
ਜਦੋ ਅਸੀਂ ਕਿਸੇ ਧਾਰਮਿਕ ਸਥਾਨ ਜਾਂ ਕਿਤੇ ਬਾਬਿਆਂ ਦੀ ਜਗ੍ਹਾ ‘ਤੇ ਆ ਜਾਂਦੇ ਹਾਂ ਫਿਰ ਮਹਾਨ ਬਾਬਾ ਹੀ ਹੁੰਦਾ ਹੈ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਜਦੋ ਅਸੀਂ ਕਿਸੇ ਧਾਰਮਿਕ ਸਥਾਨ ਜਾਂ ਕਿਤੇ ਬਾਬਿਆਂ ਦੀ ਜਗ੍ਹਾ ‘ਤੇ ਆ ਜਾਂਦੇ ਹਾਂ ਫਿਰ ਮਹਾਨ ਬਾਬਾ ਹੀ ਹੁੰਦਾ ਹੈ, ਇਨਸਾਨ ਮਹਾਨ ਨਹੀਂ ਹੁੰਦਾ ਅਤੇ ਮੈਂ ਕੋਈ ਮਹਾਨ ਸਖ਼ਸ਼ੀਅਤ ਨਹੀਂ ਹਾਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਜਿੰਮੀਦਾਰ ਪਰਵਾਰ ਨਾਲ ਸੰਬੰਧਤ ਹਾਂ, ਗਾਉਣਾ ਮੇਰਾ ਵੱਖਰਾ ਸ਼ੌਂਕ ਹੈ ਇਹ ਕਹਿਣੈ, ਮਾਨਾਂ ਦੇ ਮਾਨ ਬੱਬੂ ਮਾਨ ਦਾ। ਬੱਬੂ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਜਿਸ ਤਰਾਂ ਸਮਾਂ ਬਦਲ ਗਿਆ ਹੈ।
ਪੰਜਾਬ ਉੱਤੇ ਨਸ਼ਿਆ ਦਾ ਕਲੰਕ ਲੱਗਦਾ ਜਾਂਦਾ ਹੈ ਅਤੇ ਹਰ ਰੋਜ਼ ਕਿੰਨੀਆਂ ਹੀ ਖਬਰਾਂ ਸਾਨੂੰ ਅਜਿਹੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਨਸ਼ੇ ਨੇ ਸਾਡੇ ਜਵਾਨ ਗੱਭਰੂ ਨਿਗਲ ਲਏ ਤੇ ਲਗਾਤਾਰ ਨਿਗਲ ਰਿਹਾ ਹੈ। ਇੰਨਾ ਸਭ ਬੁਰਾਈਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਹਰ ਕੋਈ ਆਪਣੇ ਵੱਲੋਂ ਪਹਿਲ ਕਰ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕਲਾਕਾਰ ਵੀ ਹਨ।
Babbu Maan
ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਾਨਾਂ ਦੇ ਮਾਨ ਬੱਬੂ ਮਾਨ ਜੋ ਕਿ ਹਮੇਸ਼ਾ ਨਸ਼ਿਆਂ ਦੇ ਖਿਲਾਫ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ। ਬੱਬੂ ਮਾਨ ਦੇ ਇੰਸਟਾਗ੍ਰਾਮ ਪੇਜ਼ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਉਹ ਕਿਸੇ ਖੂਨਦਾਨ ਕੈਂਪ ਤੋਂ ਬਾਅਦ ਨਸ਼ਿਆਂ ਨੂੰ ਖ਼ਤਮ ਕਰਨ ਵਾਰੇ ਮੀਡੀਆ ਨਾਲ ਰੂ-ਬ-ਰੂ ਹੋਏ ਹਨ।
Babbu Maan
ਮਾਨ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਜੇ ਨਸ਼ਾ ਖ਼ਤਮ ਕਰਨਾ ਹੈ ਤਾਂ ਪਹਿਲਾ ਸਰਕਾਰ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰੇ ਜਿਹੜੀ ਪਹਿਲਾ ਨਸ਼ੇ ਦੀ ਜੜ੍ਹ ਹੈ। ਪੂਰੇ ਵਿਚ 12600 ਪਿੰਡ ਹਨ, ਜੇ ਇਕ-ਇਕ ਪਿੰਡ ਆਪਣੇ ਪਿੰਡ ਵਿਚੋਂ ਠੇਕਾ ਬੰਦ ਕਰਵਾ ਦੇਣ ਤਾਂ ਨਸ਼ਾ ਖ਼ਤਮ ਹੋ ਸਕਦੈ। ਨਸ਼ੇਂ ਨੂੰ ਖ਼ਤਮ ਕਰਨ ਲਈ ਸਾਨੂੰ ਲੋਕਾਂ ਪਹਿਲਾਂ ਅੱਗੇ ਆਉਣਾ ਪੈਣਾ।