
ਸੰਜੇ ਦੱਤ ਦੀ ਜਿੰਦਗੀ ਦੀ ਸਭ ਤੋਂ ਬੇਹਤਰੀਨ ਫਿਲਮ ਸੀ ਜਿਸ ਦੇ ਗੀਤ ਵੀ ਬਹੁਤ ਮਕਬੂਲ ਹੋਏ ਸਨ ਦੋਸਤੋ ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਵਿੱਚ ਆਈ ਬਾਲੀਵੁੱਡ...
ਚੰਡੀਗੜ੍ਹ : ਸੰਜੇ ਦੱਤ ਦੀ ਜਿੰਦਗੀ ਦੀ ਸਭ ਤੋਂ ਬੇਹਤਰੀਨ ਫਿਲਮ ਸੀ ਜਿਸ ਦੇ ਗੀਤ ਵੀ ਬਹੁਤ ਮਕਬੂਲ ਹੋਏ ਸਨ ਦੋਸਤੋ ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਵਿੱਚ ਆਈ ਬਾਲੀਵੁੱਡ ਫ਼ਿਲਮ ਖਲਨਾਇਕ ਸੁਪਰ ਡੁਪਰ ਹਿੱਟ ਫ਼ਿਲਮ ਸੀ। ਸੁਭਾਸ਼ ਘਈ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਹਰ ਗਾਣਾ ਸੁਪਰ ਹਿੱਟ ਰਿਹਾ ਸੀ। ਪਰ ਫਿਲਮ ਦਾ ਟਾਈਟਲ ਟਰੈਕ ਨਾਇਕ ਨਹੀਂ ਖਲਨਾਇਕ ਹੁੰ ਮੈਂ ਬਹੁਤ ਹੀ ਹਿੱਟ ਰਿਹਾ ਸੀ।
Babbu Maan Live Show
ਸੰਜੇ ਦੱਤ ਤੇ ਫਿਲਮਾਏ ਗਏ ਇਸ ਗਾਣੇ ਨੇ 1993 ਦੇ ਗਾਣਿਆਂ ਦੇ ਰਿਕਾਰਡ ਤੋੜ ਦਿੱਤੇ ਸਨ ਪਰ ਹੁਣ ਇਸ ਗਾਣੇ ਨੂੰ ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਗਾਇਆ ਹੈ। ਇਸ ਗਾਣੇ ਦੀ ਤਰਜ਼ ਤਾਂ ਖਲਨਾਇਕ ਗਾਣੇ ਵਾਲੀ ਹੀ ਹੈ ਪਰ ਇਸ ਦੇ ਬੋਲ ਬੱਬੂ ਮਾਨ ਨੇ ਬਦਲ ਦਿੱਤੇ ਹਨ। ਬੱਬੂ ਇਹ ਗਾਣਾ ਇੱਕ ਆਪਣੇ ਕਿਸੇ ਸ਼ੋਅ ਵਿੱਚ ਗਾ ਰਿਹਾ ਹੈ ਤੇ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ।
Babbu Maan
ਲੋਕ ਇਸ ਵੀਡਿਓ ਨੂੰ ਖੂਬ ਪਸੰਦ ਕਰ ਰਹੇ ਹਨ ਤੇ ਆਪਣੇ ਆਪਣੇ ਕਮੈਂਟ ਦੇ ਰਹੇ ਹਨ। ਇਸ ਗਾਣੇ ਵਿੱਚ ਬੱਬੂ ਮਾਨ ਨੇ ਆਪਣੇ ਆਪ ਨੂੰ ਖਲਨਾਇਕ ਦੱਸਿਆ ਹੈ। ਖਲਨਾਇਕ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੰਜੇ ਦੱਤ, ਜੈਕੀ ਸ਼ਰਾਫ, ਮਾਧੂਰੀ ਸਮੇਤ ਬਾਲੀਵੁੱਡ ਦੇ ਵੱਡੇ ਅਦਾਕਾਰ ਸਨ। ਬਾਕਸ ਆਫਿਸ ਤੇ ਇਸ ਫ਼ਿਲਮ ਨੇ ਸਭ ਰਿਕਾਰਡ ਤੋੜ ਦਿੱਤੇ ਸਨ ।