
ਅਦਾਕਾਰ ਦਿਲਜੀਤ ਦੋਸਾਂਝ ਅਤੇ ਮਨੋਜ ਬਾਜਪੇਈ ਪਰਿਵਾਰਕ ਕਾਮੇਡੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਵਿਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।
ਨਵੀਂ ਦਿੱਲੀ: ਪੰਜਾਬੀ ਫਿਲਮ ਇੰਡਸਟਰੀ ਦੇ ‘ਸਰਦਾਰ ਜੀ’ ਯਾਨੀ ਕਿ ਅਦਾਕਾਰ ਦਿਲਜੀਤ ਦੋਸਾਂਝ ਨੇ ਸਾਲ 2019 ਵਿਚ ਅਪਣੀਆਂ ਫਿਲਮਾਂ ਅਤੇ ਗਾਣਿਆਂ ਨਾਲ ਅਪਣੇ ਫੈਨਜ਼ ਦਾ ਦਿਲ ਜਿੱਤਿਆ ਹੈ। ਇਸ ਤੋਂ ਬਾਅਦ ਹੁਣ ਆਉਣ ਵਾਲੇ ਨਵੇਂ ਸਾਲ 2020 ਵਿਚ ਵੀ ਦਿਲਜੀਤ ਦੋਸਾਂਝ ਇਕ ਵਾਰ ਫਿਰ ਅਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ਼ ਕਰਨਗੇ।
ਅਦਾਕਾਰ ਦਿਲਜੀਤ ਦੋਸਾਂਝ ਅਤੇ ਮਨੋਜ ਬਾਜਪੇਈ ਪਰਿਵਾਰਕ ਕਾਮੇਡੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਵਿਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਫਿਲਮ ਵਿਚ ਫਾਤਿਮਾ ਸਨਾ ਸ਼ੇਖ ਵੀ ਹੈ। ਅਭਿਸ਼ੇਕ ਸ਼ਰਮਾ ਨੇ ਕਿਹਾ ਕਿ, ‘ਸੂਰਜ ਪੇ ਮੰਗਲ ਭਾਰੀ’ ਇਕ ਅਨੋਖੀ ਪਰਿਵਾਰਕ ਕਾਮੇਡੀ ਹੈ, ਜੋ ਅਪਣੇ ਤਾਜ਼ਾ ਅਤੇ ਮਜ਼ਬੂਤ ਕਿਰਦਾਰਾਂ ਦੇ ਨਾਂਅ ‘ਤੇ ਹਾਸੋਹੀਣਾ ਮਾਹੌਲ ਪੈਦਾ ਕਰਦੀ ਹੈ।
ਇਸ ਦੇ ਪਿਛੋਕੜ ਵਿਚ 1990 ਦੇ ਦਹਾਕੇ ਦੀ ਮਾਸੂਮੀਅਤ ਅਤੇ ਸਾਦਗੀ ਹੈ, ਜਦੋਂ ਸੋਸ਼ਲ ਮੀਡੀਆ ਜਾਂ ਮੋਬਾਈਲ ਫੋਨ ਨਹੀਂ ਹੁੰਦੇ ਸੀ। ਸ਼ਰਮਾ ਦਾ ਕਹਿਣਾ ਹੈ ਕਿ ਦਿਲਜੀਤ, ਮਨੋਜ, ਫਾਤਿਮਾ ਵਰਗੇ ਬੇਹਤਰੀਨ ਕਲਾਕਾਰਾਂ ਦੇ ਨਾਲ ਉਹਨਾਂ ਨੂੰ ਉਮੀਦ ਹੈ ਕਿ ਉਹ ਪਰਿਵਾਰਕ ਦਰਸ਼ਕਾਂ ਲਈ ਇਕ ਸ਼ਾਨਦਾਰ ਕਹਾਣੀ ਲੈ ਕੇ ਆ ਸਕਣਗੇ।
ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਇਨ-ਹਾਊਸ ਪ੍ਰੋਡਕਸ਼ਨ ਜੀ ਸਟੂਡੀਓਜ਼ ਨਾਲ ਜੁੜਣ ‘ਤੇ ਮਾਣ ਹੈ। ਇਸ ਫਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਸ਼ੂਟਿੰਗ 6 ਜਨਵਤੀ ਤੋਂ ਸ਼ੁਰੂ ਹੋਵੇਗੀ ਜੋ ਕਿ ਮਾਰਚ ਵਿਚ ਪੂਰੀ ਹੋਣ ਦੀ ਸੰਭਾਵਨਾ ਹੈ ਅਤੇ ਸਾਲ ਦੇ ਅੰਤ ਤੱਕ ਇਹ ਫਿਲਮ ਰੀਲੀਜ਼ ਹੋ ਜਾਵੇਗੀ।