
ਪਹਿਲਾ ਅਥੈਟਿਕਸ 'ਚ ਚੰਗਾ ਨਾਮ ਖੱਟ ਚੁੱਕੀ ਹੈ
ਦਿੱਲੀ- ਤਲਵੰਡੀ ਸਾਬੋ ਦੇ ਇਕ ਪਿੰਡ ਲਾਲੇਆਣਾ ਦੇ ਗਰੀਬ ਕਿਸਾਨ ਪਰਿਵਾਰ ਦੀ ਲੜਕੀ ਹਰਮਨਦੀਪ ਕੌਰ ਨੇ ਫਿੱਟਨੈੱਸ 'ਚ ਦਿੱਲੀ ਵਿਖੇ ਧਾਕ ਜਮਾਈ ਹੈ। ਇਕ ਨਿਜੀ ਕੰਪਨੀ ਵੱਲੋ ਕਰਵਾਏ ਗਏ ਮੁਕਾਬਲਿਆਂ ਦੌਰਾਨ ਮਿਸ ਫਿੱਟਨੈੱਸ ਚੁਣੀ ਗਈ ਹੈ।
File
ਦਿੱਲੀ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਮਿਸ ਫਿੱਟਨੈੱਸ ਚੁਣੀ ਗਈ ਹਰਮਨਦੀਪ ਕੌਰ ਛੋਟੀ ਉਮਰ ਤੋਂ ਹੀ ਵੱਡੀ ਪੁਲਾਘਾ ਪੁੱਟ ਰਹੀ ਹੈ। ਪਹਿਲਾ ਅਥੈਟਿਕਸ 'ਚ ਚੰਗਾ ਨਾਮ ਖੱਟ ਚੁੱਕੀ ਹਰਮਨਦੀਪ ਕੌਰ ਹੁਣ ਮਾਡਲਿੰਗ 'ਚ ਆਪਣੀ ਕਿਸਮਤ ਅਜਮਾ ਰਹੀ ਹੈ।
File
ਜਿਸ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਮਿਸ ਅਤੇ ਮਿਸਟਰ 2019 ਦੇ ਮੁਕਾਬਲੇ ਦੌਰਾਨ ਫਾਈਨਲਸ ਅਤੇ ਮਿਸ ਫਿੱਟਨੈੱਸ ਫਰੈਕ ਚੁਣੀ ਗਈ। ਹੁਣ ਹਰਮਨਦੀਪ ਕੌਰ ਨੇ ਦਿੱਲੀ 'ਚ ਵੀ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਨੂੰ ਮੁਕਾਬਲੇ ਦੌਰਾਨ ਸੈਕਿੰਡ ਰਨਰਅੱਪ ਚੁਣਿਆ ਗਿਆ ਹੈ।
File
ਹਰਮਨਦੀਪ ਕੌਰ ਦਾ ਸੁਪਨਾ ਹੈ ਮਿਸ ਇੰਡੀਆਂ ਬਣਨਾ ਦਾ, ਜਿਸ ਲਈ ਉਸ ਨੂੰ ਕਈ ਸੈਲੀਬ੍ਰਿਟੀ ਮਿਲੇ ਹਨ, ਜੋ ਉਸ ਦੀ ਮਦਦ ਕਰ ਰਹੇ ਹਨ। ਇਸ ਦੌਰਾਨ ਹਰਮਨਦੀਪ ਕੋਰ ਨੇ ਕਿਹਾ ਕਿ, ''ਅੱਜ ਕੱਲ 12ਵੀਂ ਦੀ ਪੜਾਈ ਕਰ ਰਹੀ ਹੈ, ਜਿਸ ਕਰਕੇ ਪੇਪਰ ਤੋਂ ਬਾਅਦ ਜਲਦ ਹੀ ਪੰਜਾਬੀ ਐੱਲਬਮ 'ਚ ਵੀ ਕੰਮ ਕਰੇਗੀ।
File
ਜਦੋਂ ਕਿ ਹਰਮਨਦੀਪ ਕੌਰ ਨੂੰ ਉਸ ਦੇ ਪਰਿਵਾਰ ਵਾਲੇ ਵੀ ਬਹੁਤ ਮਦਦ ਕਰਦੇ ਹਨ।'' ਦੱਸਣਯੋਗ ਹੈ ਕਿ ਹਰਮਨਦੀਪ ਕੌਰ ਨੂੰ ਤਲਵੰਡੀ ਸਾਬੋ ਦਾ ਸੈਟ ਸੋਲਜਰ ਪਬਲਿਕ ਸਕੂਲ ਜਿਥੇ ਫਰੀ (ਮੁਫਤ) ਪੜਾਈ ਕਰਵਾ ਰਿਹਾ ਹੈ, ਉਥੇ ਹੀ ਹਰਮਨਦੀਪ ਕੌਰ ਇਕ ਸਕੂਲ 'ਚ ਯੋਗਾ ਅਧਿਆਪਕ ਦੀ ਨੋਕਰੀ ਵੀ ਕਰ ਰਹੀ ਹੈ।