
ਜਾਣਕਾਰੀ ਸਵ. ਕੇ.ਦੀਪ ਦੇ ਸਪੁੱਤਰ ਅਤੇ ਗਾਇਕ ਰਾਜਾ ਕੰਗ ਨੇ ਦਿੱਤੀ।
ਲੁਧਿਆਣਾ: ਲੋਕ ਗਾਇਕ ਕੇ. ਦੀਪ ਅੱਜ 80 ਵਰ੍ਹਿਆਂ ਦੀ ਉਮਰ 'ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਕੇ. ਦੀਪ ਨੇ ਲੰਮਾ ਸਮਾਂ ਜਗਮੋਹਨ ਕੌਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਆਪਣੇ ਅਖਾੜਿਆਂ ਰਾਹੀਂ ਮਕਬੂਲੀਅਤ ਹਾਸਲ ਕੀਤੀ।
K.DEEP
ਕੇ. ਦੀਪ ਤੇ ਜਗਮੋਹਨ ਕੌਰ ਦੇ ਅਖਾੜਿਆਂ ਦੌਰਾਨ ਸੁਣਾਏ ਗਏ ਚੁਟਕਲੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਗਾਇਕੀ ਦੇ ਨਾਲ-ਨਾਲ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਇਸ ਜੋੜੀ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਕਰਦੇ ਰਹਿਣਗੇ।
ਉਹਨਾਂ ਨੇ ਅੱਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਆਖਰੀ ਸਾਹ ਲਏ। ਸਵ. ਕੇ. ਦੀਪ ਦਾ ਅੰਤਿਮ ਸੰਸਕਾਰ ਕੱਲ੍ਹ ਦੁਪਹਿਰ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਸਵ. ਕੇ.ਦੀਪ ਦੇ ਸਪੁੱਤਰ ਰਾਜਾ ਕੰਗ ਨੇ ਦਿੱਤੀ।