ਅਦਾਲਤ ਨੇ ਸੈਰੀਡਾਨ ਅਤੇ ਤਿੰਨ ਹੋਰ ਦਵਾਈਆਂ ਦੀ ਵਿਕਰੀ ਦੀ ਆਗਿਆ ਦਿਤੀ
Published : Sep 18, 2018, 9:18 am IST
Updated : Sep 18, 2018, 9:18 am IST
SHARE ARTICLE
Supreme Court of India
Supreme Court of India

ਸੁਪਰੀਮ ਕੋਰਟ ਨੇ ਪਾਬੰਦੀਸ਼ੁਦਾ ਦਰਦ ਨਿਵਾਰਕ ਸੈਰੀਡਾਨ ਅਤੇ ਤਿੰਨ ਹੋਰ ਐਫ਼ਡੀਸੀ ਦਵਾਈਆਂ ਦੀ ਵਿਕਰੀ ਦੀ ਆਗਿਆ ਦੇ ਦਿਤੀ ਹੈ............

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਾਬੰਦੀਸ਼ੁਦਾ ਦਰਦ ਨਿਵਾਰਕ ਸੈਰੀਡਾਨ ਅਤੇ ਤਿੰਨ ਹੋਰ ਐਫ਼ਡੀਸੀ ਦਵਾਈਆਂ ਦੀ ਵਿਕਰੀ ਦੀ ਆਗਿਆ ਦੇ ਦਿਤੀ ਹੈ। ਜੱਜ ਆਰ ਐਫ਼ ਨਰੀਮਨ ਅਤੇ ਜੱਜ ਇੰਦੂ ਮਲਹੋਤਰਾ ਦੇ ਬੈਂਚ ਨੇ ਕੁੱਝ ਦਵਾਈ ਕੰਪਨੀਆਂ ਅਤੇ ਫ਼ਾਰਮਾ ਐਸੋਸੀਏਸ਼ਨ ਦੀ ਪਟੀਸ਼ਨ 'ਤੇ ਕੇਂਦਰ ਨੂੰ ਨੋਟਿਸ ਜਾਰ ਕਰ ਕੇ ਉਸ ਕੋਲੋਂ ਜਵਾਬ ਮੰਗਿਆ ਹੈ। ਜਿਨ੍ਹਾਂ ਦਵਾਈਆਂ ਦੀ ਵਿਕਰੀ ਦੀ ਆਗਿਆ ਦਿਤੀ ਗਈ ਹੈ, ਉਨ੍ਹਾਂ ਵਿਚ ਪੀਰਾਮਲ ਹੈਲਥਕੇਅਰ ਦੀ ਸੈਰੀਡਾਨ, ਪ੍ਰੀਟੋਨ, ਜਗਗਟ ਫ਼ਾਰਮ ਦੀ ਡਾਰਟ ਅਤੇ ਇਕ ਹੋਰ ਦਵਾਈ ਸ਼ਾਮਲ ਹੈ।

ਸਿਖਰਲੀ ਅਦਾਲਤ ਨੇ ਪਾਬੰਦੀਸ਼ੁਦਾ ਏਐਫ਼ਡੀਸੀ ਦਵਾਈਆਂ ਦੀਆਂ 328 ਦਵਾਈਆਂ ਦੀ ਸੂਚੀ ਦੇ ਮਾਮਲੇ ਵਿਚ ਕਿਸੇ ਹੋਰ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿਤੀ। ਏਐਫ਼ਡੀਸੀ ਦਵਾਈਆਂ ਦੋ ਜਾਂ ਉਸ ਤੋਂ ਜ਼ਿਆਦਾ ਦਵਾਈਆਂ ਨੂੰ ਮਿਲਾ ਕੇ ਨਿਸ਼ਚਿਤ ਅਨੁਪਾਤ ਵਿਚ ਇਕ ਦਵਾਈ ਵਜੋਂ ਤਿਆਰ ਕੀਤੀ ਜਾਂਦੀ ਹੈ। ਸਿਹਤ ਮੰਤਰਾਲੇ ਨੇ ਪਿਛਲੇ ਦਿਨੀਂ ਕਈ ਦਵਾਈਆਂ 'ਤੇ ਪਾਬੰਦੀ ਲਾ ਦਿਤੀ ਸੀ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement