ਖ਼ਤਮ ਹੋਈ ਉਡੀਕ, ਭਦੌੜ ਵਾਲੇ ਅਰਜਨ ਨੇ ਕੀਤਾ "ਸਰੂਰ" ਐਲਬਮ ਦਾ ਪਹਿਲਾ ਗੀਤ ਰਿਲੀਜ਼ 
Published : Jun 28, 2023, 1:29 pm IST
Updated : Jun 28, 2023, 1:29 pm IST
SHARE ARTICLE
Arjan Dhillon
Arjan Dhillon

ਜਦੋਂ ਤੋਂ ਗਾਇਕ ਨੇ ਇਹ ਐਲਾਨ ਕੀਤਾ ਹੈ, ਪ੍ਰਸ਼ੰਸਕ ਉਨ੍ਹਾਂ ਨੂੰ  ਸ਼ੁੱਭਕਾਮਨਾਵਾਂ ਦੇ ਰਹੇ ਹਨ।

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਹਰ ਵਾਰ ਕੁੱਝ ਨਵੇਂ ਅੰਦਾਜ਼ ਨਾਲ ਆਪਣੇ ਗੀਤਾਂ ਨੂੰ ਪੇਸ਼ ਕਰਨ ਵਾਲਾ ਅਰਜਨ ਢਿੱਲੋਂ ਇੱਕ ਨਵੇਂ ਪ੍ਰੋਜੈਕਟ ਨਾਲ ਵਾਪਸ ਆ ਗਿਆ ਹੈ। ਭਦੌੜ ਵਾਲੇ ਦੀ ਨਵੀਂ ਐਲਬਮ "ਸਰੂਰ" ਦਾ ਪਹਿਲਾ ਗੀਤ "ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿਉਣ ਦੇ"  ਹੁਣ ਰਿਲੀਜ਼ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਅਰਜਨ ਢਿੱਲੋਂ ਨੇ ਆਪਣੀ ਐਲਬਮ 'ਸਰੂਰ' ਦੀ ਟਰੈਕਲਿਸਟ ਦਾ ਖੁਲਾਸਾ ਕੀਤਾ ਸੀ ਅਤੇ ਗਾਇਕ ਨੇ ਆਪਣੀ ਐਲਬਮ 'ਸਰੂਰ' ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਜਦੋਂ ਤੋਂ ਗਾਇਕ ਨੇ ਇਹ ਐਲਾਨ ਕੀਤਾ ਹੈ, ਪ੍ਰਸ਼ੰਸਕ ਉਨ੍ਹਾਂ ਨੂੰ  ਸ਼ੁੱਭਕਾਮਨਾਵਾਂ ਦੇ ਰਹੇ ਹਨ।

ਗਾਇਕ ਨੇ ਹਮੇਸ਼ਾ ਵਿਲੱਖਣ ਅਤੇ ਸ਼ਾਨਦਾਰ ਟਰੈਕਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ ਅਤੇ ਇੱਕ ਵਾਰ ਫਿਰ ਅਰਜਨ ਆਪਣੇ ਪ੍ਰਸ਼ੰਸਕਾਂ ਨੂੰ ਸੰਗੀਤਕ ਟ੍ਰੀਟ ਦੇਣ ਲਈ ਤਿਆਰ ਹਨ। ਇਲਜ਼ਾਮ, ਵਰਲਡਵਾਈਡ, ਟੇਪ 2, ਥੋਡੇ ਵਰਗੀਆ, ਪੰਜਾਬੀ, ਲੌਂਗ ਬੈਕ, ਦੁਨੀਆ, ਲਿਲ ਬਿਟ, ਜਾਨ ਵਾਰੀਏ, ਰੱਬ, ਹਿਸਾਬ, ਉਸਦਾ ਸ਼ਹਿਰ, ਪੈਗ, ਰੇਂਜ, ਅਤੇ ਮਾਇਟੀ ਮਿਰਜ਼ਾ। ਇਨ੍ਹਾਂ ਗੀਤਾਂ ਦਾ ਸੰਗੀਤ MXRCI, The Kidd ਅਤੇ ਪ੍ਰੀਤ ਹੁੰਦਲ ਨੇ ਦਿੱਤਾ ਹੈ। ਸਰੂਰ ਦਾ ਵੀਡੀਓ ਮਨਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ। ਐਲਬਮ ਨੂੰ ਲੇਬਲ ਪੰਜ-ਆਬ ਰਿਕਾਰਡਜ਼ ਅਤੇ ਹਰਵਿੰਦਰ ਸਿੱਧੂ ਦੁਆਰਾ ਪੇਸ਼ ਕੀਤਾ ਗਿਆ ਹੈ। ਅਰਜਨ ਨੇ ਇਹ ਵੀ ਦੱਸਿਆ ਕਿ ਐਲਬਮ ਵਿਚ ਸਾਰੀਆਂ ਸ਼ੈਲੀਆਂ ਦੇ ਗੀਤ ਸ਼ਾਮਲ ਹੋਣਗੇ। 

