
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਤੋਂ ਬਾਅਦ ਇਕ ਹਿੱਟ ਗਾਣੇ ਦੇਣ ਵਾਲੀ ਡੌਲੀ ਸਿੱਧੂ ਛੇਤੀ ਹੀ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੀ ਹੈ।
ਮੁੰਬਈ : ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਤੋਂ ਬਾਅਦ ਇਕ ਹਿੱਟ ਗਾਣੇ ਦੇਣ ਵਾਲੀ ਡੌਲੀ ਸਿੱਧੂ ਛੇਤੀ ਹੀ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੀ ਹੈ। ਡੌਲੀ ਸਿੱਧੂ ਨੇ ਹਾਲ ਹੀ ਵਿਚ ਸਾਊਥ ਦੀਆਂ ਫ਼ਿਲਮਾਂ ਦੇ ਸੁਪਰ ਸਟਾਰ ਕਬੀਰ ਦੁਹਨ ਸਿੰਘ ਨਾਲ ਮੰਗਣੀ ਕਰਵਾਈ ਹੈ। ਇਸ ਜੋੜੀ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
South actor Kabir Duhan Singh gets engaged to singer Dolly Sidhu
ਖ਼ਬਰਾਂ ਦੀ ਮੰਨੀਏ ਤਾਂ ਇਹ ਜੋੜੀ ਅਗਲੇ ਸਾਲ ਵਿਆਹ ਕਰ ਸਕਦੀ ਹੈ। ਕਬੀਰ ਦੁਹਨ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਤੇਲਗੂ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਡੌਲੀ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਆਪਣੀ ਭੈਣ ਰੂਪ ਸਿੱਧੂ ਨਾਲ ਸੂਫੀ ਗਾਣਿਆਂ ਨਾਲ ਕੀਤੀ ਸੀ।
ਡੌਲੀ ਸਿੱਧੂ ਫ਼ਿਲਮਾਂ ਵਿਚ ਵੀ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕੀ ਹੈ। ਇਸ ਤੋਂ ਇਲਾਵਾ ਡਾਲੀ ਸਿੰਘ ਸੁਖਵਿੰਦਰ ਸਿੰਘ, ਮਾਸਟਰ ਸਲੀਮ ਨਾਲ ਵੀ ਕਈ ਗਾਣੇ ਕਰ ਚੁੱਕੀ ਹੈ। ਇਸ ਜੋੜੀ ਦੀ ਮੰਗਣੀ ਦੀ ਗੱਲ ਕੀਤੀ ਜਾਵੇ ਤਾਂ ਕਬੀਰ ਦੁਹਨ ਸਿੰਘ ਨੇ ਆਪਣੀ ਮੰਗਣੀ ਤੇ ਕੁੜਤਾ ਪੰਜਾਮਾ ਪਹਿਨਿਆ ਸੀ ਜਦੋਂ ਕਿ ਡੌਲੀ ਸਿੱਧੂ ਨੇ ਗੁਲਾਬੀ ਲਹਿੰਗਾ ਪਹਿਨਿਆ ਸੀ। ਮੰਗਣੀ ਦੀ ਵੀਡਿਓ ਵਿਚ ਕਈ ਫ਼ਿਲਮੀ ਤੇ ਗੈਰ ਫ਼ਿਲਮੀ ਹਸਤੀਆਂ ਦਿਖਾਈ ਦੇ ਰਹੀਆਂ ਹਨ।