
ਪੰਜਾਬੀ ਜਿਥੇ ਵੀ ਰਹਿੰਦੇ ਹਨ ਉਥੇ ਹੀ ਅਪਣੇ ਸੁਭਾਅ ਨਾਲ ਲੋਕਾਂ ਉਤੇ ਅਪਣੀ ਇਕ ਪਹਿਚਾਣ.....
ਚੰਡੀਗੜ੍ਹ (ਭਾਸ਼ਾ): ਪੰਜਾਬੀ ਜਿਥੇ ਵੀ ਰਹਿੰਦੇ ਹਨ ਉਥੇ ਹੀ ਅਪਣੇ ਸੁਭਾਅ ਨਾਲ ਲੋਕਾਂ ਉਤੇ ਅਪਣੀ ਇਕ ਪਹਿਚਾਣ ਬਣਾਂ ਲੈਦੇ ਹਨ। ਪੰਜਾਬੀ ਦੀ ਪਰ ਅਸਲੀ ਪਹਿਚਾਣ ਉਨ੍ਹਾਂ ਦੀ ਪੱਗ ਹੈ ਜਿਸ ਦਾ ਉਹ ਬਹੁਤ ਜਿਆਦਾ ਸਤਿਕਾਰ ਕਰਦੇ ਹਨ। ਪੱਗਾਂ ਦਾ ਰੁਤਬਾ ਵਧਾਉਣ ਲਈ ਪੰਜਾਬੀ ਕਲਾਕਾਰ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕਰਦੇ ਹਨ। ਪਰ ਕੁਝ ਸਮੇਂ ਤੋਂ ਪੱਗ ਦਾ ਰੁਤਬਾ ਬਹੁਤ ਜਿਆਦਾ ਵੱਧ ਗਿਆ ਹੈ ਜੋ ਕਿ ਪੰਜਾਬੀ ਲੋਕਾਂ ਲਈ ਬਹੁਤ ਵਧਿਆ ਗੱਲ ਹੈ। ਪੱਗ ਨੂੰ ਪ੍ਰਮੋਟ ਕਰਨ ਲਈ ਪਾਲੁਵੱਡ ਦੇ ਸਟਾਰ ਜਿੰਨ੍ਹਾਂ ਨੇ ‘ਰੱਬ ਦਾ ਰੇਡੀਓ’ ਫਿਲਮ ਨਾਲ ਡੈਬਿਊ ਕੀਤਾ ਸੀ।
Tarsem Jassar
ਤਰਸੇਮ ਜੱਸੜ ਨੇ ਸ਼ੋਸਲ ਮੀਡੀਆ ਉਤੇ ਧਮਾਲ ਪਾਈ ਹੋਈ ਹੈ। ਤਰਸੇਮ ਜੱਸੜ ਇਕ ਪਿੰਡ ਵਿਚ ਰਹਿਣ ਵਾਲੇ ਚੰਗੇ ਪੰਜਾਬੀ ਹਨ। ਜੋ ਕਿ ਪੰਜਾਬੀਆਂ ਦੀ ਸ਼ਾਨ ਪੱਗ ਨੂੰ ਪੂਰੀ ਦੁਨਿਆ ਵਿਚ ਮਸ਼ਹੂਰ ਕਰਨਾ ਚਾਹੁੰਦੇ ਹਨ। ਤਰਸੇਮ ਜੱਸੜ ਇਕ ਬਹੁਤ ਹੀ ਵਧੀਆ ਤੇ ਵਿੱਲਖਣ ਗੀਤਕਾਰ ਹੈ ਤੇ ਅਪਣੀ ਗੀਤਕਾਰੀ ਵਿਚ ਅਜਿਹੇ ਸੁੱਚਜੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਗਾਇਕੀ ਵਿਚ ਵੀ ਅਪਣੀ ਪਛਾਣ ਬਣਾਈ। ਜੱਸੜ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਐਕਟਿੰਗ ਦੇ ਜਲਵੇ ਬਿਖੇਰੇ ਹਨ। ਉਨ੍ਹਾਂ ਨੇ ਅਪਣੀ ਹਰ ਇਕ ਫਿਲਮ ਵਿਚ ਵੱਖਰਾ ਕਿਰਦਾਰ ਨਿਭਾਇਆ ਹੈ।
ਤਰਸੇਮ ਜੱਸੜ ਨੇ ਅਪਣੇ ਗੀਤਾਂ ਵਿਚ ਹੁਣ ਤੱਕ ਜਿਆਦਾਤਰ ਪੱਗ ਬਾਰੇ ਗੱਲ ਕੀਤੀ ਹੈ। ਪੱਗ ਦਾ ਰੁਤਬਾ ਅਪਣੇ ਗੀਤਾਂ ਵਿਚ ਦਿਖਾਉਣ ਦੀ ਗੱਲ ਕੀਤੀ ਹੈ। ਤਰਸੇਮ ਅਪਣੇ ਇੰਸਟਾਗਰਾਮ ਉਤੇ ਅਪਣੀ ਪੱਗ ਦੇ ਨਾਲ ਤਸਵੀਰ ਸਾਂਝੀ ਕਰਦੇ ਰਹਿੰਦੇ ਹਨ ਜਿਸ ਦੇ ਨਾਲ ਹਮੇਸ਼ਾਂ ਜੱਸੜ ਪੰਜਾਬੀਆਂ ਦਾ ਪੂਰੀ ਦੁਨਿਆ ਵਿਚ ਰੁਤਬਾ ਵਧਾਉਣਾ ਚਾਹੁੰਦੇ ਹਨ।