
ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇਨ੍ਹੀਂ ਦਿਨੀਂ ਅਪਣੀ ਫਿਲਮ ਰੱਬ ਦਾ ਰੇਡੀਓ-2 ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ
ਚੰਡੀਗੜ੍ਹ : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇਨ੍ਹੀਂ ਦਿਨੀਂ ਅਪਣੀ ਫਿਲਮ ਰੱਬ ਦਾ ਰੇਡੀਓ-2 ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਤਰਸੇਮ ਜੱਸੜ ਤੇ ਸਿੰਮੀ ਚਾਹਲ ਪ੍ਰਮੋਸ਼ਨ ਲਈ ਇਕ ਈਵੈਂਟ ਵਿਚ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ। ਇਸ ਫ਼ਿਲਮ ਵਿਚ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਹੈ। ਇਸ ਵਾਰ ਇਹ ਪਰਵਾਰ ਦੇ ਰਿਸ਼ਤਿਆਂ ਅਤੇ ਮਾਣ ਅਤੇ ਕੇਂਦਰਿਤ ਹੋਵੇਗੀ ਤੇ ਲਗਦੈ ਕਿ ਇਹ ਫ਼ਿਲਮ ਇਕ ਵਾਰ ਫਿਰ ਉਹੀ ਪ੍ਰਭਾਵ ਪਾਵੇਗੀ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਲੋਕ ਸਾਡੀ ਕੋਸ਼ਿਸ਼ ‘ਤੇ ਜਰੂਰ ਖੁਸ਼ ਹੋਣਗੇ ਤੇ ਕਿਹਾ ਕਿ ਮਾਂ-ਬਾਪ ਤੋਂ ਵੱਡਾ ਕੋਈ ਨਹੀਂ ਹੈ।
Tarsem Jassar with Simi
ਹਰੇਕ ਨੂੰ ਅਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਇਨਸਾਨ ਅਪਣੇ ਮਾਂ-ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਅਖਵਾਉਣ ਦੇ ਲਾਇਕ ਨਹੀਂ ਹੈ। ਇਸ ਮੌਕੇ ਅਦਾਕਾਰਾ ਸਿੰਮੀ ਚਾਹਲ ਨੇ ਕਿਹਾ ਕਿ, ਫਿਲਮ ਰੱਬ ਦਾ ਰੇਡੀਓ-2 ਦੀ ਕਹਾਣੀ ਦਾ ਹਰ ਕਿਰਦਾਰ ਬਹੁਤ ਮਹੱਤਵਪੂਰਨ ਹੈ। ਰੱਬ ਦਾ ਰੇਡੀਓ-2 ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
Simi with Jassar
ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰ ਫਿਰ ਉਸੇ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਲੋਕ ਅਪਣੇ ਨਜ਼ਦੀਕੀ ਸਿਨੇਮਾਘਰਾਂ ਵਿਚ 29 ਮਾਰਚ ਨੂੰ ਫਿਲਮ ਦੇਖਣ ਜਰੂਰ ਜਾਣਗੇ। ਦੱਸ ਦਈਏ ਕਿ ਤਰਸੇਮ ਜੱਸੜ ਦੀ ਫਿਲਮ ਰੱਬ ਦਾ ਰੇਡੀਓ-2, 29 ਮਾਰਚ 2019 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ।