ਪਹਿਲਾ ਸਿੱਖ ਤਾਮਿਲ ਗਾਇਕ ਬਣਿਆ ਲੁਧਿਆਣਾ ਦਾ ਜਸਕਰਨ ਸਿੰਘ
Published : Aug 3, 2018, 11:56 am IST
Updated : Aug 3, 2018, 11:56 am IST
SHARE ARTICLE
First Sikh Tamil Singer Jaskaran Singh
First Sikh Tamil Singer Jaskaran Singh

ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ...

ਲੁਧਿਆਣਾ : ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ਗਾÎਇਕ ਬਣ ਕੇ ਨਾਮ ਕਮਾਉਣਾ ਚਾਹੁੰਦਾ ਹੈ। ਦਸ ਦਈਏ ਕਿ 18 ਸਾਲਾਂ ਦਾ ਸਿੱਖ ਨੌਜਵਾਨ ਜਸਕਰਨ ਸਿੰਘ ਇਸ ਵਾਰ ਸਾਰੇਗਾਮਾਪਾ ਤਾਮਿਲ ਦਾ ਫਾਈਨਲਿਸਟ ਰਿਹਾ ਹੈ। ਫਾਈਨਲਿਸਟ ਰਹਿੰਦੇ ਹੋਏ ਉਹ ਚੌਥਾ ਸਥਾਨ ਹਾਸਲ ਕਰ ਚੁੱਕਾ ਹੈ। ਇਸ ਫਾਈਨਲ ਰਾਊਂਡ ਵਿਚ ਜਸਕਰਨ ਨੇ ਆਲਾ ਪੋਰਾਣਾ ਅਤੇ ਵੰਦੇ ਮਾਤਰਮ ਤਾਮਿਲ ਵਿਚ ਗਾਇਆ ਸੀ। 

First Sikh Tamil Singer Jaskaran Singh First Sikh Tamil Singer Jaskaran Singhਸਤੰਬਰ 2017 ਵਿਚ ਤਾਮਿਲਨਾਡੂ ਵਿਚ ਸਾਰੇਗਾਮਾਪਾ ਤਾਮਿਲ ਦੇ ਆਡੀਸ਼ਨ ਹੋਏ ਸਨ, ਜਿਸ ਵਿਚ ਜਸਕਰਨ ਦੀ 105 ਭਾਗ ਲੈਣ ਵਾਲਿਆਂ ਵਿਚ ਚੋਣ ਹੋਈ ਸੀ। ਫਿਰ ਮੈਗਾ ਐਡੀਸ਼ਨ ਕਲੀਅਰ ਕਰਦੇ ਹੋਏ ਟਾਪ 25 ਵਿਚ ਪਹੁੰਚਿਆ। ਅਪਣੀ ਬਿਤਹਰੀਨ ਗਾਇਕੀ ਨਾਲ 12 ਰਾਊਂਡ ਕਲੀਅਰ ਕਰਦੇ ਹੋਏ ਜਸਕਰਨ ਟਾਪ 5 ਵਿਚ ਵੀ ਪਹੁੰਚ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਯੂ-ਟਿਊਬ ਤੋਂ ਇਸ ਦੀ ਪ੍ਰੈਕਟਿਸ ਕੀਤੀ ਸੀ। ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦਾ ਰਹਿਣ ਵਾਲਾ ਜਸਕਰਨ ਨਾਰਥ ਇੰਡੀਆ ਦਾ ਪਹਿਲਾ ਅਜਿਹੇ ਸਿੱਖ ਗਾÎਇਕ ਬਣ ਗਿਆ ਹੈ, ਜਿਸ ਨੇ ਤਾਮਿਲ ਭਾਸ਼ਾ ਵਿਚ ਲਾਈਵ ਗਾਇਆ।