ਐਲਬਮ ਦਾ ਪੋਸਟਰ ਬਹੁਤ ਹੀ ਧਿਆਨ ਖਿੱਚਣ ਵਾਲਾ ਹੈ ਜਿਸ ਵਿਚ ਅਰਜਨ ਨੂੰ 'ਸਰੂਰ' ਨਾਮ ਨਾਲ ਅਸਮਾਨ ਵਿਚ ਉੱਚੀ ਪੌੜੀ ਦੇ ਸਿਖ਼ਰ 'ਤੇ ਬੈਠਾ ਦਿਖਾਇਆ ਗਿਆ ਹੈ ਅਤੇ ਦੂਜੇ ਪੋਸਟਰ ਵਿਚ ਐਲਬਮ ਦੇ 15 ਗੀਤਾਂ ਦੀ ਸੂਚੀ ਦਿੱਤੀ ਗਈ ਹੈ। ਆਪਣੇ ਕੋਲ ਗੀਤਾਂ ਦੀ ਪੰਡ ਰੱਖਣ ਵਾਲੇ ਅਰਜਨ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਰੂਰ ਦੀ ਟ੍ਰੈਕਲਿਸਟ ਸਾਂਝੀ ਕੀਤੀ ਸੀ।

ਜਦੋਂ ਤੋਂ ਅਰਜਨ ਨੇ ਇਸ ਐਲਬਮ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕ ਉਨ੍ਹਾਂ ਨੂੰ ਟਰੈਕਲਿਸਟ ਸ਼ੇਅਰ ਕਰਨ ਲਈ ਕਹਿ ਰਹੇ ਹਨ, ਅਤੇ ਹੁਣ ਇਸ ਆਖ਼ਰਕਾਰ ਐਲਬਮ ਦਾ ਪਹਿਲਾ ਗੀਤ " ਇਲਜ਼ਾਮ"ਰਿਲੀਜ਼ ਹੋ ਗਿਆ ਹੈ। ਅਰਜਨ ਨੇ ਆਪਣੀ ਪਹਿਲੀ ਐਲਬਮ "ਆਵਾਰਾ" ਨੂੰ ਰਿਲੀਜ਼ ਕਰਨ ਤੋਂ ਬਾਅਦ ਹਰ ਸਾਲ ਲੋਕਾਂ ਨੂੰ ਇੱਕ ਨਵੀਂ ਐਲਬਮ ਨਾਲ ਰੂਬਰੂ  ਕਰਵਾਉਣਾ ਜਾਰੀ ਰੱਖਿਆ ਹੈ ਅਤੇ ਪ੍ਰਸ਼ੰਸਕ ਹਮੇਸ਼ਾ ਸਮਰਥਨ ਕਰਦੇ ਹਨ ਅਤੇ ਹਰੇਕ ਗੀਤ ਨੂੰ ਬਹੁਤ ਪਿਆਰ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement