
'ਮੈਨੂੰ ਲਗਭਗ ਇੱਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ'
ਮੁਹਾਲੀ: ਪੰਜਾਬੀ ਗਾਇਕ ਮਨਕੀਰਤ ਔਲਖ ਨੇ ਮੂਸੇਵਾਲਾ ਦੇ ਕਤਲ 'ਚ ਨਾਂ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਨੂੰ ਕੋਈ ਕਿੰਨਾ ਵੀ ਮਾੜਾ ਕਹੇ ਜਾਂ ਮੀਡੀਆ ਜੋ ਵੀ ਝੂਠੀ ਖਬਰ ਦਿਖਾਵੇ ਪਰ ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਸਹੀ ਹਾਂ।
ਮੈਨੂੰ ਕੋਈ ਕਿੰਨਾ ਵੀ ਮਾੜਾ ਕਹੇ ਜਾਂ ਮੀਡੀਆ ਝੂਠੀ ਖ਼ਬਰ ਦਿਖਾਵੇ ਪਰ ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਸਹੀ ਹਾਂ। ਮੈਂ ਕਿਸੇ ਮਾਂ ਕੋਲੋਂ ਉਸ ਦੇ ਪੁੱਤ ਨੂੰ ਖੋਹਣ ਤਾਂ ਦੂਰ, ਇਹ ਸਭ ਸੋਚ ਵੀ ਨਹੀਂ ਸਕਦਾ। ਮੈਨੂੰ ਲਗਭਗ ਇੱਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜੇਕਰ ਮੈਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਤਾਂ ਇਸ ਵਿੱਚ ਗਲਤ ਕੀ ਹੈ?
Mankirat Aulakh