
ਕਿਹਾ- ਪਤਾ ਨਹੀਂ ਦੁਨੀਆ ’ਤੇ ਕਿੰਨੇ ਹੋਰ ਦਿਨ ਦਾ ਮਹਿਮਾਨ ਹਾਂ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਕਲੀਨ ਚਿੱਟ ਮਿਲਣ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਜਿਊਂਦੇ ਜੀ ਕਿਸੇ ’ਤੇ ਇੰਨੇ ਇਲਜ਼ਾਮ ਨਾ ਲਗਾਓ ਕਿ ਉਸ ਦੇ ਜਾਣ ਮਗਰੋਂ ਸਫ਼ਾਈਆਂ ਦੇਣੀਆਂ ਔਖੀਆਂ ਹੋ ਜਾਣ।
Sidhu Musewala and Mankirt Aulakh
ਮਨਕੀਰਤ ਔਲਖ ਨੇ ਲਿਖਿਆ, “ਪਤਾ ਨਹੀਂ ਦੁਨੀਆ ’ਤੇ ਕਿੰਨੇ ਹੋਰ ਦਿਨ ਦਾ ਮਹਿਮਾਨ ਹਾਂ। ਗੈਂਗਸਟਰ ਪਿਛਲੇ ਕਰੀਬ 1 ਸਾਲ ਤੋਂ ਮੈਨੂੰ ਧਮਕੀਆਂ ਦੇ ਰਹੇ ਨੇ। ਜਿਊਂਦੇ ਜੀ ਕਿਸੇ ’ਤੇ ਇੰਨੇ ਇਲਜ਼ਾਮ ਨਾ ਲਗਾਓ ਕਿ ਉਸ ਦੇ ਜਾਣ ਮਗਰੋਂ ਸਫ਼ਾਈਆਂ ਦੇਣੀਆਂ ਔਖੀਆਂ ਹੋਣ। ਇਕ ਦਿਨ ਆਏ ਹਾਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ”।
ਪੰਜਾਬੀ ਗਾਇਕ ਨੇ ਅੱਗੇ ਲਿਖਿਆ, “ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨ੍ਹਾਂ ਕਿਸੇ ਕਾਰਨ ਤੋਂ ਚਲੇ ਗਏ। ਸਾਰਿਆਂ ਨੂੰ ਅਪੀਲ ਹੈ ਕਿ ਇਸ ਕੰਮ ਨੂੰ ਇੱਥੇ ਹੀ ਰੋਕ ਦਿਓ ਤਾਂ ਜੋ ਕਿਸੇ ਹੋਰ ਮਾਂ ਨੂੰ ਇਸ ਦੁੱਖ ’ਚੋਂ ਨਾ ਲੰਘਣਾ ਪਵੇ”।
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਡੀਜੀਪੀ ਪ੍ਰਮੋਦ ਬਾਨ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਤਫਤੀਸ਼ ਦੌਰਾਨ ਇਸ ਮਾਮਲੇ ਵਿਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ ਹੈ।