
ਬਾਲੀਵੁੱਡ ਵਿਚ ਇਕ ਮੁਕਾਮ ਹਾਸਲ ਕਰਕੇ ਪੰਜਾਬੀ ਸਟਾਰ ਦਿਲਜੀਤ ਦੋਸਾਂਝ.....
ਮੁੰਬਈ (ਭਾਸ਼ਾ): ਬਾਲੀਵੁੱਡ ਵਿਚ ਇਕ ਮੁਕਾਮ ਹਾਸਲ ਕਰਕੇ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਅਪਣੀ ਪਹਿਚਾਣ ਨੂੰ ਸਭ ਤੋਂ ਉਤੇ ਮੰਨਦੇ ਹਨ। ਹਾਲ ਹੀ ਵਿਚ ਇਕ ਇੰਟਰਵਿਊ ਵਿਚ ਦਿਲਜੀਤ ਨੇ ਸਿੱਖ ਸਮਾਜ ਦੀ ਤਰਜਮਾਨੀ ਕਰਨ ਅਤੇ ਅਪਣੇ ਅੰਦਾਜ਼ ਨੂੰ ਲੈ ਕੇ ਦਿਲ ਖੋਲ ਕੇ ਗੱਲਾਂ ਕੀਤੀਆਂ। ਦਿਲਜੀਤ ਨੇ ਦੱਸਿਆ ਕਿ ਉਹ ਹਿੰਦੀ ਸਿਨੇਮਾ ਵਿਚ ਸਿੱਖ ਸਮੁਦਾਏ ਦਾ ਤਰਜਮਾਨੀ ਕਰਨ ਲਈ ਸਤਿਕਾਰਯੋਗ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ, ਅਸਲ ਵਿਚ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਹੈ ਕਿ ਮੈਨੂੰ ਅਦਾਕਾਰ ਨਹੀਂ ਹੋਣਾ ਚਾਹੀਦਾ ਹੈ।
Diljit Dosanjh
ਕਿਉਂਕਿ ਮੈਂ ਪੱਗ ਬੰਨਦਾ ਹਾਂ ਅਤੇ ਜੇਕਰ ਮੈਨੂੰ ਫਿਲਮਾਂ ਵਿਚ ਕੰਮ ਕਰਨਾ ਹੈ ਤਾਂ ਮੈਨੂੰ ਅਪਣੀ ਪੱਗ ਛੱਡਣੀ ਹੋਵੇਗੀ। ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਫਿਲਮਾਂ ਛੱਡ ਦੇਵਾਂਗਾ ਪਰ ਅਪਣੀ ਪੱਗ ਨਹੀਂ ਛੱਡ ਸਕਦਾ। ਦਿਲਜੀਤ ਨੇ ਦੱਸਿਆ ਕਿ ਉਹ ਬਾਲੀਵੁੱਡ ਵਿਚ ਆਉਣ ਤੋੰ ਪਹਿਲਾਂ ਸੋਚਦੇ ਸਨ ਕਿ ਪੱਗ ਵਾਲੇ ਸਰਦਾਰ ਜਾਂ ਸਿੱਖ ਅਦਾਕਾਰ ਹਿੰਦੀ ਸਿਨੇਮਾ ਵਿਚ ਸਫਲ ਨਹੀਂ ਹੋ ਸਕਦੇ ਹਨ। ਪਰ ਹੁਣ ਉਨ੍ਹਾਂ ਦੀ ਅਦਾਕਾਰੀ ਨੂੰ ਦੇਖ ਕੇ ਇਹ ਕਹਿਣਾ ਗਲਤ ਹੋਵੇਗਾ।
Diljit Dosanjh
ਬਾਲੀਵੁੱਡ ਫਿਲਮਾਂ ਵਿਚ ਉਨ੍ਹਾਂ ਨੂੰ ਸਫ਼ਲਤਾ ਮਿਲੀ। ਦੱਸ ਦਈਏ ਕਿ ਸਿੱਖ ਗਾਇਕ- ਅਦਾਕਾਰ ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਵਿਚ ਪਹਿਚਾਣ ਫਿਲਮ ‘ਉੜਤਾ ਪੰਜਾਬ’ ਤੋਂ ਮਿਲੀ ਸੀ। ਇਸ ਤੋਂ ਬਾਅਦ ‘ਫਿਲੌਰੀ’ ਅਤੇ ‘ਸੂਰਮਾ’ ਵਰਗੀਆਂ ਫਿਲਮਾਂ ਵਿਚ ਚੰਗੀ ਅਦਾਕਾਰੀ ਨਾਲ ਉਨ੍ਹਾਂ ਨੇ ਕਾਫ਼ੀ ਸਰੋਤਿਆਂ ਦਾ ਦਿਲ ਜਿੱਤਿਆ ਹੈ।