ਮਾਨ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ। ਸੋਸ਼ਲ ਮੀਡੀਆ ‘ਤੇ ਐਲੀ ਮਾਂਗਟ ਤੇ ਰੰਮੀ ਰੰਧਾਵਾ ‘ਚ ਟਕਰਾਅ ਹੋਇਆ ਸੀ। ਪੰਜਾਬ ਪੁਲਿਸ ਨੇ ਐਲੀ ਮਾਂਗਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੋ ਦਿਨਾਂ ਰਿਮਾਂਡ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਤੋਂ ਪੁੱਛਗਿੱਛ ਕੀਤੀ ਤੇ ਬਾਅਦ ‘ਚ ਉਸ ਨੂੰ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਸੀ।

Elly MangatElly Mangat

 ਮਾਂਗਟ ਤੇ ਰੰਮੀ ਰੰਧਾਵਾ ਦੀ ਤਕਰਾਰ ਨੇ ਸੋਸ਼ਲ ਮੀਡੀਆ ‘ਤੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਸੀ। ਇਸ ‘ਚ ਦੋਵਾਂ ਨੇ ਇਕ ਦੂਜੇ ਨੂੰ ਧਮਕੀਆਂ ਦਿੱਤੀਆਂ ਸਨ। ਜਿਸ ਪਿੱਛੋਂ ਮੁਹਾਲੀ ਪੁਲਿਸ ਨੇ ਪਰਚਾ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement