
ਇਹ ਦੇਖ ਕੇ ਹੈਰਾਨੀ ਹੋਈ ਕਿ ਇਸ ਮਾਮਲੇ ਨੂੰ ਕਿੰਨੇ ਹਲਕੇ ਢੰਗ ਨਾਲ ਲਿਆ ਜਾ ਰਿਹਾ ਹੈ - ਮੈਟਰੋਪੋਲੀਟਨ ਮੈਜਿਸਟਰੇਟ ਤਾਨੀਆ ਸਿੰਘ
ਨਵੀਂ ਦਿੱਲੀ - ਪੰਜਾਬੀ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ (Yo Yo Honey Singh) ਵਿਰੁੱਧ ਉਨ੍ਹਾਂ ਦੀ ਪਤਨੀ ਵੱਲੋਂ ਦਾਇਰ ਕੀਤੇ ਗਏ ਘਰੇਲੂ ਹਿੰਸਾ ਦੇ ਕੇਸ ਵਿਚ ਅਦਾਲਤ ਵਿਚ ਪੇਸ਼ ਨਾ ਹੋਣ 'ਤੇ ਦਿੱਲੀ ਦੀ ਇੱਕ ਅਦਾਲਤ ਨੇ ਹਨੀ ਸਿੰਘ ਨੂੰ ਫਟਕਾਰ ਲਗਾਈ ਹੈ। ਮੈਟਰੋਪੋਲੀਟਨ ਮੈਜਿਸਟਰੇਟ ਤਾਨੀਆ ਸਿੰਘ ਨੇ ਕਿਹਾ, “ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਇਹ ਦੇਖ ਕੇ ਹੈਰਾਨੀ ਹੋਈ ਕਿ ਇਸ ਮਾਮਲੇ ਨੂੰ ਕਿੰਨੇ ਹਲਕੇ ਢੰਗ ਨਾਲ ਲਿਆ ਜਾ ਰਿਹਾ ਹੈ। '' ਜਦੋਂ ਸਿੰਘ ਨੇ ਮੈਡੀਕਲ ਆਧਾਰ 'ਤੇ ਮਾਮਲੇ 'ਚ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ, ਉਸ ਦੀ ਪਤਨੀ ਸ਼ਾਲਿਨੀ ਤਲਵਾੜ ਅਦਾਲਤ 'ਚ ਪੇਸ਼ ਹੋਈ। ਨਾਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਹਨੀ ਦੇ ਵਕੀਲ ਨੂੰ ਕਿਹਾ, “ਹਨੀ ਸਿੰਘ ਪੇਸ਼ ਨਹੀਂ ਹੋਏ।
ਇਹ ਵੀ ਪੜ੍ਹੋ - Bigg Boss ਦੇ ਘਰ ਵਿਚ ਹੋਈ ਸ਼ਿਲਪਾ ਸ਼ੈਟੀ ਦੀ ਤਾਰੀਫ, ਜਾਣੋ ਕਿਸ ਨੇ ਕੀ ਕਿਹਾ
Yo Yo Honey Singh
ਤੁਸੀਂ ਉਸ ਦੀ ਆਮਦਨੀ ਦਾ ਹਲਫਨਾਮਾ ਦਾਖਲ ਨਹੀਂ ਕੀਤਾ ਹੈ ਅਤੇ ਦਲੀਲਾਂ ਦੇ ਲਈ ਵੀ ਤਿਆਰ ਨਹੀਂ ਹੈ। ” ਮੈਟਰੋਪੋਲੀਟਨ ਮੈਜਿਸਟਰੇਟ ਨੇ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਦੁਬਾਰਾ ਅਜਿਹਾ ਵਿਵਹਾਰ ਨਾ ਕਰਨ ਲਈ ਕਿਹਾ। ਸ਼ਾਲਿਨੀ ਤਲਵਾੜ ਨੇ ਆਪਣੇ ਪਤੀ ਹਨੀ ਸਿੰਘ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਅਤੇ ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।
Honey Singh With Wife
ਇਹ ਵੀ ਪੜ੍ਹੋ - CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ
ਸਿੰਘ ਦੇ ਵਕੀਲ ਈਸ਼ਾਨ ਮੁਖਰਜੀ ਨੇ ਤਲਵਾੜ ਦੀ ਪਟੀਸ਼ਨ ਦਾ ਜਵਾਬ ਦਾਖਲ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਗਹਿਣਿਆਂ ਸਮੇਤ ਸਾਰਾ ਕੀਮਤੀ ਸਾਮਾਨ ਆਪਣੇ ਨਾਲ ਲਿਜਾ ਚੁੱਕੀ ਹੈ ਅਤੇ 15 ਦਿਨਾਂ ਵਿਚ ਨੋਇਡਾ ਦੇ ਘਰ ਵਿੱਚ ਆਪਣੇ ਸਹੁਰਿਆਂ ਕੋਲ ਰਹਿਣ ਲਈ ਆ ਸਕਦੀ ਹੈ। ਮੁਖਰਜੀ ਨੇ ਕਿਹਾ, “ਅਸੀਂ ਉਸ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਹਾਂ। ਅਸੀਂ ਇੱਕ ਕੰਧ ਬਣਾ ਦੇਵਾਂਗੇ।
Honey Singh With Wife
ਇਹ ਸਭ ਉਸ ਨੂੰ 15 ਦਿਨਾਂ ਵਿਚ ਪ੍ਰਦਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰੀਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਤਲਵਾੜ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਸਿੰਘ ਨੇ ਪਿਛਲੇ 10 ਸਾਲਾਂ ਵਿਚ ਉਸ ਨਾਲ ਸਰੀਰਕ ਤਸ਼ੱਦਦ ਕੀਤਾ। ਇਹ ਵੀ ਕਿਹਾ ਕਿ ਸਿੰਘ ਨੇ ਉਸ ਨਾਲ ਧੋਖਾ ਕੀਤਾ ਹੈ।