
ਸ਼ਨਿਚਰਵਾਰ ਨੂੰ ਦਿਨ ਭਰ ਕਾਰਨੀਵਲ 'ਚ ਜਿੱਥੇ ਵੱਖ-ਵੱਖ ਸਰਗਰਮੀਆਂ ਹੋਈਆਂ...
ਚੰਡੀਗੜ੍ਹ: ਚੰਡੀਗੜ੍ਹ ਵਾਲੀਏ...ਇਹ ਗੀਤ ਮੈਂ ਤੁਹਾਡੇ ਸਾਰਿਆਂ ਲਈ ਗਾਇਆ ਹੈ। ਹਾਲਾਂਕਿ ਇਸ ਵਿਚ ਕੁਝ ਨੈਗੇਟਿਵ ਬੋਲ ਰਿਹਾ ਹਾਂ, ਪਰ ਚੰਡੀਗੜ੍ਹ ਸ਼ਾਨਦਾਰ ਜਗ੍ਹਾ ਹੈ ਤੇ ਇਹ ਕਾਰਨੀਵਲ ਤਾਂ ਹੋਰ ਵੀ। ਸ਼ੈਰੀ ਮਾਨ ਸ਼ਨਿਚਰਵਾਰ ਨੂੰ ਲੇਜ਼ਰ ਵੈਲੀ ਸੈਕਟਰ-10 ਦੇ ਮੰਚ 'ਤੇ ਪਹੁੰਚੇ ਤਾਂ ਉਨ੍ਹਾਂ ਕੁਝ ਇਸੇ ਅੰਦਾਜ਼ 'ਚ ਗੱਲ ਕੀਤੀ।
Sharry Mannਸ਼ਨਿਚਰਵਾਰ ਨੂੰ ਦਿਨ ਭਰ ਕਾਰਨੀਵਲ 'ਚ ਜਿੱਥੇ ਵੱਖ-ਵੱਖ ਸਰਗਰਮੀਆਂ ਹੋਈਆਂ, ਉੱਥੇ ਹੀ ਸ਼ਾਮ ਨੂੰ ਸ਼ੈਰੀ ਮਾਨ ਨੇ ਪੇਸ਼ਕਾਰੀ ਦਿੱਤੀ। ਕਾਰਨੀਵਲ 'ਚ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਖਾਸ ਸਟਾਲ ਲਗਾਇਆ ਗਿਆ ਹੈ।
Sharry Mann ਜਿੱਥੇ ਕਲਾ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਵਿਚ ਇਕ ਖੇਡ ਹੈ ਜਿਸ ਨੂੰ ਤਾਲਾ-ਚਾਬੀ ਦਾ ਨਾਂ ਦਿੱਤਾ ਗਿਆ ਹੈ। ਇਹ ਜੀਵਨ ਦੀ ਗੁੱਥੀ ਸੁਲਝਾਉਣ ਵਾਲੀ ਗੇਮ ਹੈ। ਇਸ ਵਿਚ ਤਾਲਿਆਂ ਨੇੜੇ ਕਈ ਚਾਬੀਆਂ ਪਈਆਂ ਹਨ ਜਿਸ ਨਾਲ ਤਾਲਾ ਖੋਲ੍ਹਿਆ ਜਾਵੇ।
Sharry Mannਇਸ ਗੇਮ ਦਾ ਲੋਕਾਂ ਨੇ ਖ਼ੂਬ ਆਨੰਦ ਲਿਆ। ਕਾਰਨੀਲ ਦੀ ਸ਼ਾਨ ਫੇਸ ਪੇਂਟਿੰਗ ਨੂੰ ਲੋਕਾਂ ਨੇ ਖ਼ੂਬ ਇੰਜੁਆਏ ਕੀਤਾ।
Sharry Maan ਗਵਰਨਮੈਂਟ ਆਰਟ ਕਾਲਜ-10 ਦੇ ਸਟੂਡੈਂਟਸ ਵੱਲੋਂ ਲੋਕਾਂ ਲਈ ਟੈਂਪਰਰੀ ਟੈਟੂ ਲਗਵਾਏ ਗਏ। ਲੋਕਾਂ ਨੇ ਸ਼ਹਿਰ ਨਾਲ ਜੁੜੇ ਟੈਟੂ ਨੂੰ ਆਪਣੇ ਚਿਹਰਿਆਂ 'ਤੇ ਪੇਂਟ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।