30 ਸਾਲ ਬਾਅਦ ਰੇਖਾ ਅਤੇ ਸਲਮਾਨ ਦੀ ਜੋਡ਼ੀ ਫਿਰ ਸਿਲਵਰ ਸਕ੍ਰੀਨ 'ਤੇ ਆਵੇਗੀ ਨਜ਼ਰ
Published : Mar 8, 2018, 2:01 pm IST
Updated : Mar 8, 2018, 8:31 am IST
SHARE ARTICLE

ਮੁੰਬਈ: ਬਾਲੀਵੁਡ ਦੇ ਭਾਈਜਾਨ ਸਲਮਾਨ ਖਾਨ ਅਤੇ ਰੇਖਾ ਇਕੱਠੇ ਫਿਲਮ ਸਾਲ ‘ਪਤਨੀ ਹੋ ਤੋ ਐਸੀ’ 'ਚ ਨਜ਼ਰ ਆਏ ਸਨ। ਫਿਲਮ ਸਾਲ 1988 'ਚ ਰਿਲੀਜ਼ ਹੋਈ ਸੀ। ਖਬਰਾਂ ਦੇ ਮੁਤਾਬਕ, ਇਕ ਵਾਰ ਫਿਰ ਤੋਂ ਸਲਮਾਨ ਖਾਨ ਅਤੇ ਰੇਖਾ 30 ਸਾਲਾਂ ਦੇ ਬਾਅਦ ਸਿਲਵਰ ਸਕਰਿਨ 'ਤੇ ਆ ਰਹੇ ਹਨ। 



ਸਲਮਾਨ ਖਾਨ ਐਵਰ ਗਰੀਨ ਅਦਾਕਾਰਾ ਰੇਖਾ ਦੇ ਨਾਲ ਫਿਲਮ ਯਮਲਾ ਪਗਲਾ ਦੀਵਾਨਾ ਦੀ ਨਵੀਂ ਸੀਰੀਜ਼ ‘ਯਮਲਾ ਪਗਲਾ ਦੀਵਾਨਾ ਫਿਰ ਸੇ’ 'ਚ ਨਜ਼ਰ ਆਉਣਗੇ। ਪੰਜ ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਯਮਲਾ ਪਗਲਾ ਦੀਵਾਨਾ - 2’ ਦੇ ਬਾਅਦ ਸਨੀ ਦਿਓਲ, ਬਾਬੀ ਦਿਓਲ ਅਤੇ ਧਰਮਿੰਦਰ ਇਕ ਵਾਰ ਫਿਰ ਤੋਂ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ, ਪਰ ਇਸ ਵਾਰ ਫਿਲਮ ਦੀ ਤੀਜੀ ਸੀਰੀਜ਼ 'ਚ ਸਲਮਾਨ ਅਤੇ ਰੇਖਾ ਵੀ ਗੀਤ 'ਚ ਸਪੈਸ਼ਲ ਗੈਸਟ ਅਪੀਅਰੈਂਸ ਦਿੰਦੇ ਹੋਏ ਨਜ਼ਰ ਆਉਣਗੇ।



ਸਨੀ ਦਿਓਲ, ਬਾਬੀ ਦਿਓਲ ਅਤੇ ਧਰਮਿੰਦਰ ਦੀ ਫਿਲਮ ‘ਯਮਲਾ ਪਗਲਾ ਦੀਵਾਨ ਫਿਰ ਸੇ’ ਕਾਫ਼ੀ ਦਮਦਾਰ ਹੁੰਦੀ ਜਾ ਰਹੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਫਿਲਮ 'ਚ ਸਲਮਾਨ ਖਾਨ ਤੇ ਗੈਸਟ ਅਪੀਅੰਰੈਂਸ ਦੇ ਬਾਰੇ 'ਚ ਚਰਚਾ ਚੱਲ ਰਹੀ ਹੈ। ਇਸ ਗੀਤ ਨੂੰ ਲੈ ਕੇ ਹੌਲੀ - ਹੌਲੀ ਵੱਡੇ ਨਾਂਅ ਇਸ 'ਚ ਜੁੜਦੇ ਜਾ ਰਹੇ ਹਨ। ਹੁਣ ਫਿਲਮ ਦੇ ਗੀਤ 'ਚ ਸਲਮਾਨ ਖਾਨ, ਸੋਨਾਕਸ਼ੀ ਸਿੰਹਾ, ਰੇਖਾ ਅਤੇ ਸ਼ਤਰੁਘਨ ਸਿੰਹਾ ਇਸ ਗੀਤ 'ਚ ਸ਼ਾਮਿਲ ਹੋਣਗੇ।



ਖਬਰਾਂ ਦੇ ਮੁਤਾਬਕ ਫਿਲਮ 'ਚ ਪੂਰਾਣੇ ਗੀਤ ਦਾ ਰਿਮੇਕ ਕੀਤਾ ਜਾਵੇਗਾ। ਫਿਲਮ ਰੇਖਾ ਅਤੇ ਧਰਮਿੰਦਰ ਦਾ ਸੁਪਰਹਿਟ ਗੀਤ ‘ਰਫਤਾ ਰਫਤਾ ਆਂਖ ਮੇਰੀ ਲੜੀ ਹੈ’ ਨੂੰ ਰਿਮੇਕ ਕੀਤਾ ਜਾਵੇਗਾ। ਇਹ ਰੋਮਾਂਟਿਕ ਗੀਤ ਨੂੰ ਕਿਸ਼ੋਰ ਕੁਮਾਰ ਨੇ ਗਾਇਆ ਸੀ। ਇਹ ਗੀਤ ਅੱਜ ਵੀ ਉਹਨਾ ਹੀ ਪਸੰਦ ਕੀਤਾ ਜਾਂਦਾ ਹੈ ਜਿਨ੍ਹਾਂ ਪਹਿਲਾਂ ਪਸੰਦ ਕੀਤਾ ਜਾਂਦਾ ਸੀ। ਇਸ ਗੀਤ 'ਚ ਰੇਖਾ ਅਤੇ ਧਰਮ ਜੀ ਦਾ ਰੋਮਾਂਸ ਦਿਖਾਇਆ ਜਾ ਚੁੱਕਿਆ ਹੈ। ਇਕ ਵਾਰ ਫਿਰ ਪਰਦੇ 'ਤੇ ਧਰਮ ਅਤੇ ਰੇਖਾ ਰੋਮਾਂਸ ਕਰਦੇ ਦਿਖਣਗੇ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement