ਬੱਬੂ ਮਾਨ ਨੂੰ ਇਸ ਵਾਰ ਫਿਰ ਮਿਲੇਗਾ ਅੰਤਰਰਾਸ਼ਟਰੀ ਸੰਗੀਤ 'DAF BAMA MUSIC AWARD 2018'
Published : Dec 4, 2018, 7:39 am IST
Updated : Dec 4, 2018, 7:40 am IST
SHARE ARTICLE
Babbu Maan
Babbu Maan

ਬੱਬੂ ਮਾਨ ਇੱਕ  ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਵੀ ਹੈ। ਮਾਨ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ....

ਚੰਡੀਗੜ੍ਹ (ਭਾਸ਼ਾ) : ਬੱਬੂ ਮਾਨ ਇੱਕ  ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਵੀ ਹੈ। ਮਾਨ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ। ਆਪਣੇ ਪਿੰਡ ਦਾ ਜ਼ਿਕਰ ਉਹ ਅਕਸਰ ਆਪਣੇ ਗੀਤਾਂ ਵਿੱਚ ਖੰਟ ਵਾਲੇ ਮਾਨ ਵਜੋਂ ਕਰਦੇ ਹਨ। ਬੱਬੂ ਮਾਨ ਨੇ ਏਸ਼ੀਆ, ਆਸਟ੍ਰੇਲੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਬਹੁਤ ਵੱਡੇ ਪੱਧਰ ਦੇ ਸ਼ੋਅ ਕੀਤੇ ਹਨ। ਬੱਬੂ ਮਾਨ ਹੀ ਸਿਰਫ਼ ਇਕ ਅਜਿਹੇ ਪੰਜਾਬੀ ਕਲਾਕਾਰ ਹਨ ਜਿਨ੍ਹਾਂ ਨੂੰ ਹੁਣ ਤੱਕ ਕਈਂ ਅੰਤਰਰਾਸ਼ਟਰੀ ਸੰਗੀਤ ਐਵਾਰਡ ਮਿਲ ਚੁੱਕੇ ਹਨ।

Babbu MaanBabbu Maan

2014 ਵਿੱਚ ਬੱਬੂ ਮਾਨ ਨੇ ਚਾਰ ਅੰਤਰਰਾਸ਼ਟਰੀ ਸੰਗੀਤ ਐਵਾਰਡ ਜਿੱਤੇ: ਵਿਸ਼ਵ ਦਾ ਸਰਵੋਤਮ ਭਾਰਤੀ ਮਰਦ ਕਲਾਕਾਰ, ਦੁਨੀਆ ਦਾ ਸਰਬੋਤਮ ਭਾਰਤੀ ਮਨੋਰੰਜਨ ਅਤੇ ਸੰਸਾਰ ਦੀ ਬੇਸਟ ਇੰਡੀਅਨ ਐਲਬਮ: ਤਲਾਸ਼ ਇਨ ਸਰਚ ਆਫ ਸੋਲ। ਇਸ ਦੇ ਨਾਲ ਹੀ 2017 'ਚ ਡੈਫ਼ ਬਮਾ ਅੰਤਰਰਾਸ਼ਟਰੀ ਐਵਾਰਡ ਜਿੱਤੇ : ਬੈਸਟ ਇੰਡੀਅਨ ਮਰਦ, ਬੈਸਟ ਪੰਜਾਬੀ ਮੇਲ ਐਕਟ ਵਰਗੇ ਵੱਡੇ ਐਵਾਰਡ ਪ੍ਰਾਪਤ ਕੀਤੇ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ, ਇਸ ਵਾਰ ਫਿਰ ਡੈਫ਼ ਬਮਾ ਅੰਤਰਰਾਸ਼ਟਰੀ ਸੰਗੀਤ ਐਵਾਰਡ 2018 ਲਈ ਬੱਬੂ ਮਾਨ ਨੂੰ ਨੋਮੀਨੇਟ ਕੀਤਾ ਗਿਆ ਹੈ। ਦੱਸਿਆ ਜਾ ਰਿਹੈ ਇਹ ਅੰਤਰਰਾਸ਼ਟਰੀ ਐਵਾਰਡ ਸ਼ੋਅ ਇਸ ਵਾਰ ਦੁੱਬਈ ਵਿਚ ਹੋਵੇਗਾ, ਇਹ ਅੰਤਰਰਾਸ਼ਟਰੀ ਸੰਗੀਤ ਐਵਾਰਡ ਸ਼ੋਅ 21 ਦਸੰਬਰ 2018 ਹੋਣ ਜਾ ਰਿਹੈ।

Babbu MaanBabbu Maan

ਡੈਫ਼ ਬਮਾ ਸੰਗੀਤ ਐਵਾਰਡ ਜਰਮਨੀ ਦੇ ਹੈਮਬਰਗ ਵਿਚ ਸਥਿਤ ਡੈਫ਼ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤਾ ਗਿਆ ਇਕ ਅੰਤਰਰਾਸ਼ਟਰੀ ਬਹੁ-ਸੱਭਿਆਚਾਰਕ ਸੰਗੀਤ ਐਵਾਰਡ ਸ਼ੋਅ ਹੈ। ਇਹ ਪੂਰੀ ਦੁਨੀਆਂ ਦੇ ਪ੍ਰਸਿੱਧ ਕਲਾਕਾਰਾਂ ਦੇ ਸਨਮਾਨ ਕਰਨ ਲਈ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਸੰਗੀਤ ਨੂੰ ਸੰਗੀਤ ਦੇ ਰੂਪ ਵਿਚ ਸੁੰਦਰ ਰੂਪ 'ਚ ਇਕਜੁੱਟ ਕਰ ਲੈਂਦੇ ਹਨ। ਇਹ ਅੰਤਰਰਾਸ਼ਟਰੀ ਐਵਾਰਡ ਸਾਲ ਦੇ ਅੰਤ ਵਿਚ ਦਿੱਤਾ ਜਾਂਦਾ ਹੈ। ਵਿਸ਼ਵ ਸੰਗੀਤ, ਸੰਗੀਤ ਪ੍ਰੇਮੀਆਂ, ਰਚਨਾਤਮਕਤਾ, ਏਕਤਾ ਅਤੇ ਆਨੰਦ ਨੂੰ ਅਮਰ ਰੂਪ ਦਿੰਦਾ ਹੈ। ਇਹ ਅੰਤਰਰਾਸ਼ਟਰੀ ਐਵਾਰਡ ਯੂਰਪ, ਏਸ਼ੀਆ ਅਤੇ ਅਫ਼ਰੀਕਾ ਦੇ ਵਧੀਆ ਅਤੇ ਵੱਧ ਸਫ਼ਲ ਸੰਗੀਤਕਾਰਾਂ ਨੂੰ ਪੇਸ਼ ਕੀਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement