ਮੇਅਰ ਨੇ ਹਮਲੇ ਨੂੰ ਯਹੂਦੀ ਭਾਈਚਾਰੇ ਵਿਰੁੱਧ ਕਾਇਰਾਨਾ ਹਿੰਸਾ ਕਰਾਰ ਦਿਤਾ
ਐਮਸਟਰਡਮ: ਨੀਦਰਲੈਂਡ ਦੇ ਐਮਸਟਰਡਮ ’ਚ ਯਹੂਦੀ ਸਕੂਲ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਸ਼ੱਕੀ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੀ ਮੇਅਰ ਨੇ ਇਸ ਹਮਲੇ ਨੂੰ ਯਹੂਦੀ ਭਾਈਚਾਰੇ ਵਿਰੁੱਧ ਕਾਇਰਾਨਾ ਹਿੰਸਾ ਕਰਾਰ ਦਿੱਤਾ ਹੈ। ਇਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਕਿ ਰਾਜਧਾਨੀ ਦੇ ਬੁਇਟਨਵੈਲਡਰਟ ਇਲਾਕੇ ਵਿੱਚ ਸਥਿਤ ਸਕੂਲ ਦੀ ਬਾਹਰੀ ਕੰਧ ਦੇ ਨੇੜੇ ਰਾਤ ਨੂੰ ਧਮਾਕਾ ਹੋਇਆ, ਜਿਸ ਨਾਲ ਵੱਡਾ ਨੁਕਸਾਨ ਨਹੀਂ ਹੋਇਆ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਧਮਾਕਾ ਕਰਨ ਵਾਲੇ ਵਿਅਕਤੀ ਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਹੈ।
ਐਮਸਟਰਡਮ ਦੀ ਮੇਅਰ ਫੇਮਕੇ ਹਾਲਸੀਮਾ ਨੇ ਬਿਆਨ ਵਿੱਚ ਕਿਹਾ ਕਿ ਸ਼ਹਿਰ ਦੇ ਯਹੂਦੀ ਨਿਵਾਸੀ "ਡਰੇ ਹੋਏ" ਹਨ ਅਤੇ ਉਹ ਤੇਜ਼ੀ ਨਾਲ ਵੱਧ ਰਹੇ ਯਹੂਦੀ-ਵਿਰੋਧੀ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਹਨ। ਉਨ੍ਹਾਂ ਨੇ ਕਿਹਾ, "ਇਹ ਅਸਵੀਕਾਰਯੋਗ ਹੈ। ਸਕੂਲ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਬੱਚੇ ਸੁਰੱਖਿਅਤ ਢੰਗ ਨਾਲ ਪੜ੍ਹ ਸਕਣ। ਐਮਸਟਰਡਮ ਉਹ ਸ਼ਹਿਰ ਹੋਣਾ ਚਾਹੀਦਾ ਹੈ ਜਿੱਥੇ ਯਹੂਦੀ ਸੁਰੱਖਿਅਤ ਢੰਗ ਨਾਲ ਰਹਿ ਸਕਣ।"