Jaskaran Singh Jaskaran Singhਖ਼ਾਸ ਗੱਲ ਇਹ ਰਹੀ ਕਿ ਆਡੀਸ਼ਨ ਦੌਰਾਨ ਹੀ ਜਸਕਰਨ ਨੇ ਤਾਮਿਲ ਸਿੱਖੀ ਹੈ ਅਤੇ ਇਸ ਦੀ ਯੂ-ਟਿਊਬ ਤੋਂ ਪ੍ਰੈਕਟਿਸ ਕੀਤੀ ਹੈ। ਪਿਛਲੇ ਮਹੀਨੇ ਸ੍ਰੀਲੰਕਾ ਅਤੇ ਸਿਡਨੀ ਵਿਚ ਜਸਕਰਨ ਤਾਮਿਲ ਵਿਚ ਗਾਇਕੀ ਕਰ ਚੁੱਕਿਆ ਹੈ। ਜਸਕਰਨ ਹੁਣ ਦੁਬਾਰਾ ਦੋ ਅਗਸਤ ਨੂੰ ਸ੍ਰੀਲੰਕਾ ਜਾ ਰਿਹਾ ਹੈ, ਜਿਸ ਵਿਚ ਪੰਜ ਅਗੱਸਤ ਅਤੇ 11 ਅਗੱਸਤ ਨੂੰ ਤਾਮਿਲ ਵਿਚ ਹੋਣ ਜਾ ਰਹੇ ਗਾਇਕੀ ਸ਼ੋਅ ਵਿਚ ਹਿੱਸਾ ਲਵੇਗਾ। ਉਹ ਇਸ ਤੋਂ ਪਹਿਲਾਂ 'ਦਿ ਵਾਇਸ ਆਫ਼ ਇੰਡੀਆ' ਵਿਚ ਵੀ ਹਿੱਸਾ ਲੈ ਚੁੱਕਿਆ ਹੈ। ਸਾਲ 2016 ਵਿਚ ਆਏ 'ਦਿ ਵਾਇਯ ਆਫ਼ ਇੰਡੀਆ' ਸੀਜ਼ਨ-2 ਵਿਚ ਵੀ ਜਸਕਰਨ ਹਿੱਸਾ ਲੈ ਚੁੱਕਿਆ ਹੈ। 

Singer Jaskaran Singh Singer Jaskaran Singhਇਸ ਦੌਰਾਨ ਉਹ ਟਾਪ 40 ਵਿਚ ਜਗ੍ਹਾ ਬਣਾ ਚੁੱਕਿਆ ਸੀ ਅਤੇ ਬੈਟਲ ਰਾਊਂਡ ਵਿਚ ਐਲੀਮੀਨੇਟ ਹੋ ਗਿਆ ਸੀ। ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਬੀਸੀਐਮ ਸਕੂਲ ਤੋਂ ਹੁਣ ਜਸਕਰਨ 12ਵੀਂ ਕਰ ਰਿਹਾ ਹੈ।

Jaskaran Singh Jaskaran Singhਤਾਮਿਲ ਵਿਚ ਉਹ ਸ੍ਰੀ ਨਿਵਾਸ ਅਤੇ ਹਰੀਹਰਨ, ਹਿੰਦੀ ਵਿਚ ਰਾਹਤ ਫਤਿਹ ਅਲੀ ਖ਼ਾਨ ਅਤੇ ਅਰਿਜੀਤ ਸਿੰਘ ਅਤੇ ਪੰਜਾਬੀ ਵਿਚ ਦਿਲਜੀਤ ਦੋਸਾਂਝ ਨੂੰ ਗਾਇਕੀ ਵਿਚ ਅਪਣਾ ਆਦਰਸ਼ ਮੰਨਦਾ ਹੈ। ਜਸਕਰਨ ਗਾਇਕੀ ਦੀ ਸਿਖ਼ਲਾਈ ਹਨੀਤ ਤਨੇਜਾ ਤੋਂ ਲੈ ਰਿਹਾ ਹੈ। ਪਿਤਾ ਬਲਵੀਰ ਸਿੰਘ ਦਾ ਹੌਜ਼ਰੀ ਦਾ ਕਾਰੋਬਾਰ ਹੈ ਜਦਕਿ ਮਾਤਾ ਸਰਬਜੀਤ ਕੌਰ ਘਰੇਲੂ ਹਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement