
ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਮੁੰਬਈ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 57ਵਾਂ ਜਨਮ ਦਿਨ ਮਨਾ ਰਹੇ ਹਨ। ਸਲਮਾਨ ਦੇ ਜਨਮ ਦਿਨ ਦਾ ਜਸ਼ਨ ਇਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਅਭਿਨੇਤਾ ਨੇ ਆਪਣੇ ਗਲੈਕਸੀ ਅਪਾਰਟਮੈਂਟ ਵਿਚ ਇਕ ਸ਼ਾਨਦਾਰ ਪਾਰਟੀ ਦੀ ਮੇਜ਼ਬਾਨੀ ਕੀਤੀ, ਜਿਸ ਵਿਚ ਉਸ ਦੇ ਕਰੀਬੀ ਦੋਸਤ ਅਤੇ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸ਼ਾਹਰੁਖ ਖਾਨ ਜਿਵੇਂ ਹੀ ਪਾਰਟੀ 'ਚ ਪਹੁੰਚੇ ਤਾਂ ਉਹ ਸਲਮਾਨ ਖ਼ਾਨ ਨੂੰ ਜੱਫੀ ਪਾ ਕੇ ਮਿਲੇ। ਪਾਰਟੀ ਤੋਂ ਬਾਅਦ ਸਲਮਾਨ ਖੁਦ ਉਹਨਾਂ ਨੂੰ ਬਾਹਰ ਛੱਡਣ ਵੀ ਆਏ ਸਨ। ਇਸ ਜੋੜੀ ਨੂੰ ਦੇਖ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ।
ਵੀਡੀਓ 'ਚ ਦੋਵੇਂ ਗੱਲਾਂ ਕਰਦੇ ਹੋਏ ਬਾਹਰ ਆਉਂਦੇ ਹਨ ਅਤੇ ਫਿਰ ਜਿਵੇਂ ਹੀ ਸ਼ਾਹਰੁਖ ਆਪਣੀ ਕਾਰ 'ਚ ਬੈਠਣ ਲੱਗੇ ਤਾਂ ਸਲਮਾਨ ਨੂੰ ਗਲੇ ਲਗਾ ਲੈਂਦੇ ਹਨ। ਪਾਰਟੀ 'ਚ ਸ਼ਾਹਰੁਖ ਤੋਂ ਇਲਾਵਾ ਸਲਮਾਨ ਦੀ 'ਦਬੰਗ' ਦੀ ਕੋ-ਸਟਾਰ ਸੋਨਾਕਸ਼ੀ ਸਿਨਹਾ ਵੀ ਪਹੁੰਚੀ। ਇਹਨਾਂ ਤੋਂ ਤੱਬੂ ਵੀ ਜਨਮ ਦਿਨ ਦੀ ਗ੍ਰੈਂਡ ਪਾਰਟੀ 'ਚ ਨਜ਼ਰ ਆਈ ਸੀ।
ਇਸ ਤੋਂ ਇਲਾਵਾ ਕਾਰਤਿਕ ਆਰੀਅਨ, ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ, ਸੁਨੀਲ ਸ਼ੈੱਟੀ ਅਤੇ ਸਲਮਾਨ ਦੀ ਐਕਸ ਗਰਲਫ੍ਰੈਂਡ ਸੰਗੀਤਾ ਬਿਜਲਾਨੀ ਵੀ ਇਸ ਪਾਰਟੀ 'ਚ ਨਜ਼ਰ ਆਏ। ਇਸ ਪਾਰਟੀ 'ਚ ਸਾਰੇ ਸਿਤਾਰੇ ਕਾਲੇ ਰੰਗ ਦੀ ਪਹਿਰਾਵੇ 'ਚ ਨਜ਼ਰ ਆਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਇਕ ਥੀਮ ਪਾਰਟੀ ਸੀ।