ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਨੂੰ ਲੈ ਕੇ ''ਪਰਮੀਸ਼ ਵਰਮਾ ਸ਼ੇਮ ਆਨ ਯੂ''...
ਚੰਡੀਗੜ੍ਹ (ਸਸਸ) : ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਨੂੰ ਲੈ ਕੇ ''ਪਰਮੀਸ਼ ਵਰਮਾ ਸ਼ੇਮ ਆਨ ਯੂ'' ਦੇ ਸਿਰਲੇਖ ਹੇਠ ਇਕ ਵੀਡੀਓ ਰਣਜੀਤ ਸਿੰਘ ਢੰਡਵਾਰ ਵਲੋਂ ਪੋਸਟ ਕੀਤੀ ਗਈ ਹੈ...ਜਿਸ ਵਿਚ ਉਸ ਵਲੋਂ ਪਰਮੀਸ਼ ਨੂੰ ਅਖੌਤੀ ਗਾਇਕ ਦਸਦੇ ਹੋਏ ਉਸ ਦੇ ਝੂਠ ਦਾ ਪਰਦਾਫਾਸ਼ ਕਰਨ ਦੀ ਗੱਲ ਆਖੀ ਜਾ ਰਹੀ ਏ...
ਇਸ ਵੀਡੀਓ ਵਿਚ ਢੰਡਵਾਰ ਨਾਂ ਦੇ ਵਿਅਕਤੀ ਦਾ ਕਹਿਣੈ ਕਿ ਹਾਦਸੇ 'ਤੇ ਝੂਠੇ ਦੁੱਖ ਦਾ ਇਜ਼ਹਾਰ ਕਰਨ ਵਾਲਾ ਪਰਮੀਸ਼ ਹਾਦਸੇ ਤੋਂ ਦੂਜੇ ਦਿਨ ਐਲਾਂਟੇ ਮਾਲ ਵਿਚ 'ਟੌਹਰ ਨਾਲ ਛੜਾ' ਗਾ ਰਿਹਾ ਸੀ।