ਗਾਇਕ ਨਿੰਜਾ ਨੇ ਅਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸ਼ੇਅਰ
Published : Aug 22, 2018, 5:57 pm IST
Updated : Aug 22, 2018, 5:57 pm IST
SHARE ARTICLE
Ninja
Ninja

ਨਿੰਜਾ ਦੀ ਨੇ ਗਾਇਕੀ ਅੱਛਾ ਨਾਮ ਕਮਾਇਆ ਹੈ।  ਗੀਤਾਂ ਦੇ ਨਾਲ ਨਾਲ ਉਹਨਾਂ ਨੇ ਅਪਣੀ ਐਕਟਿੰਗ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਨਿੰਜਾ ਦੀ ਪਹਿਲੀ ਫ਼ਿਲਮ ਕਾਫ਼ੀ ਅੱਛੀ...

ਨਿੰਜਾ ਦੀ ਨੇ ਗਾਇਕੀ ਅੱਛਾ ਨਾਮ ਕਮਾਇਆ ਹੈ।  ਗੀਤਾਂ ਦੇ ਨਾਲ ਨਾਲ ਉਹਨਾਂ ਨੇ ਅਪਣੀ ਐਕਟਿੰਗ ਨਾਲ ਵੀ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਨਿੰਜਾ ਦੀ ਪਹਿਲੀ ਫ਼ਿਲਮ ਕਾਫ਼ੀ ਅੱਛੀ ਰਹੀ। ਪਾਲੀਵੁਡ ਅਤੇ ਬਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਇਹ ਸਿਤਾਰੇ ਆਪਣੇ ਪਲ – ਪਲ ਦੀਆਂ ਖਬਰਾਂ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਇਹਨਾਂ ਸਿਤਾਰਿਆਂ ਨੂੰ ਦਰਸ਼ਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

NinjaNinja

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਾਲੀਵੁਡ ਦੇ ਮਸ਼ਹੂਰ ਗਾਇਕ , ਅਦਾਕਾਰ ਨਿੰਜਾ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ‘ਤੇ ਇਕ ਪੋਸਟਰ ਸ਼ੇਅਰ ਕੀਤਾ ਹੈ। ਜਿਸ ਪੋਸਟਰ ‘ਚ ਉਹਨਾਂ ਨੇ ਆਪਣੇ ਆਉਣ ਵਾਲੀ ਫਿਲਮ ਮਤਲਬ ਕਿ ਆਪਣੇ ਨਵੇਂ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਹੈ। ਨਿੰਜਾ ਨੇ ਇੰਸਟਾਗ੍ਰਾਮ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ਵਾਹਿਗੁਰੂ ਦੀ ਕ੍ਰਿਪਾ ਨਾਲ ਅਪਕਮਿੰਗ ਫਿਲਮ ਦਾ ਪੋਸਟਰ ਸ਼ੇਅਰ ਕਰ ਰਿਹਾ ਹਾਂ, ਹਰ ਚੀਜ਼ ਨਵੀਂ ਚੰਗੀ ਹੁੰਦੀ ਹੈ। ਪਿਆਰ ਹਮੇਸ਼ਾ ਹੀ ਪੁਰਾਣਾ ਚੰਗਾ ਹੁੰਦਾ ਹੈ।

ਇਹ ਸਭ ਕੁਝ ਲਿਖਣ ਤੋਂ ਬਾਅਦ ਨਿੰਜਾ ਨੇ ਹਾਲਾਂਕਿ ਆਪਣੀ ਇਸ ਫਿਲਮ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਪਰ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਇਹ ਫਿਲਮ 22 ਫਰਵਰੀ 2019 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਫਿਲਮ ਨੂੰ ਪੰਕਜ਼ ਬੱਤਰਾ ਡਾਇਰੈਕਟ ਕਰਨਗੇ ਅਤੇ ਇਸ ਦਾ ਡਿਸਟਰੀਬਿਊਸ਼ਨ ਓਮਜੀ ਗਰੁੱਪ ਦੁਆਰਾ ਕੀਤਾ ਜਾਵੇਗਾ। ਇਸ ਫਿਲਮ ‘ਚ ਨਿੰਜਾ ਤੋਂ ਇਲਾਵਾ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਨਜ਼ਰ ਆਉਣਗੇ। ਨਿੰਜਾ ਆਪਣੇ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹਨ।

NinjaNinja

ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਉਨ੍ਹਾਂ ਦੇ ਫਿਲਮੀ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਨਿੰਜਾ ਦ ਫੈਨਜ਼ ਉਹਨਾਂ ਦੇ ਇਸ ਨਵੇਂ ਪ੍ਰੋਜੈਕਟ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨਿੰਜਾ ਦਾ ਧਿਆਨ ਸ਼ੁਰੂ ਤੋਂ ਹੀ ਐੱਮਬੀਏ ਕਰਨ ਵਿੱਚ ਅਤੇ ਚੰਗੀ ਨੌਕਰੀ ਲੈਣ ਵਿੱਚ ਸੀ। ਉਹਨਾਂ ਦੇ ਘਰ ਦੀ ਹਾਲਤ ਵੀ ਕੁਝ ਖਾਸ ਵਧੀਆ ਨਹੀਂ ਸੀ ਬਲਿਕ ਉਹਨਾਂ ਨੂੰ ਕਾਲਜ ਫੀਸ ਭਰਨ ਲੱਗਿਆਂ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਦੱਸ ਦੇਈਏ ਕਿ ਇੱਕ ਦਿਨ ਸਕੂਲ ਦੇ ਫੰਕਸ਼ਨ ਵਿੱਚ ਨਿੰਜਾ ਨੇ ਬੋਲੀਆਂ ਗਾਈਆਂ ਜਿਸ ਤੋਂ ਬਾਅਦ ਹਰ ਇੱਕ ਨੇ ਉਹਨਾਂ ਦੀ ਗਾਇਕੀ ਦੀ ਤਾਰੀਫ ਕੀਤੀ ਤੇ ਨਿੰਜਾ ਨੇ ਗਾਇਕੀ ਵਿੱਚ ਆਉਣ ਬਾਰੇ ਸੋਚਿਆ। ਹੁਣ ਕਿਸਮਤ ਦਾ ਖੇਡ ਸਮਝੋ ਜਾਂ ਟੈਲੈਂਟ ਦਾ ਸਹੀ ਇਸਤੇਮਾਲ , ਨਿੰਜਾ ਅੱਜ ਬਿਹਤਰੀਨ ਪੰਜਾਬੀ ਗਾਇਕਾਂ ਵਿਚੋਂ ਇਕ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement