ਸ੍ਰੀ ਦਰਬਾਰ ਸਾਹਿਬ ਜਾ ਕੇ ਅੰਮ੍ਰਿਤਧਾਰੀ ਬਣਿਆ ਨੂਰ ਦਾ ਪਰਿਵਾਰ
Published : Jun 22, 2020, 4:19 pm IST
Updated : Jun 22, 2020, 4:19 pm IST
SHARE ARTICLE
Tik Tok Noor Punjabi Pollywood
Tik Tok Noor Punjabi Pollywood

ਉਹਨਾਂ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਇਹੋ...

ਅੰਮ੍ਰਿਤਸਰ: ਟਿਕਟਾਕ ਦੀ ਨੰਨ੍ਹੀ ਸਟਾਰ ਨੂਰ ਨੂੰ ਅੱਜ ਬੱਚਾ-ਬੱਚਾ ਜਾਣਦਾ ਹੈ। ਹਾਲ ਹੀ ਵਿਚ ਉਸ ਦੇ ਮਾਪਿਆਂ ਨੇ ਅੰਮ੍ਰਿਤ ਸ਼ਕ ਕੇ ਗੁਰੂ ਧਾਰਿਆ ਹੈ। ਉਹ ਅੰਮ੍ਰਿਤ ਸ਼ਕਣ ਲਈ ਸ਼੍ਰੀ ਦਰਬਾਰ ਸਾਹਿਬ ਗਏ ਸਨ। ਉਹਨਾਂ ਦੇ ਪਰਿਵਾਰ ਨੇ ਗੁਰੂ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਨੂੰ ਅੰਮ੍ਰਿਤ ਸ਼ਕ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ।

Sandeep ToorSandeep Toor

ਉਹਨਾਂ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਇਹੋ ਜਿਹਾ ਸੁਭਾਗ ਮਿਲਿਆ ਹੈ। ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਕਦੇ ਵੀ ਅਪਣੇ ਗੁਰੂ ਦਾ ਲੜ ਛੱਡਣਾ ਨਹੀਂ ਚਾਹੀਦਾ। ਪ੍ਰਮਾਤਮਾ ਹਰ ਇਕ ਦੀ ਜ਼ਰੂਰ ਸੁਣਦਾ ਹੈ, ਉਹਨਾਂ ਦੀ ਹਾਲਤ ਅੱਜ ਬਹੁਤ ਵਧੀਆ ਹੋ ਚੁੱਕੀ ਹੈ। ਇਸ ਲਈ ਪ੍ਰਮਾਤਮਾ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਤੇ ਉਸ ਦਾ ਗੁਣਗਾਣ ਕਰਨਾ ਚਾਹੀਦਾ ਹੈ।

Noor's Parents Noor's Parents

ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੀ ਟਿਕ ਟੋਕ ਸਟਾਰ ਨੂਰ ਤੇ ਉਸ ਦੀ ਟੀਮ ਛਾਈ ਹੋਈ ਹੈ। ਸਾਨੂੰ ਸਭ ਨੂੰ ਨੂਰ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲਦੇ ਹਨ। ਪਰ ਨੂਰ ਦਾ ਇਹ ਵੱਖਰਾ ਰੂਪ ਸਿੱਖੀ ਪਹਿਰਵੇ ’ਚ ਨਜ਼ਰ ਆਈ ਸੀ ਜਿਸ ਨੂੰ ਲੋਕਾਂ ਦੁਬਾਰਾ ਖੂਬ ਪਸੰਦ ਕੀਤਾ ਗਿਆ ਸੀ। ਸਿੱਖੀ ਰੂਪ ਚ ਨੂਰ ਤੇ ਉਸਦੀ ਭੈਣ ਤੇ ਸਾਥੀ ਕਲਾਕਾਰ ਬਹੁਤ ਜਿਆਦਾ ਸੋਹਣੇ ਲੱਗ ਰਹੇ ਸਨ। 

AmritsarAmritsar

 ਇਸ ਤੋਂ ਇਲਾਵਾ ਨੂਰ ਟੀਮ ਦਸਤਾਰ ਤੇ ਕੇਸ ਸੰਭਾਲਣ ਲਈ ਵੀ ਵੀਡੀਓ ਬਣਾਈ ਸੀ। ਦੋਸਤੋ ਅੱਜ-ਕੱਲ੍ਹ ਅਸੀ ਦੇਖਿਆ ਹੈ ਕਿ ਭਾਵ ਹੀ ਬੱਚੇ ਵੱਡੇ-ਵੱਡੇ ਸਿੰਗਰਾ ਐਕਟਰਾ ਦੇ ਮਗਰ ਲੱਗ ਕੇ ਆਪਣੇ ਵਾਲ ਭਾਵ ਕੇਸ ਕਟ-ਵਾ ਰਹੇ ਹਨ ਜਿਸ ਕਾਰਨ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ।

NoorNoor

ਦੱਸ ਦਈਏ ਕਿ ਟਿਕ ਟੋਕ ਨੂਰ ਦੀ ਟੀਮ ਨੇ ਇੱਕ ਵੀਡੀਓ ਬਣਾਈ ਹੈ ਉਨ੍ਹਾਂ ਵੀਰਾਂ ਭੈਣਾਂ ਤੇ ਬੱਚਿਆਂ ਲਈ ਜੋ ਇਸ ਤਰ੍ਹਾਂ ਦਾ ਕੰਮ ਕਰਦੇ ਹਨ।ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement