ਹਾਰ ’ਤੇ ਸਿੱਧੂ ਮੂਸੇਵਾਲਾ ਨੇ ਤੋੜੀ ਚੁੱਪੀ, ‘ਮੈਨੂੰ 40 ਹਜ਼ਾਰ ਵੋਟਾਂ ਮਿਲੀਆਂ, CM ਮਾਨ ਦੀ ਤਾਂ ਜ਼ਮਾਨਤ ਜ਼ਬਤ ਹੋਈ ਸੀ’
Published : Mar 27, 2022, 1:46 pm IST
Updated : Mar 27, 2022, 1:46 pm IST
SHARE ARTICLE
Sidhu moosewala
Sidhu moosewala

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿਚ ਮਿਲੀ ਹਾਰ 'ਤੇ ਆਪਣੀ ਚੁੱਪੀ ਤੋੜੀ ਹੈ।

 

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ਵਿਚ ਮਿਲੀ ਹਾਰ 'ਤੇ ਆਪਣੀ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਲੋਕ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਬਣੇ ਹਨ,  15 ਸਾਲ ਪਹਿਲਾਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ।

Sidhu Moose WalaSidhu Moose Wala

ਮੂਸੇਵਾਲਾ ਨੇ ਕਿਹਾ ਕਿ ਇਹ ਕੁੰਭ ਮੇਲਾ ਨਹੀਂ ਹੈ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਨੇ ਅੱਗੇ ਵੀ ਸਿਆਸਤ ਵਿਚ ਸਰਗਰਮ ਰਹਿਣ ਦੀ ਗੱਲ ਕਹੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਿਭਾਈ ਹੈ, ਡਟ ਕੇ ਖੜ੍ਹਾ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਦੱਸਦਾ ਹਾਂ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹੇ ਕਰੇ, ਉੱਥੇ ਹਾਰਨ ਵਾਲੇ ਨੂੰ ਅਜ਼ਮਾ ਲੈਣਾ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ।

Sidhu MoosewalaSidhu Moosewala

ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਾ। ਇਹ ਕਿਹੜਾ ਕੁੰਭ ਦਾ ਮੇਲਾ ਹੈ, ਅਗਲੀ ਵਾਰ ਸਹੀ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਜੋ ਵੀ ਤੇਰੇ ਹੱਥ ਅਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿੱਥੇ ਲੋਕਾਂ ਲਈ ਖੜ੍ਹੇ ਹੋਣ ਤੋਂ ਭੱਜ ਗਿਆ, ਉੱਥੇ ਕਹਾਣੀ ਖ਼ਤਮ ਹੋਵੇਗੀ।

Sidhu Moosewala Sidhu Moosewala

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਮੈਂ ਅੱਜ ਕਲਾਕਾਰ ਬਣਿਆ ਹਾਂ ਤਾਂ ਸ਼ੁਭਦੀਪ ਸਿੰਘ ਬਣ ਕੇ ਹਜ਼ਾਰ ਵਾਰ ਹਾਰਿਆ। ਫਿਰ ਜਾ ਕੇ ਸਿੱਧੂ ਮੂਸੇਵਾਲਾ ਬਣਿਆ ਹਾਂ। ਕੁਝ ਲੋਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ ਮੂਸੇਵਾਲਾ ਹਾਰ ਗਿਆ।  ਦੱਸ ਦੇਈਏ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਨੇ 63323 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਹਨਾਂ ਨੂੰ ਹੁਣ ਪੰਜਾਬ ਸਰਕਾਰ ਵਿਚ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement