
ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ ਬਿਗ ਬਾਸ ਓਟੀਟੀ ਦਾ ਸਭ ਤੋਂ ਚਰਚਿਤ ਚਿਹਰਾ ਹੈ।
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ (Shamita Shetty in Bigg Boss OTT) ਬਿਗ ਬਾਸ ਓਟੀਟੀ ਦਾ ਸਭ ਤੋਂ ਚਰਚਿਤ ਚਿਹਰਾ ਹੈ। ਇਸ ਦੌਰਾਨ ਬਿਗ ਬਾਸ (Bigg Boss OTT) ਦੇ ਘਰ ਵਿਚ ਉਹਨਾਂ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ। ਘਰ ਦੇ ਬਾਕੀ ਮੈਂਬਰਾਂ ਦਾ ਮੰਨਣਾ ਹੈ ਕਿ ਸ਼ੋਅ ਦੇ ਹੋਸਟ ਕਰਨ ਜੌਹਰ ਵੀ ਸ਼ਮਿਤਾ ਦਾ ਜ਼ਿਆਦਾ ਪੱਖ ਲੈਂਦੇ ਹਨ।
Shamita Shetty with Sister Shilpa Shetty
ਹੋਰ ਪੜ੍ਹੋ: ਖੇਤੀ ਕਾਨੂੰਨਾਂ ਵਿਰੁੱਧ ਤਮਿਲਨਾਡੂ ਵਿਧਾਨ ਸਭਾ 'ਚ ਮਤਾ ਪਾਸ, BJP ਤੇ AIADMK ਨੇ ਕੀਤਾ ਵਿਰੋਧ
ਇਸ ਦੌਰਾਨ ਸ਼ੋਅ ਵਿਚ ਮਿਲਿੰਦ ਗਾਬਾ ਨੇ ਸ਼ਮਿਤਾ ਨੂੰ ਤੇਜ਼ ਦੱਸਿਆ ਹੈ। ਉਧਰ ਅਕਸ਼ਰਾ ਸਿੰਘ ਅਤੇ ਦਿੱਵਿਆ ਅਗ੍ਰਵਾਲ (Akshara and Divya compare Shamita with Shilpa Shetty) ਨੇ ਸ਼ਮਿਤਾ ਸ਼ੈਟੀ ਦੀ ਭੈਣ ਸ਼ਿਲਪਾ ਸ਼ੈਟੀ ਦੀ ਤਾਰੀਫ ਕੀਤੀ ਹੈ। ਇਕ ਐਪੀਸੋਡ ਵਿਚ ਮਿਲਿੰਦ ਗਾਬਾ, ਅਕਸ਼ਰਾ ਸਿੰਘ ਅਤੇ ਦਿੱਵਿਆ ਅਗ੍ਰਵਾਲ ਇਕੱਠੇ ਬੈਠ ਕੇ ਗੱਲ ਕਰ ਰਹੇ ਹਨ। ਇਸ ਦੌਰਾਨ ਪੰਜਾਬੀ ਸਿੰਗਰ ਮਿਲਿੰਦ ਗਾਬਾ (Punjabi Singer Millind Gaba) ਕਹਿੰਦੇ ਹਨ ਕਿ ਸ਼ਮਿਤਾ ਸ਼ੈਟੀ ਬਹੁਤ ਤੇਜ਼ ਹੈ, ਫਿਰ ਅਕਸ਼ਰਾ ਨੇ ਕਿਹਾ ਕਿ ਉਸ ਦੀ ਭੈਣ ਬਹੁਤ ਚੰਗੀ ਹੈ, ਸ਼ਮਿਤਾ ਵੀ ਉਹਨਾਂ ਦੇ ਨਾਂਅ ਨਾਲ ਹੀ ਜਾਣੀ ਜਾਂਦੀ ਹੈ।
Akshara Singh and Divya Agarwal compare Shamita with sister Shilpa Shetty
ਹੋਰ ਪੜ੍ਹੋ: ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਪੁੱਛਿਆ ਸਵਾਲ, 'ਭਾਜਪਾ ਦੀ ਆਮਦਨ 50% ਵਧੀ ਤੇ ਤੁਹਾਡੀ?'
ਅਕਸ਼ਰਾ ਦੀ ਗੱਲ ਨਾਲ ਦਿੱਵਿਆ ਨੇ ਵੀ ਸਹਿਮਤੀ ਜਤਾਈ। ਦਿੱਵਿਆ ਨੇ ਦੱਸਿਆ ਕਿ ਉਹ ਸ਼ਿਲਪਾ ਸ਼ੈਟੀ ਨਾਲ ਕੰਮ ਕਰ ਚੁੱਕੀ ਹੈ ਅਤੇ ਉਹ ਜਾਣਦੀ ਹੈ ਕਿ ਸ਼ਿਲਪਾ ਕਿੰਨੀ ਚੰਗੀ ਹੈ। ਇਸ ਤੋਂ ਪਹਿਲਾਂ ਵੀ ਅਕਸ਼ਰਾ ਸਿੰਘ ਸ਼ਮਿਤਾ ਨੂੰ ਲੈ ਕੇ ਕਈ ਕਮੈਂਟ ਕਰ ਚੁੱਕੀ ਹੈ। ਇਸ ਦੇ ਲਈ ਉਹਨਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟ੍ਰੋਲ ਵੀ ਕੀਤਾ ਗਿਆ।
Shamita Shetty with Sister Shilpa Shetty
ਹੋਰ ਪੜ੍ਹੋ: Tokyo Paralympics: ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਸੋਨ ਤਮਗੇ ਤੋਂ ਇਕ ਕਦਮ ਦੂਰ
ਦੂਜੇ ਵੀਕੈਂਡ ਕਾ ਵਾਰ ਵਿਚ ਕਰਨ ਜੌਹਰ ਨੇ ਵੀ ਸ਼ਮਿਤਾ ਦੀ ਉਮਰ ਬਾਰੇ ਟਿੱਪਣੀ ਕਰਨ ਲਈ ਅਕਸ਼ਰਾ ਨੂੰ ਫਟਕਾਰ ਲਗਾਈ ਸੀ। ਸ਼ਮਿਤਾ ਸ਼ੈੱਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਰਿਵਾਰ ਦੇ ਮੈਂਬਰਾਂ ਨਾਲ ਘੱਟ ਹੀ ਬਣਦੀ ਹੈ। ਦਿੱਵਿਆ ਅਗ੍ਰਵਾਲ ਪਹਿਲਾਂ ਉਹਨਾਂ ਦੀ ਚੰਗੀ ਦੋਸਤ ਸੀ ਪਰ ਹੁਣ ਦੋਵਾਂ ਵਿਚਾਲੇ ਬਹਿਸ ਹੁੰਦੀ ਰਹਿੰਦੀ ਹੈ।