ਬੱਬੂ ਮਾਨ ਦੀ ‘ਬਣਜਾਰਾ’ ਫ਼ਿਲਮ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਹੈ : ਵਿਵੇਕ ਓਹਰੀ
Published : Dec 6, 2018, 10:18 am IST
Updated : Apr 10, 2020, 11:49 am IST
SHARE ARTICLE
Banjara, Babbu Maan
Banjara, Babbu Maan

ਓਹਰੀ ਪ੍ਰੋਡਕਸ਼ਨ ਦੇ ਕਰਤਾ ਧਰਤਾ ਵਿਵੇਕ ਓਹਰੀ ਪੰਜਾਬੀ ਫ਼ਿਲਮ ਜਗਤ ਦੀ ਇੱਕ ਨਾਮਵਰ ਸ਼ਖਸ਼ੀਅਤ ਹੈ ਜੋ ਪਿਛਲੇ ਕਈ ਸਾਲਾਂ ਤੋਂ ਬਤੌਰ ਨਿਰਮਾਤਾ ....

ਚੰਡੀਗੜ੍ਹ (ਭਾਸ਼ਾ) : ਓਹਰੀ ਪ੍ਰੋਡਕਸ਼ਨ ਦੇ ਕਰਤਾ ਧਰਤਾ ਵਿਵੇਕ ਓਹਰੀ ਪੰਜਾਬੀ ਫ਼ਿਲਮ ਜਗਤ ਦੀ ਇੱਕ ਨਾਮਵਰ ਸ਼ਖਸ਼ੀਅਤ ਹੈ ਜੋ ਪਿਛਲੇ ਕਈ ਸਾਲਾਂ ਤੋਂ ਬਤੌਰ ਨਿਰਮਾਤਾ ਅਤੇ ਡਿਸਟੀਬਿਊਟਰ ਪੰਜਾਬੀ ਸਿਨਮੇ ਨਾਲ ਜੁੜੇ ਹੋਏ ਹਨ। ਵਿਵੇਕ ਓਹਰੀ ਇੰਨੀ ਦਿਨੀਂ ਜਿੱਥੇ ਬੱਬੂ ਮਾਨ ਦੀ ਕੱਲ੍ਹ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਬਣਜਾਰਾ’ ਦੇ ਪ੍ਰਚਾਰ ਪਸਾਰ ਵਿੱਚ ਰੁੱਝੇ ਹੋਏ ਹਨ ਉੱਥੇ ਦੇਵ ਖਰੌੜ ਨੂੰ ਲੈ ਕੇ ਫ਼ਿਲਮ ‘ਬਲੈਕੀਆਂ’ ਸਮੇਤ ਕਈ ਨਵੀਆਂ ਫ਼ਿਲਮਾਂ ਦਾ ਨਿਰਮਾਣ ਕਾਰਜ ਵੀ ਵੇਖ ਰਹੇ ਹਨ। ‘ਬਣਜਾਰਾ’ ਫ਼ਿਲਮ ਤੋਂ ਵਿਵੇਕ ਓਹਰੀ ਬਹੁਤ ਉਤਸ਼ਾਹਿਤ ਹਨ।

ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਬੱਬੂ ਮਾਨ ਦੇ ਪ੍ਰਸੰਸ਼ਕ ਵਰਗ ਦਾ ਹਰੇਕ ਸ਼ਹਿਰ ‘ਚ ਵੱਡਾ ਪਿਆਰ ਮਿਲ ਰਿਹਾ ਹੈ। ਪਿਛਲੇ ਦਿਨੀਂ ਟੋਹਾਨਾ ਵਿਖੇ ਬੱਬੂ ਮਾਨ ਦੇ ਸੁਆਗਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪਸੰਦੀਦੇ ਨਾਇਕ ਅਤੇ ਗਾਇਕ ਦੀ ਫ਼ਿਲਮ ਪ੍ਰਚਾਰ ਰੈਲੀ ਦਾ ਹਿੱਸਾ ਬਣੇ। ‘ਬਣਜਾਰਾ’ ਫ਼ਿਲਮ ਬਾਰੇ ਗੱਲ ਕਰਦਿਆਂ ਵਿਵੇਕ ਓਹਰੀ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੇ ਜੋ ਟਰੱਕ ਡਰਾਇਵਰੀ ਦੇ ਕਿੱਤੇ ਨਾਲ ਜੁੜੇ ਨਾਇਕ ਦੇ ਵੱਖ ਵੱਖ ਪਹਿਲੂਆਂ ਨੂੰ ਫ਼ਿਲਮੀ ਅੰਦਾਜ਼ ਨਾਲ ਪਰਦੇ ‘ਤੇ ਪੇਸ਼ ਕਰੇਗੀ।

ਇਹ ਫ਼ਿਲਮ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੰਗੀਤਕ ਮਨੋਰੰਜਨ ਹੈ ਜੋ ਦਰਸ਼ਕਾ ਦੇ ਦਿਲਾਂ ਨੂੰ ਛੂੰਹੇਗੀ। ਦਰਸ਼ਕ ਬੱਬੂ ਮਾਨ ਦੀ ਅਦਾਕਾਰੀ ਦੇ ਨਾਲ ਨਾਲ ਉਸਦੇ ਗੀਤਾਂ ਦਾ ਵੀ ਆਨੰਦ ਮਾਨਣਗੇ। ਇਸ ਫ਼ਿਲਮ ਵਿੱਚ ਬੱਬੂ ਮਾਨ ਨੇ ਇੱਕ ਟਰੱਕ ਡਰਾਇਵਰ ਦੀ ਜ਼ਿੰਦਗੀ ਅਧਾਰਤ ਤਿੰਨ ਪੀੜੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਮੁਸਤਾਕ ਪਾਸ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਹਨ।

ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ, ਸਰਦਾਰ ਬਾਬੂ ਸਿੰਘ ਮਾਨ ਤੇ ਹਰਜੀਤ ਮੰਡੇਰ ਹਨ। ਇਸ ਫ਼ਿਲਮ ‘ਬਣਜਾਰਾ’ ਵਿੱਚ ਬੱਬੂ ਮਾਨ,ਸ਼ਰਧਾ ਆਰਿਆ,ਜੀਆ ਮੁਸਤਫ਼ਾ, ਸ਼ਾਰਾ ਖੱਤਰੀ,ਫਿਦਾ,ਮਲਕੀਤ ਰੌਣੀ , ਗੁਰਪ੍ਰੀਤ ਕੌਰ ਭੰਗੂ, ਪਿੰਕੀ ਸੱਗੂ, ਪ੍ਰਕਾਸ਼ ਗਾਧੂ ਤੇ ਰਾਣਾ ਰਣਬੀਰ, ਰਾਣਾ ਆਹਲੂਵਾਲੀਆ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਨਿਰਮਾਤਾ ਵਿਵੇਕ ਓਹਰੀ ਮੂਲ ਰੂਪ ਵਿੱਚ ਆਟੋਮੋਬਾਇਲ ਦੇ ਖੇਤਰ ਵਿੱਚ ਇੱਕ ਨਾਮੀਂ ਬਿਜਨਸਮੈਨ ਹਨ।

ਪੰਜਾਬੀ ਫਿਲਮ ਇੰਡਸਟਰੀ ਨਾਲ ਉਨਾਂ ਦਾ ਦਿਲੋਂ ਪਿਆਰ ਹੈ ਤੇ ਪਿਛਲੇ 10 ਸਾਲਾਂ ਤੋਂ ਉਹ ਬਤੌਰ ਨਿਰਮਾਤਾ ਅਤੇ ਫਿਲਮ ਡਿਸਟਰੀਬਿਊਟਰ ਫ਼ਿਲਮ ਖੇਤਰ ਵਿੱਚ ਸਰਗਰਮ ਹਨ। ਉਨਾਂ ਵਲੋਂ ਹੁਣ ਤੱਕ ‘ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ, ਵਿਆਹ 70 ਕਿਲੋਮੀਟਰ, ਮੁਖਤਿਆਰ ਚੱਡਾ, ਸ਼ਰੀਕ, ਜਿੰਦੂਆ, ਡੰਗਰ ਡਾਕਟਰ’, ਫ਼ਿਲਮਾਂ ਦਰਸ਼ਕਾਂ ਨੂੰ ਦੇ ਚੁੱਕੇ ਹਨ ਤੇ ਹੁਣ ‘ਬਣਜਾਰਾ’ ਲੈ ਕੇ ਆਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement