
ਸਾਰੇ ਰਾਜਾਂ ਦੇ ਮੁੱਖ ਮੰਤਰੀ ( Chief Minister) ਉੱਚ ਸਿੱਖਿਆ ਪ੍ਰਾਪਤ ਹਨ
ਨਵੀਂ ਦਿੱਲੀ: ਹਰ ਰਾਜ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਾਜ ਦੀ ਕਮਾਨ ਸੰਭਾਲਣ ਵਾਲਾ ਨੇਤਾ ਪੜ੍ਹਿਆ ਲਿਖਿਆ ਹੋਵੇ। ਇਹ ਵੀ ਵੇਖਿਆ ਗਿਆ ਹੈ ਕਿ ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀ ( Chief Minister) ਉੱਚ ਸਿੱਖਿਆ ਪ੍ਰਾਪਤ ਹਨ।
CM Punjab
ਪੜ੍ਹੇ ਲਿਖੇ ਨੇਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਯੋਗੀ ਆਦਿਤਿਆਨਾਥ ਤੱਕ ਦੇ ਨਾਂ ਸ਼ਾਮਲ ਹਨ। ਅੱਜ ਅਸੀਂ 8 ਰਾਜਾਂ ਦੇ ਮੁੱਖ ਮੰਤਰੀਆਂ ਬਾਰੇ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਇਹ ਸਿਆਸਤਦਾਨ ਕਿੰਨੇ ਪੜ੍ਹੇ -ਲਿਖੇ ਹਨ ਜੋ ਰਾਜ ਦੀ ਕਮਾਨ ਸੰਭਾਲ ਰਹੇ ਹਨ।
Arvind Kejriwal
1.ਅਮਰਿੰਦਰ ਸਿੰਘ (Amarinder Singh) - ਪੰਜਾਬ ( PUNJAB) ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder Singh) ਗ੍ਰੈਜੂਏਟ ( Graduate) ਹਨ। ਉਸਨੇ ਆਪਣੀ ਸਕੂਲੀ ਪੜ੍ਹਾਈ ਦੂਨ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹਨਾਂ ਦੀ ਐਨਡੀਏ ਵਿੱਚ ਚੋਣ ਹੋਈ, ਜਿਸ ਤੋਂ ਬਾਅਦ ਉਹਨਾਂ ਨੇ ਆਈਐਮਏ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।
CM Punjab
2 ਅਰਵਿੰਦ ਕੇਜਰੀਵਾਲ( Arvind Kejriwal) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ( Arvind Kejriwal) ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹਨਾਂ ਨੇ ਆਈਆਈਟੀ ਖੜਗਪੁਰ ਤੋਂ ਆਪਣੀ ਬੀਟੈਕ ਕੀਤੀ।
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਅੱਜ ਉਦਘਾਟਨ ਕਰਨਗੇ ਪੀਐਮ ਮੋਦੀ
Arvind Kejriwal
3. ਨਿਤੀਸ਼ ਕੁਮਾਰ( Nitish Kumar) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ( Nitish Kumar) ਗ੍ਰੈਜੂਏਟ ( Graduate) ਹਨ। ਉਹਨਾਂ ਨੇ ਬਿਹਾਰ ਕਾਲਜ ਆਫ਼ ਇੰਜੀਨੀਅਰਿੰਗ ਤੋਂ ਬੀਐਸਸੀ ਕੀਤੀ ਹੈ।
Nitish Kumar
4. ਓਧਵ ਠਾਕਰੇ ( Uddhav Thackeray) ਮਹਾਰਾਸ਼ਟਰ ਦੇ ਮੁੱਖ ਮੰਤਰੀ ਓਧਵ ਠਾਕਰੇ ( Uddhav Thackeray) 12 ਵੀਂ ਪਾਸ ਹਨ।
Uddhav Thackeray
ਹੋਰ ਪੜ੍ਹੋ: ਨੋਇਡਾ 'ਚ ਪੇਪਰ ਮਿੱਲ ਵਿੱਚ ਲੱਗੀ ਭਿਆਨਕ ਅੱਗ
5.ਨਵੀਨ ਪਟਨਾਇਕ ( Naveen Patnaik) ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ( Naveen Patnaik) ਗ੍ਰੈਜੂਏਟ ( Graduate) ਹਨ। ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ.ਏ. ਦੀ ਪੜਾਈ ਕੀਤੀ।
Naveen Patnaik
6 ਅਸ਼ੋਕ ਗਹਿਲੋਤ ( Ashok Gehlot ) - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ( Ashok Gehlot ) ਪੋਸਟ ਗ੍ਰੈਜੂਏਟ (Post Graduate) ਹਨ। ਗਹਿਲੋਤ ਨੇ ਅਰਥ ਸ਼ਾਸਤਰ ਵਿੱਚ ਐਮਏ ਕੀਤੀ ਹੈ। ਇਸਦੇ ਨਾਲ, ਉਹਨਾਂ ਨੇ ਐਲਐਲਬੀ, ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ।
Ashok Gehlot
ਹੋਰ ਪੜ੍ਹੋ: ਰਾਜਨੀਤੀ ਅਤੇ ਫਿਲਮੀ ਦੁਨੀਆ 'ਚ ਮਸ਼ਹੂਰ ਇਨ੍ਹਾਂ ਹਸਤੀਆਂ ਦਾ ਸ਼ਾਹੀ ਪਰਿਵਾਰ ਨਾਲ ਰਿਸ਼ਤਾ
7.ਸ਼ਿਵਰਾਜ ਚੌਹਾਨ (Shivraj Singh Chouhan) - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ (Shivraj Singh Chouhan) ਪੋਸਟ ਗ੍ਰੈਜੂਏਟ (Post Graduate) ਹਨ। ਸ਼ਿਵਰਾਜ ਚੌਹਾਨ (Shivraj Singh Chouhan) ਨੇ ਸਾਲ 1982-83 ਵਿੱਚ ਹਮੀਦੀਆ ਕਾਲਜ ਭੋਪਾਲ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਪ੍ਰਾਪਤ ਕੀਤੀ।
Shivraj Singh Chouhan
8.ਯੋਗੀ ਆਦਿਤਿਆਨਾਥ ( Yogi Adityanath) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ( Yogi Adityanath)ਗ੍ਰੈਜੂਏਟ (Graduate) ਹਨ। ਉਹਨਾਂ ਨੇ ਐਚਐਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਤੋਂ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ ਹੈ।
Yogi Adityanath
ਹੋਰ ਪੜ੍ਹੋ: ਕਾਬੁਲ ਤੋਂ ਜਾਨ ਬਚਾ ਕੇ ਭੱਜੀ ਮਾਂ ਨਾਲ 12 ਸਾਲ ਬਾਅਦ ਮਿਲੀ ਧੀ, ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਈਆਂ