
ਪਾਲੀਵੁੱਡ ਫਿਲਮ ਇੰਡਸਟਰੀ ‘ਚ ਸ਼ੌਹਰਤ ਖੱਟਣ ਵਾਲੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ...
ਜਲੰਧਰ: ਪਾਲੀਵੁੱਡ ਫਿਲਮ ਇੰਡਸਟਰੀ ‘ਚ ਸ਼ੌਹਰਤ ਖੱਟਣ ਵਾਲੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਕਿ ਵੱਖ-ਵੱਖ ਮੰਚਾਂ ਤੋਂ ਹਰ ਦਿਨ ਉਭਰਦੀਆਂ ਨਵੀਆਂ ਪ੍ਰਤਿਭਾਵਾਂ ਕਾਰਨ ਫਿਲਮ ਉਦਯੋਗ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਬਦਲ ਗਿਆ ਹੈ। ਸਟਾਰ ਸਿਸਟਮ ਖਤਮ ਹੋ ਰਿਹਾ ਹੈ ਤੇ ਕਲਾਕਾਰਾਂ ਲਈ ਜਗ੍ਹਾ ਬਣ ਰਹੀ ਹੈ। ਦਿਲਜੀਤ ਨੇ ਕਿਹਾ ਕਿ ਅੱਜ ਸਟਾਰ ਦੀ ਪਰਿਭਾਸ਼ਾ ਬਦਲ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਚ ਮੈਨੂੰ ਕੋਈ ਵੀ ਸਟਾਰ ਦੀ ਤਰ੍ਹਾਂ ਨਹੀਂ ਦੇਖਦਾ ਹੈ। ਮੈਂ ਘੱਟੋਂ ਤੋਂ ਘੱਟ ਆਪਣੇ ਬਾਰੇ ਜਾਣਦਾ ਹਾਂ, ਜੋ ਮੈਨੂੰ ਇੰਝ ਨਹੀਂ ਦੇਖਦੇ। ਦੂਜਿਆਂ ਬਾਰੇ ਮੈਂ ਨਹੀ ਜਾਣਦਾ।
Diljit Dosangh
ਲੋਕ ਤੁਹਾਨੂੰ ਇਕ ਕਲਾਕਾਰ ਦੇ ਤੌਰ ‘ਤੇ ਪਸੰਦ ਕਰਨਗੇ। ਉਹ ਇਸ ਲਈ ਤੁਹਾਡਾ ਸਨਮਾਨ ਕਰਨਗੇ ਨਾ ਕਿ ਇਸ ਲਈ ਕਿ ਤੁਸੀਂ ਸਟਾਰ ਹੋ। ਦਿਲਜੀਤ ਨੇ ਕਿਹਾ ਅੱਜ ਕੁਝ ਹੀ ਸਟਾਰ ਹਨ, ਕਲਾਕਾਰ ਜ਼ਿਆਦਾ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ ਦੱਸ ਦਈਏ ਕਿ ਫਿਲਮ ਉੜਤਾ ਪੰਜਾਬ, ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਕਿਹਾ ਕਿ ਸੋਸ਼ਲ ਮੀਡੀਆ ਕਈ ਚੰਗੇ ਗਾਇਕਾਂ ਤੇ ਅਭਿਨੇਤਾਵਾਂ ਨੂੰ ਸਾਹਮਣੇ ਲਿਆ ਰਿਹਾ ਹੈ। ਕੁਝ ਦਿਨ ਪਹਿਲਾ ਹੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ ‘ਛੜਾ’ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Diljit Dosanjh
ਇਸ ਫਿਲਮ ਨੇ ਬਾਕਸ ਆਫਿਸ ‘ਤੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ‘ਛੜਾ’ ਫਿਲਮ ਪੰਜਾਬ ‘ਚ 300 ਸਕ੍ਰੀਨਜ਼ ‘ਤੇ ਰਿਲੀਜ਼ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ‘ਚ 200 ਸਕ੍ਰੀਨਜ਼ ‘ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਜੋੜੀ ਨੇ ਇਸ ਸਾਲ ਫਿਲਮ ‘ਛੜਾ’ ਨਾਲ ਤਕਰੀਬਨ 4 ਸਾਲ ਬਾਅਦ ਵਾਪਸੀ ਕੀਤੀ ਹੈ। ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਾਮੇਡੀ, ਰੋਮਾਂਟਿਕ, ਡਰਾਮਾ ਫਿਲਮ ਹੈ, ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।
Diljit dosanjh
ਬਰੈਟ ਫਿਲਮਜ਼ ਤੇ ਏ ਐਂਡ ਏ ਐਡਵਾਈਜ਼ਰ ਦੀ ਸਾਂਝੀ ਪੇਸ਼ਕਸ਼ ਨੂੰ ਅਮਿਤ ਭੱਲਾ, ਅਤੁਲ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਪ੍ਰੋਡਿਊਸ ਕੀਤਾ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫਿਲਮ ‘ਅਰਜੁਨ ਪਟਿਆਲਾ’ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।