
ਸੁਰਾਂ ਦੇ ਸਿਕੰਦਰ ਅੱਜ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਤੁਰ ਗਏ...
ਚੰਡੀਗੜ੍ਹ: ਸੁਰਾਂ ਦੇ ਸਿਕੰਦਰ ਅੱਜ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਤੁਰ ਗਏ ਹਨ। ਪੰਜਾਬੀ ਸਿਨੇਮਾ ਵਿਚ ਸੋਗ ਛਾਇਆ ਹੋਇਆ ਹੈ। ਪੰਜਾਬ ਦੇ ਸਾਰੇ ਗਾਇਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ। ਸਰਦੂਲ ਸਿਕੰਦਰ ਦੁਆਰਾ ਸੰਗੀਤ ਜਗਤ ਵਿਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਤੁਹਾਨੂੰ ਦੱਸਦੇ ਹਾਂ।
Sardool Sikander
ਸਰਦੂਲ ਸਿੰਕਦਰ ਦਾ ਜਨਮ 25 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਚ ਹੋਇਆ ਸੀ। ਸਰਦੂਲ ਸਿਕੰਦਰ ਪੰਜਾਬੀ ਲੋਕ ਅਤੇ ਪੰਜਾਬ ਪੌਪ ਗਾਇਕ ਸਨ। ਉਨ੍ਹਾਂ ਨੇ ਆਪਣੀ ਸ਼ੁਰੂਆਤ, “ਰੋਡਵੇਜ਼ ਦੀ ਲਾਰੀ” ਨਾਲ 1980 ਵਿਚ ਰੇਡੀਓ ਅਤੇ ਟੈਲੀਵਿਜ਼ਨ ‘ਤੇ ਕੀਤੀ ਸੀ। ਸਰਦੂਲ ਸਿੰਕਦਰ ਦਾ ਪਹਿਲਾਂ ਨਾਮ ਸਰਦੂਲ ਸਿੰਘ ਸੀ।
Sardoor Sikander with Amar Noorie
ਸਰਦੂਲ ਸਿਕੰਦਰ ਹੁਰਾਂ ਤਿੰਨ ਭਰਾ ਹਨ ਗਮਦੂਰ ਤੇ ਭਰਪੂਰ ਸਿੰਘ ਲਗਪਗ 1976-77 ਵਿਚ ਧਾਰਮਿਕ ਪ੍ਰੋਗਰਾਮ ਕਰਦੇ ਹੁੰਦੇ ਸਨ। ਖਾਸ ਤੌਰ ‘ਤੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਉਤੇ ਇੰਮਾਂ ਨੂੰ ਸੁਣਨ ਵਾਲਿਆਂ ਦਾ ਭਾਰੀ ਇਕੱਠ ਹੁੰਦਾ ਸੀ। ਪੰਜਾਬ ਦੇ ਰਵਾਇਤੀ ਪਹਿਰਾਵੇ ਚਾਦਰ-ਕੁੜਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਉਸਦੀਆਂ ਪੇਸ਼ਕਾਰੀਆਂ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾਂਦੀਆਂ ਸਨ।
ਅਮਰ ਨੂਰੀ ਨਾਲ ਪਹਿਲੀ ਮੁਲਾਕਾਤ
Sardoor Sikander with Amar Noorie
ਸਰਦੂਲ ਸਿਕੰਦਰ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ ਦੌਰਾਨ ਅਖਾੜੇ ਵਿਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਅਸਲ ਜ਼ਿੰਦਗੀ ਵਿਚ ਹੀ ਜੋੜੀ ਬਣ ਗਈ।
ਸਰਦੂਲ ਤੇ ਨੂਰੀ ਨੂੰ ਪ੍ਰੇਮ ਵਿਆਹ ਕਰਾਉਣ ‘ਚ ਆਈਆਂ ਕਈਂ ਮੁਸ਼ਕਿਲਾਂ
Sardoor Sikander with Amar Noorie
ਅਮਰ ਨੂਰੀ ਅਤੇ ਸਰਦੂਲ ਸਿੰਕਦਰ ਦਾ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖਿਲਾਫ਼ ਅਮਰ ਨੂਰੀ ਦਾ ਪੂਰਾ ਪਰਵਾਰ ਸੀ ਪਰ ਉਨ੍ਹਾਂ ਦੀ ਜਿੱਦ ਅੱਗੇ ਪੂਰੇ ਪਰਵਾਰ ਨੂੰ ਝੁਕਣਾ ਪਿਆ ਸੀ।
ਸਰਦੂਲ ਤੇ ਨੂਰੀ ਦੀ ਜੋੜੀ ਨੇ ਗਾਏ ਕਈਂ ਸੁਪਰਹਿੱਟ ਗੀਤ
Sardool Sikander and Noorie Live Show
ਅਮਰ ਨੂਰੀ ਤੇ ਸਰਦੂਲ ਦੀ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈਂ ਹਿੱਟ ਗੀਤ ਦਿੱਤੇ ਸਨ, ਜਿਨ੍ਹਾਂ ਵਿਚ ‘ਰੋਡ ਦੇ ਉੱਤੇ’, ‘ਮੇਰਾ ਦਿਓਰ’, ‘ਇਕ ਨੂੰ ਹੋਵੇ ਇੱਕ ਮੈਂ ਹੋਵਾਂ’, ‘ਕੌਣ ਹਸਦੀ’ ਵਰਗੇ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨਾਲ ਦੋਵਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।