ਤਾਜ਼ਾ ਖ਼ਬਰਾਂ

Advertisement

MadameTussauds ‘ਚ ਦਿਲਜੀਤ ਦੋਸਾਂਝ ਹੋਣਗੇ ਪਹਿਲੇ ਸਰਦਾਰ ਗਾਇਕ

ROZANA SPOKESMAN
Published Feb 26, 2019, 4:52 pm IST
Updated Feb 26, 2019, 4:52 pm IST
MadameTussauds ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦੀ, ਮੂਰਤੀ ਪਹਿਲੇ ਸਰਦਾਰ ਦੀ ਮੂਰਤੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ MadameTussauds ‘ਚ ਕਿਸੇ ਵੀ ਸਰਦਾਰ ਵਿਅਕਤੀ ..
DILJIT DOSANJH
 DILJIT DOSANJH

ਦਿਲਜੀਤ ਦੋਸਾਂਝ ਜਿਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਬਾਲੀਵੁੱਡ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ। ਕਈ ਸੁਪਰਹਿੱਟ ਬਾਲੀਵੁੱਡ ਫ਼ਿਲਮਾਂ ਅਤੇ ਗਾਣੇ ਦੇਣ ਵਾਲੇ ਦਿਲਜੀਤ ਦੋਸਾਂਝ ਨੇ ਹਮੇਸ਼ਾ ਹੀ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਦਿਲਜੀਤ ਦੋਸਾਂਝ ਲਈ ਅਤੇ ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। 28 ਫਰਵਰੀ ਨੂੰ MadameTussauds ਵੈਕਸ ਸਟੈਚੂ ਮਿਊਜ਼ੀਅਮ ‘ਚ ਉਹਨਾਂ ਦੀ ਮੂਰਤੀ ਤੋਂ ਪਰਦਾ ਉੱਠਣ ਵਾਲਾ ਹੈ।

Diljit dosanjhDiljit dosanjh

Advertisement

ਦੱਸ ਦਈਏ MadameTussauds ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦੀ, ਮੂਰਤੀ ਪਹਿਲੇ ਸਰਦਾਰ ਦੀ ਮੂਰਤੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ MadameTussauds ‘ਚ ਕਿਸੇ ਵੀ ਸਰਦਾਰ ਵਿਅਕਤੀ ਦੀ ਮੂਰਤੀ ਸਥਾਪਿਤ ਨਹੀਂ ਹੋਈ ਹੈ। MadameTussauds ਮਿਊਜ਼ੀਅਮ ‘ਚ ਸਿਤਾਰਿਆਂ ਦੀਆਂ ਮੋਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ, ਜਿੰਨ੍ਹਾਂ ‘ਚ ਕਈ ਬਾਲੀਵੁੱਡ ਸਟਾਰ ਅਤੇ ਖਿਡਾਰੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ।

ਇੰਨ੍ਹਾਂ ‘ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਸਟਾਰਜ਼ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। ਹੁਣ ਦਿਲਜੀਤ ਦੋਸਾਂਝ ਦੀ MadameTussauds ਮਿਊਜ਼ੀਅਮ ਦਿੱਲੀ ਵਿਖੇ ਵੈਕਸ ਸਟੈਚੂ ਸਥਾਪਿਤ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।

Location: India, Delhi
Advertisement
Advertisement
Advertisement

 

Advertisement