ਜੈਰੀ ਬੁਰਜ ਦਾ ਨਵਾਂ ਗੀਤ 'ਹਾਲਟ' ਹੋਇਆ ਰਿਲੀਜ਼ 
Published : Jan 27, 2023, 4:13 pm IST
Updated : Jan 27, 2023, 4:13 pm IST
SHARE ARTICLE
 Jerry Burj's new song 'Halt' released
Jerry Burj's new song 'Halt' released

ਸ ਗੀਤ ਨੂੰ ਹੈਰੀ ਸੀੜਾ ਨੇ ਆਪਣੀ ਕਲਮ ਨਾਲ ਕਾਗਜ਼ 'ਤੇ ਉਤਾਰਿਆ ਅਤੇ ਅਭਿਜੀਤ ਬੈਦਵਾਣ ਨੇ ਸੰਗੀਤ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ।

ਮੁਹਾਲੀ - ਮਸ਼ਹੂਰ ਪੰਜਾਬੀ ਗਾਇਕ ਜੈਰੀ ਬੁਰਜ ਆਪਣੇ ਨਵੇਂ ਗੀਤ ਹਾਲਟ ਨਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਸ਼ੁੱਕਰਵਾਰ ਨੂੰ ਰੀਲੀਜ਼ ਹੋਇਆ ਗੀਤ ਹਾਲਟ, ਜੈਰੀ ਵੱਲੋਂ ਆਪਣੇ ਸਰੋਤਿਆਂ ਲਈ ਇੱਕ ਨਿਵੇਕਲੀ ਪੇਸ਼ਕਾਰੀ ਹੈ। ਜੈਰੀ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਤੇ ਸੋਸ਼ਲ ਮੀਡੀਆ 'ਤੇ ਇਹ ਗੀਤ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। 

ਜੈਰੀ ਬੁਰਜ ਦਾ ਗੀਤ ਹਾਲਟ ਵੈਸਟਰਨ ਤੇ ਪੰਜਾਬੀ ਸੰਗੀਤ ਦਾ ਸੁਮੇਲ ਹੈ। ਇਸ ਗੀਤ ਨੂੰ ਹੈਰੀ ਸੀੜਾ ਨੇ ਆਪਣੀ ਕਲਮ ਨਾਲ ਕਾਗਜ਼ 'ਤੇ ਉਤਾਰਿਆ ਅਤੇ ਅਭਿਜੀਤ ਬੈਦਵਾਣ ਨੇ ਸੰਗੀਤ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਵਾਹੋ ਇੰਟਰਟੇਨਮੈਂਟ ਕੰਪਨੀ ਨੇ ਇਸ ਗੀਤ ਨੂੰ ਲੋਕਾਂ ਦੀ ਕਚਹਿਰੀ 'ਚ ਪੇਸ਼ ਕੀਤਾ ਹੈ ਤੇ ਰਾਜ ਕੇਸੀ ਵੱਲੋਂ ਇਸ ਗੀਤ ਦਾ ਫ਼ਿਲਮਾਂਕਣ ਕੀਤਾ ਗਿਆ ਹੈ। 

ਜੈਰੀ ਪੰਜਾਬੀ ਸੰਗੀਤ ਜਗਤ 'ਚ ਲੰਬੀਆਂ ਪੁਲਾਂਘਾਂ ਪੁੱਟਦਾ ਹੋਇਆ ਅੱਗੇ ਵੱਧ ਰਿਹਾ ਹੈ। ਹੁਣ ਤੱਕ ਜੈਰੀ ਨੇ ਆਪਣੀ ਆਵਾਜ਼ ਦੇ ਨਾਲ ਵੱਖ-ਵੱਖ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਜੈਰੀ ਵੱਲੋਂ ਗਾਏ ਗਏ ਗੀਤ ਜੁੱਤੀ, ਹਾਲ, 40 ਲੱਖ, ਸਰਦਾਰਨੀ, ਠੋਕ ਦਿੰਦੇ ਆ ਆਦਿ ਗੀਤ ਲੋਕਾਂ ਦੀ ਪਹਿਲੀ ਪਸੰਦ ਬਣੇ ਹਨ। ਕਿਸਾਨੀ ਅੰਦੋਲਨ ਦੌਰਾਨ ਜੈਰੀ ਵੱਲੋਂ ਗਾਇਆ ਗਿਆ ਗੀਤ 'ਸਵਰਾਜਾਂ ਵਾਲੇ' ਬਹੁਤ ਮਕਬੂਲ ਹੋਇਆ ਹੈ। ਜੈਰੀ ਪਿਛਲੇ ਕਈ ਸਾਲਾਂ ਤੋਂ ਅਨੇਕਾਂ ਗੀਤ ਪੇਸ਼ ਕਰ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਕਈ ਹੋਰ ਵੱਡੇ ਪ੍ਰੋਜੈਕਟ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਆਉਣ ਲਈ ਤਿਆਰ ਹੈ। 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement